ਅਮਰੀਕਾ ਵਿੱਚ ਸਮਲਿੰਗੀ ਵਿਆਹ ਨੂੰ ਮਿਲੀ ਮਾਨਤਾ, ਰਾਸ਼ਟਰਪਤੀ ਜੋਅ ਬਾਇਡਨ ਨੇ ਬਿੱਲ 'ਤੇ ਕੀਤੇ ਦਸਤਖ਼ਤ 

By : KOMALJEET

Published : Dec 14, 2022, 1:30 pm IST
Updated : Dec 14, 2022, 1:30 pm IST
SHARE ARTICLE
'Love Is Love': US Prez Biden Signs Law To Protect Gay, Interracial Marriages
'Love Is Love': US Prez Biden Signs Law To Protect Gay, Interracial Marriages

ਕਿਹਾ- ਪਿਆਰ ਤਾਂ ਪਿਆਰ ਹੀ ਹੈ ਅਤੇ ਪਿਆਰ ਕਰਨ ਦਾ ਹੱਕ ਹਰ ਵਿਅਕਤੀ ਨੂੰ ਹੈ 

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਮਲਿੰਗੀ ਵਿਆਹ ਬਿੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਬਿੱਲ 'ਤੇ ਦਸਤਖਤ ਕੀਤੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਬਿੱਲ 'ਤੇ ਦਸਤਖ਼ਤ ਹੁੰਦੇ ਹੀ ਹੁਣ ਸਮਲਿੰਗੀ ਵਿਆਹ ਨੂੰ ਮਾਨਤਾ ਮਿਲ ਜਾਵੇਗੀ। ਦੂਜੇ ਸ਼ਬਦਾਂ ਵਿਚ, ਸਮਲਿੰਗੀ ਵਿਆਹ ਗਲਤ ਨਹੀਂ ਹੋਵੇਗਾ। 2015 'ਚ ਸੁਪਰੀਮ ਕੋਰਟ ਨੇ ਦੇਸ਼ ਭਰ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਦੌਰਾਨ ਬਾਇਡਨ ਨੇ ਕਿਹਾ ਕਿ ਅਮਰੀਕੀ ਨਾਗਰਿਕ ਲੰਬੇ ਸਮੇਂ ਤੋਂ ਇਸ ਪਲ਼ ਦਾ ਇੰਤਜ਼ਾਰ ਕਰ ਰਹੇ ਸਨ। ਜੋ ਸਮਾਨਤਾ ਅਤੇ ਨਿਆਂ ਦੇ ਹੱਕ ਵਿੱਚ ਸਨ, ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਇਹ ਪਲ਼ ਉਨ੍ਹਾਂ ਲਈ ਮਹੱਤਵਪੂਰਨ ਹੈ। ਇਹ ਬਹੁਤ ਘੱਟ ਹੁੰਦਾ ਹੈ ਜਦੋਂ ਡੈਮੋਕਰੇਟਸ ਅਤੇ ਰਿਪਬਲੀਕਨ ਇੱਕ ਫੈਸਲੇ ਲੈਣ ਲਈ ਇਕੱਠੇ ਹੁੰਦੇ ਹਨ। ਸਮਲਿੰਗੀ ਵਿਆਹ ਬਿੱਲ ਦਾ ਕਾਨੂੰਨ ਅਜਿਹਾ ਹੀ ਇੱਕ ਮੌਕਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਪਿਆਰ ਤਾਂ ਪਿਆਰ ਹੀ ਹੁੰਦਾ ਹੈ। ਹਰ ਇਨਸਾਨ ਨੂੰ ਪਿਆਰ ਕਰਨ ਦਾ ਹੱਕ ਹੈ। ਲੋਕ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਵਿਆਹ ਕਰਨਾ ਹੈ ਅਤੇ ਕਿਸ ਨਾਲ ਕਰਨਾ ਹੈ। ਰਾਸ਼ਟਰਪਤੀ ਬਾਇਡਨ ਪਹਿਲਾਂ ਵੀ ਕਹਿ ਚੁੱਕੇ ਹਨ - 'ਪਿਆਰ ਪਿਆਰ ਹੁੰਦਾ ਹੈ' ਅਤੇ ਅਮਰੀਕਾ ਵਿਚ ਰਹਿਣ ਵਾਲੇ ਹਰ ਨਾਗਰਿਕ ਨੂੰ ਉਸ ਵਿਅਕਤੀ ਨਾਲ ਵਿਆਹ ਕਰਨ ਦਾ ਹੱਕ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ।

ਇਹ ਬਿੱਲ ਜੁਲਾਈ 'ਚ ਪ੍ਰਤੀਨਿਧੀ ਸਭਾ 'ਚ ਪੇਸ਼ ਕੀਤਾ ਗਿਆ ਸੀ। ਜੂਨ 'ਚ ਸੁਪਰੀਮ ਕੋਰਟ ਨੇ ਗਰਭਪਾਤ ਦੇ ਅਧਿਕਾਰ ਦੀ ਰੱਖਿਆ ਕਰਨ ਵਾਲੇ ਫੈਸਲੇ ਨੂੰ ਪਲਟ ਦਿੱਤਾ ਸੀ। ਉਦੋਂ ਤੋਂ ਹੀ ਅਮਰੀਕਾ ਵਿਚ ਲੋਕਾਂ ਨੂੰ ਡਰ ਸੀ ਕਿ ਸਮਲਿੰਗੀ ਵਿਆਹ ਵੀ ਖ਼ਤਰੇ ਵਿਚ ਪੈ ਸਕਦਾ ਹੈ। ਜਿਸ ਤੋਂ ਬਾਅਦ ਬਾਇਡਨ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਇਹ ਬਿੱਲ ਲਿਆਂਦਾ ਸੀ।

ਇਸ ਬਿੱਲ ਨੂੰ ਜੁਲਾਈ 'ਚ ਹਾਊਸ ਆਫ ਰਿਪ੍ਰਜ਼ੈਂਟੇਟਿਵ 'ਚ ਪੇਸ਼ ਕੀਤਾ ਗਿਆ ਸੀ। ਸਦਨ ਨੇ ਫੈਸਲਾ ਕੀਤਾ ਸੀ ਕਿ ਬਿੱਲ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ 16 ਨਵੰਬਰ ਨੂੰ ਸੈਨੇਟ ਨੂੰ ਭੇਜਿਆ ਗਿਆ ਸੀ। 30 ਨਵੰਬਰ ਨੂੰ ਸੈਨੇਟ ਨੇ ਬਿੱਲ ਪਾਸ ਕਰ ਕੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਭੇਜ ਦਿੱਤਾ। 14 ਦਸੰਬਰ ਯਾਨੀ ਅੱਜ ਦੇ ਦਿਨ ਬਿਡੇਨ ਨੇ ਸਮਲਿੰਗੀ ਵਿਆਹ ਬਿੱਲ 'ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਬਣਾ ਦਿੱਤਾ ਹੈ।

32 ਦੇਸ਼ਾਂ ਵਿੱਚ ਸਮਲਿੰਗੀ ਵਿਆਹ ਕਾਨੂੰਨੀ ਹੈ, ਸਮਲਿੰਗੀ ਵਿਆਹ ਦੀ ਕਾਨੂੰਨੀ ਸਥਿਤੀ ਬਾਰੇ ਗੱਲ ਕਰੀਏ ਤਾਂ ਦੁਨੀਆ ਵਿੱਚ 3 ਤਰ੍ਹਾਂ ਦੇ ਦੇਸ਼ ਹਨ-

ਪਹਿਲਾ: ਉਹ ਦੇਸ਼ ਜਿਸ ਨੇ ਸਮਲਿੰਗੀ ਵਿਆਹ ਦੀ ਇਜਾਜ਼ਤ ਦਿੱਤੀ ਹੈ।
ਦੂਜਾ: ਉਹ ਦੇਸ਼ ਜਿੱਥੇ ਸਮਲਿੰਗੀ ਸਬੰਧਾਂ ਦੀ ਇਜਾਜ਼ਤ ਹੈ, ਪਰ ਸਮਲਿੰਗੀ ਵਿਆਹ ਦੀ ਇਜਾਜ਼ਤ ਨਹੀਂ ਹੈ।
ਤੀਜਾ: ਉਹ ਦੇਸ਼ ਜਿੱਥੇ ਸਮਲਿੰਗੀ ਸਬੰਧਾਂ ਅਤੇ ਸਮਲਿੰਗੀ ਵਿਆਹ ਦੋਵਾਂ 'ਤੇ ਪਾਬੰਦੀ ਹੈ।
'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਦੁਨੀਆ ਦੇ 120 ਦੇਸ਼ਾਂ 'ਚ ਸਮਲਿੰਗਤਾ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਪਰ ਮੌਜੂਦਾ ਸਮੇਂ 'ਚ ਸਿਰਫ਼ 32 ਦੇਸ਼ ਹੀ ਸਮਲਿੰਗੀ 'ਚ ਵਿਆਹ ਦੀ ਇਜਾਜ਼ਤ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਦੁਨੀਆ ਦੇ 88 ਦੇਸ਼ ਅਜਿਹੇ ਹਨ ਜਿੱਥੇ ਸਮਲਿੰਗੀ ਸਬੰਧਾਂ ਦੀ ਇਜਾਜ਼ਤ ਹੈ ਪਰ ਸਮਲਿੰਗੀ ਵਿਆਹ ਨਹੀਂ ਹੈ। ਭਾਰਤ ਵੀ ਇਨ੍ਹਾਂ ਦੇਸ਼ਾਂ ਵਿਚੋਂ ਇੱਕ ਹੈ।

2001 ਵਿੱਚ, ਨੀਦਰਲੈਂਡ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਸੀ। ਇਸ ਤੋਂ ਇਲਾਵਾ ਯਮਨ, ਈਰਾਨ ਸਮੇਤ ਦੁਨੀਆ ਦੇ 13 ਅਜਿਹੇ ਦੇਸ਼ ਹਨ, ਜਿੱਥੇ ਸਮਲਿੰਗੀ ਸਬੰਧਾਂ ਨੂੰ ਛੱਡ ਕੇ ਸਮਲਿੰਗੀ ਸਬੰਧ ਬਣਾਉਣ 'ਤੇ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਭਾਰਤ ਵਿੱਚ ਸਮਲਿੰਗੀ ਵਿਆਹ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਹੈ
ਭਾਰਤ ਵਿੱਚ ਵੀ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਇਸ 'ਤੇ ਸਰਕਾਰ ਤੋਂ ਜਵਾਬ ਮੰਗਿਆ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਮਲਿੰਗੀ ਵਿਆਹ ਦੀ ਇਜਾਜ਼ਤ ਨਾ ਦੇਣਾ ਭੇਦਭਾਵ ਹੈ। ਇਹ LGBTQ ਜੋੜਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਜੋੜੇ ਨੇ ਸਪੈਸ਼ਲ ਮੈਰਿਜ ਐਕਟ-1954 ਵਿੱਚ ਸਮਲਿੰਗੀ ਵਿਆਹ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

ਕੀ ਹੁੰਦਾ ਸਮਲਿੰਗਤਾ?

ਆਮ ਤੌਰ 'ਤੇ ਸਮਲਿੰਗਤਾ ਦਾ ਅਧਾਰ ਸਾਰੀਆਂ ਸੰਸਕ੍ਰਿਤੀਆਂ ਅਤੇ ਦੇਸ਼ਾਂ ਵਿਚ ਹੈ। ਸਾਮਾਨ ਲਿੰਗ ਦੇ ਵਿਅਕਤੀ ਸਬੰਧ ਬਣਾਉਣ ਲਈ ਇੱਕ ਦੂਜੇ ਵੱਲ ਆਕਰਸ਼ਿਤ ਹੋਣ ਤਾਂ ਉਹ ਸਮਲਿੰਗਤਾ ਹੁੰਦੀ ਹੈ। ਜੇਕਰ ਦੋ ਪੁਰਸ਼ ਇੱਕ ਦੂਜੇ ਵਲ ਆਕਰਸ਼ਿਤ ਹੋਣ ਤਾਂ ਉਨ੍ਹਾਂ ਨੂੰ ਗੇਅ ਯਾਨੀ ਪੁਰਸ਼ ਸਮਲਿੰਗੀ ਕਿਹਾ ਜਾਂਦਾ ਹੈ। ਔਰਤਾਂ ਕਿਸੇ ਹੋਰ ਔਰਤ ਵਲ ਆਕਰਸ਼ਿਤ ਹੋਣ ਤਾਂ ਉਨ੍ਹਾਂ ਨੂੰ ਲੇਸਬੀਅਨ ਯਾਨੀ ਮਹਿਲਾ ਸਮਲਿੰਗੀ ਕਿਹਾ ਜਾਂਦਾ ਹੈ। ਜਿਹੜੇ ਮਰਦਾਂ ਅਤੇ ਔਰਤਾਂ ਦੋਵਾਂ ਵੱਲ ਆਕਰਸ਼ਿਤ ਹੁੰਦੇ ਹਨ ਉਨ੍ਹਾਂ ਨੂੰ ਬਾਈ ਸੇਕਸ਼ੁਅਲ ਕਿਹਾ ਜਾਂਦਾ ਹੈ। ਟਰਾਂਸਜੈਂਡਰ ਉਹ ਹੁੰਦੇ ਹਨ ਜਿਨ੍ਹਾਂ ਦੀ ਲਿੰਗਿਕ ਪਛਾਣ ਉਸ ਲਿੰਗ ਤੋਂ ਅਲੱਗ ਹੁੰਦੀ ਹੈ ਜੋ ਜਨਮ ਸਮੇਂ ਮਿਲਦੀ ਹੈ। ਇਸ ਤਰ੍ਹਾਂ ਹੀ ਹੋਮੋਸੇਕਸ਼ੁਅਲ, ਅਬੀਸੇਕਸ਼ੁਅਲ ਅਤੇ ਟਰਾਂਸਜੈਂਡਰ ਮਿਲਾ ਕੇ LGBTQ ਭਾਈਚਾਰਾ ਬਣਦਾ ਹੈ।

SHARE ARTICLE

ਏਜੰਸੀ

Advertisement

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM
Advertisement