ਦੁਬਈ ਬਣੀ ਦੁਨੀਆਂ ਦੀ ਪਹਿਲੀ ਪੇਪਰਲੈੱਸ ਸਰਕਾਰ
Published : Dec 14, 2021, 9:48 am IST
Updated : Dec 14, 2021, 9:48 am IST
SHARE ARTICLE
Dubai became the world's first paperless government
Dubai became the world's first paperless government

35 ਕਰੋੜ ਅਮਰੀਕੀ ਡਾਲਰ ਦੀ ਹੋਵੇਗੀ ਬਚਤ

ਦੁਬਈ : ਦੁਬਈ ’ਚ ਦੁਨੀਆ ਦੀ ਪਹਿਲੀ ਅਜਿਹੀ ਸਰਕਾਰ ਬਣ ਗਈ ਹੈ ਜੋ ਪੂਰੀ ਤਰ੍ਹਾਂ ਪੇਪਰਲੈੱਸ ਹੈ। ਇਸ ਦੀ ਘੋਸ਼ਣਾ ਕਰਦੇ ਹੋਏ ਅਮੀਰਾਤ ਦੇ ਕ੍ਰਾਊਨ ਪਿ੍ਰੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕਿਹਾ ਕਿ ਇਸ ਨਾਲ 350 ਮਿਲੀਅਨ ਡਾਲਰ ਅਤੇ 14 ਮਿਲੀਅਨ ਮੈਨ-ਘੰਟੇ ਬਚਣਗੇ।

dubai prince sheikh hamdandubai prince sheikh hamdan

ਸੇਖ ਨੇ ਇਕ ਬਿਆਨ ਵਿਚ ਕਿਹਾ ਕਿ ਦੁਬਈ ਸਰਕਾਰ ਵਿਚ ਸਾਰੇ ਅੰਦਰੂਨੀ ਅਤੇ ਬਾਹਰੀ ਲੈਣ-ਦੇਣ ਅਤੇ ਸਾਰੀਆਂ ਪ੍ਰਕਿਰਿਆਵਾਂ ਹੁਣ 100 ਫ਼ੀ ਸਦੀ ਡਿਜੀਟਲ ਹਨ ਅਤੇ ਇਕ ਵਿਆਪਕ ਡਿਜੀਟਲ ਸਰਕਾਰੀ ਸੇਵਾਵਾਂ ਪਲੇਟਫਾਰਮ ਦੁਆਰਾ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ। ਇਸ ਟੀਚੇ ਦੀ ਪ੍ਰਾਪਤੀ ਦੁਬਈ ਦੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਡਿਜੀਟਾਈਜ਼ ਕਰਨ ’ਚ ਇਕ ਨਵੇਂ ਪੜਾਅ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ।

DubaiDubai

ਇਸ ਯਾਤਰਾ ਦੀ ਜੜ੍ਹ ਨਵੀਨਤਾ, ਰਚਨਾਤਮਕਤਾ ਅਤੇ ਭਵਿੱਖ ’ਤੇ ਫੋਕਸ ਹੈ। ਦੁਬਈ ਦੀ ਕਾਗਜ਼ ਰਹਿਤ ਰਣਨੀਤੀ ਨੂੰ ਲਗਾਤਾਰ ਪੰਜ ਪੜਾਵਾਂ ਵਿਚ ਲਾਗੂ ਕੀਤਾ ਗਿਆ ਸੀ ਅਤੇ ਹਰ ਪੜਾਅ ਵਿਚ ਦੁਬਈ ਸਰਕਾਰ ਦੇ ਵੱਖ-ਵੱਖ ਸਮੂਹ ਸ਼ਾਮਲ ਸਨ। ਪੰਜਵੇਂ ਪੜਾਅ ਦੇ ਅੰਤ ਵਿਚ ਅਮੀਰਾਤ ਵਿਚ ਸਾਰੇ 45 ਸਰਕਾਰੀ ਵਿਭਾਗਾਂ ਵਿਚ ਰਣਨੀਤੀ ਲਾਗੂ ਕੀਤੀ ਗਈ ਸੀ। ਇਹ ਵਿਭਾਗ 1,800 ਡਿਜੀਟਲ ਸੇਵਾਵਾਂ ਅਤੇ 10,500 ਤੋਂ ਵੱਧ ਪ੍ਰਮੁੱਖ ਲੈਣ-ਦੇਣ ਪ੍ਰਦਾਨ ਕਰਦੇ ਹਨ।

DubaiDubai

ਦੁਬਈ ਸਰਕਾਰ ਦਾ ਸੰਪੂਰਨ ਡਿਜੀਟਲ ਪਰਿਵਰਤਨ ਸਾਰੇ ਵਸਨੀਕਾਂ ਲਈ ਸਮਾਰਟ ਸਿਟੀ ਦੇ ਤਜਰਬੇ ਨੂੰ ਭਰਪੂਰ ਕਰੇਗਾ, ਕਾਗਜੀ ਲੈਣ-ਦੇਣ ਅਤੇ ਦਸਤਾਵੇਜਾਂ ਦੀ ਜਰੂਰਤ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਚਾਹੇ ਉਹ ਗਾਹਕਾਂ ਨੂੰ ਸੌਂਪੇ ਗਏ ਹੋਣ ਜਾਂ ਸਰਕਾਰੀ ਅਦਾਰਿਆਂ ਵਿਚ ਕਰਮਚਾਰੀਆਂ ਵਿਚ ਅਦਲਾ-ਬਦਲੀ ਕੀਤੇ ਜਾਣ। ਡਿਜੀਟਾਈਜ਼ੇਸਨ ਐਪਲੀਕੇਸਨ ਰਾਹੀਂ ਨਿਵਾਸੀਆਂ ਲਈ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਵਿਚ ਵੀ ਮਦਦ ਕਰੇਗਾ ਜੋ 12 ਮੁੱਖ ਸ੍ਰੇਣੀਆਂ ਵਿਚ 130 ਤੋਂ ਵੱਧ ਸਮਾਰਟ ਸਿਟੀ ਸੇਵਾਵਾਂ ਤੱਕ ਪਹੁੰਚ ਦੀ ਮਨਜ਼ੂਰੀ ਦਿੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement