ਅਮਰੀਕਾ ਜਾਣ ਲਈ ਗੁੱਝੀ ਚਾਲਬਾਜ਼ੀ - ਜਾਅਲੀ ਜੁੜਵਾਂ ਭਰਾ ਬਣਾਇਆ, ਮਾਰ ਦਿੱਤਾ ਤੇ ਉਸ ਦੇ ਸਸਕਾਰ ਲਈ ਮੰਗਿਆ ਵੀਜ਼ਾ 
Published : Dec 14, 2022, 12:54 pm IST
Updated : Dec 14, 2022, 2:43 pm IST
SHARE ARTICLE
Image
Image

ਨਕਲੀ ਪੁਲਿਸ ਅਫ਼ਸਰ ਹੋਣ ਦੇ ਵੀ ਬਣਾਏ ਜਾਅਲੀ ਦਸਤਾਵੇਜ਼ 

 

ਨਵੀਂ ਦਿੱਲੀ - ਜਸਵਿੰਦਰ ਸਿੰਘ ਆਪਣੇ ਅਮਰੀਕੀ ਹੋਣ ਦਾ ਸੁਪਨਾ ਹਰ ਹੀਲੇ ਸੱਚ ਕਰਨਾ ਚਾਹੁੰਦਾ ਸੀ, ਪਰ ਇਸ ਵਾਸਤੇ ਸਭ ਤੋਂ ਪਹਿਲੀ ਲੋੜ ਸੀ ਅਮਰੀਕਾ 'ਚ ਦਾਖਲ ਹੋਣ ਦਾ ਰਸਤਾ ਲੱਭਣਾ। ਉਸ ਨੇ ਇੱਕ ਚਾਲਬਾਜ਼ੀ ਭਰਿਆ ਸ਼ਾਰਟਕੱਟ ਮਾਰਿਆ। ਜਸਵਿੰਦਰ ਨੇ ਆਪਣਾ ਇੱਕ ਅਮਰੀਕਾ ਰਹਿੰਦਾ ਕਾਲਪਨਿਕ ਭਰਾ ਬਣਾਇਆ, ਉਸ ਦਾ ਕਤਲ ਕਰ ਦਿੱਤਾ, ਅਤੇ ਫ਼ਿਰ ਉਸ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਲਈ ਵੀਜ਼ਾ ਮੰਗਿਆ। 

ਉਸ ਨੇ ਆਪਣੇ 'ਜੁੜਵਾਂ' ਭਰਾ ਲਈ ਬਣਾਏ ਗਏ ਦਸਤਾਵੇਜ਼ਾਂ ਨੂੰ ਆਪਣੇ ਖ਼ੁਦ ਲਈ ਵਰਤਣ, ਅਤੇ ਆਪਣੇ ਸੁਪਨਿਆਂ ਦੇ ਦੇਸ਼ ਵਿੱਚ ਰਹਿਣ ਦੀ ਯੋਜਨਾ ਬਣਾਈ, ਪਰ ਉਸ ਦੀ ਯੋਜਨਾ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਕਿ ਉਸ ਨੇ ਅਮਰੀਕੀ ਦੂਤਾਵਾਸ ਵੱਲੋਂ ਉਸ ਦੀ ਵੀਜ਼ਾ ਅਰਜ਼ੀ ਬਾਰੇ ਕੀਤੀ ਜਾਣ ਵਾਲੀ ਪੜਤਾਲ ਨੂੰ ਕਮਜ਼ੋਰ ਸਮਝਿਆ। 

ਦੂਤਾਵਾਸ ਨੇ ਸਿੰਘ ਦੀ ਚੋਰੀ ਫੜ ਲਈ ਅਤੇ ਗ਼ੈਰ-ਕਨੂੰਨੀ ਅਰਜ਼ੀ ਤੇ ਜਾਅਲੀ ਦਸਤਾਵੇਜ਼ਾਂ ਬਾਰੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਕਰਤੂਤ 'ਚ ਉਸ ਦਾ ਸਾਥ ਦੇਣ ਵਾਲੇ ਅਮਰੀਕਾ ਸਥਿਤ ਵਿਅਕਤੀ ਅਤੇ ਪੰਜਾਬ ਰਹਿੰਦੇ ਇੱਕ ਵਿਅਕਤੀ ਨੂੰ ਵੀ ਘੇਰੇ 'ਚ ਲੈ ਲਿਆ ਹੈ, ਜਿਨ੍ਹਾਂ ਨੇ ਜਾਅਲੀ ਕਾਗ਼ਜ਼ਾਤ ਤਿਆਰ ਕਰਨ 'ਚ ਜਸਵਿੰਦਰ ਦੀ ਮਦਦ ਕੀਤੀ ਸੀ। 

ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਜਸਵਿੰਦਰ ਸਿੰਘ 6 ਦਸੰਬਰ ਨੂੰ ਅਮਰੀਕੀ ਦੂਤਾਵਾਸ ਵਿੱਚ ਵੀਜ਼ਾ ਇੰਟਰਵਿਊ ਲਈ ਦਿੱਲੀ ਆਇਆ ਸੀ। ਉਸ ਦੇ ਕਾਗਜ਼ਾਂ ਅਨੁਸਾਰ ਉਹ 2017 ਤੋਂ ਪੁਣੇ ਵਿੱਚ ਇੱਕ 'ਅਪਰਾਧ ਸ਼ਾਖਾ ਅਧਿਕਾਰੀ' ਵਜੋਂ ਨੌਕਰੀ ਕਰ ਰਿਹਾ ਸੀ।

ਅੱਖਾਂ 'ਚ ਹੰਝੂ ਭਰ ਕੇ ਜਸਵਿੰਦਰ ਨੇ ਦੂਤਾਵਾਸ ਅਧਿਕਾਰੀਆਂ ਨੂੰ ਦੱਸਿਆ ਕਿ ਨਿਊਯਾਰਕ ਵਿੱਚ ਰਹਿੰਦੇ ਉਸ ਦੇ ਜੁੜਵਾਂ ਭਰਾ ਦੀ ਮੌਤ ਹੋ ਗਈ ਸੀ, ਅਤੇ ਭਾਰਤ ਵਿੱਚ ਉਸ ਦਾ ਇਕਲੌਤਾ ਰਿਸ਼ਤੇਦਾਰ ਹੋਣ ਦੇ ਨਾਤੇ, ਮ੍ਰਿਤਕ ਭਰਾ ਕੁਲਵਿੰਦਰ ਸਿੰਘ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਉਸ ਦਾ ਅਮਰੀਕਾ ਜਾਣਾ ਬੜਾ ਜ਼ਰੂਰੀ ਹੈ। ਆਪਣੇ ਦਾਅਵੇ ਨੂੰ ਹੋਰ ਠੋਸ ਆਧਾਰ ਦੇਣ ਲਈ ਉਸ ਨੇ 24 ਅਕਤੂਬਰ, 2022 ਦਾ 'ਸ਼ਮਸ਼ਾਨਘਾਟ ਕੇਂਦਰ ਵੱਲੋਂ ਮੌਤ ਦੀ ਤਸਦੀਕ' ਅਤੇ 'ਅਣਅਧਿਕਾਰਤ ਮੌਤ ਰਿਕਾਰਡ ਐਬਸਟਰੈਕਟ' ਹੋਣ ਦੇ ਕਥਿਤ ਦਸਤਾਵੇਜ਼ਾਂ ਤੋਂ ਇਲਾਵਾ, ਪਲੇਸੈਂਟਵਿਲੇ, ਨਿਊਯਾਰਕ ਦੇ 'ਬੀਚਰ ਫ਼ਲੌਕਸ ਫ਼ਿਊਨਰਲ ਹੋਮ' ਤੋਂ ਇੱਕ ਪੱਤਰ ਵੀ ਪੇਸ਼ ਕੀਤਾ। ਇੰਟਰਵਿਊ ਦੌਰਾਨ ਸਿੰਘ ਅਤੇ ਉਸ ਦੇ 'ਜੁੜਵਾਂ ਭਰਾ' ਕੁਲਵਿੰਦਰ ਸਿੰਘ ਦੀਆਂ ਹੂ-ਬ-ਹੂ ਮੇਲ ਖਾਂਦੀਆਂ ਤਸਵੀਰਾਂ ਦੇਖ ਕੇ ਦੂਤਘਰ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਸੀ।

ਹਾਲਾਂਕਿ, ਪੰਜਾਬੀ ਨੌਜਵਾਨ ਦਾ ਇਹ ਬੁਝਾਰਤ ਬਹੁਤੀ ਦੇਰ ਗੁੱਝੀ ਨਹੀਂ ਰਹਿ ਸਕੀ, ਕਿਉਂਕਿ ਉੱਚ-ਸਿਖਲਾਈ ਪ੍ਰਾਪਤ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਸ ਦਾ ਝੂਠ ਫ਼ੜ ਲਿਆ ਸੀ। ਉਨ੍ਹਾਂ ਨੇ ਜਾਣਕਾਰੀ ਹਾਸਲ ਕੀਤੀ ਕਿ ਕੁਲਵਿੰਦਰ ਸਿੰਘ ਨਾਂਅ ਦਾ ਕੋਈ ਵਿਅਕਤੀ ਨਾ ਤਾਂ ਨਿਊਯਾਰਕ ਦੇ ਉਸ ਇਲਾਕੇ ਵਿੱਚ ਰਹਿੰਦਾ ਸੀ, ਅਤੇ ਨਾ ਹੀ ਉਕਤ ਤਰੀਕ ਨੂੰ ਉੱਥੇ ਇਸ ਨਾਂਅ ਦੇ ਕਿਸੇ ਵਿਅਕਤੀ ਦੀ ਮੌਤ ਹੋਈ ਸੀ।

ਪੁੱਛਗਿੱਛ ਹੋਣ 'ਤੇ ਜਸਵਿੰਦਰ ਸਿੰਘ ਨੇ ਕਬੂਲ ਕੀਤਾ ਕਿ ਉਸ ਨੇ ਪੁਣੇ ਪੁਲਿਸ 'ਚ ਆਪਣੀ ਨੌਕਰੀ ਦੇ ਦਸਤਾਵੇਜ਼ ਜਾਅਲੀ ਤਿਆਰ ਕੀਤੇ ਸਨ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਅਮਰੀਕਾ ਵਿੱਚ ਰਹਿੰਦੇ ਉਸ ਦੇ ਇੱਕ ਦੋਸਤ ਨੇ ਅੰਤਿਮ ਸਸਕਾਰ ਦੇ ਪੱਤਰ ਦਾ ਇੰਤਜ਼ਾਮ ਕਰਨ ਵਿੱਚ ਵਿੱਚ ਉਸ ਦੀ ਮਦਦ ਕੀਤੀ ਸੀ ਅਤੇ ਉਸ ਨੂੰ ਈਮੇਲ ਰਾਹੀਂ ਭੇਜਿਆ ਸੀ। 

ਪੁਲਿਸ ਨੇ ਸਿੰਘ 'ਤੇ ਧੋਖਾਧੜੀ ਅਤੇ ਨਕਲ ਕਰਨ ਦਾ ਮਾਮਲਾ ਦਰਜ ਕੀਤਾ ਹੈ, ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਨੂੰ ਗ਼ੈਰ-ਕਨੂੰਨੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਕਿਸੇ ਗਰੋਹ ਦੁਆਰਾ ਤਾਂ ਨਹੀਂ ਭੇਜਿਆ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਗਲੇਰੀ ਜਾਂਚ ਲਈ ਇੱਕ ਟੀਮ ਪੰਜਾਬ ਦਾ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM
Advertisement