
ਭਾਰਤ ਸਰਕਾਰ ਨੇ ਡੋਨਾਲਡ ਟਰੰਪ ਨੂੰ ਇਸ ਤੋਂ ਪਹਿਲਾਂ ਦੋ ਵਾਰ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ
ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਂਨੇ ਆਪਣੇ ਪਹਿਲੇ ਭਾਰਤੀ ਦੌਰੇ 'ਤੇ ਆ ਸਕਦੇ ਹਨ। ਜਾਣਕਾਰੀ ਅਨੁਸਾਰ ਟਰੰਪ ਦਾ ਇਹ ਦੌਰਾ ਫਰਵਰੀ ਦੇ ਆਖਰੀ ਹਫਤੇ ਵਿਚ ਹੋ ਸਕਦਾ ਹੈ।
File Photo
ਮੀਡੀਆ ਰਿਪੋਰਟਾ ਅਨੁਸਾਰ ਫਿਲਹਾਲ ਭਾਰਤ ਜਾਂ ਅਮਰੀਕਾ ਨੇ ਡੋਨਾਲਡ ਟਰੰਪ ਦੇ ਇਸ ਦੌਰੇ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਡਿਪਲੋਮੈਟ ਨੇ ਦੱਸਿਆ ਕਿ ਦੋਵਾਂ ਦੇਸ਼ਾ ਵਿਚਾਲੇ ਇਸ ਉੱਚ ਪੱਧਰੀ ਦੌਰੇ ਦੇ ਪ੍ਰਗਰਾਮ ਬਾਰੇ ਚਰਚਾ ਹੋ ਰਹੀ ਹੈ। ਟਰੰਪ ਦੇ ਭਾਰਤੀ ਦੌਰੇ ਬਾਰੇ ਚਰਚਾ ਉਸ ਵੇਲੇ ਹੋ ਰਹੀ ਹੈ ਜਦੋਂ ਅਮਰੀਕਾ ਦਾ ਈਰਾਨ ਨਾਲ ਤਣਾਅ ਆਪਣੇ ਚਰਮ 'ਤੇ ਹੈ ਅਤੇ ਖੁਦ ਟਰੰਪ 'ਤੇ ਮਹਾਦੋਸ਼ ਪ੍ਰਸਤਾਵ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਯੂਐਸ ਸਿਨੇਟ ਵਿਚ ਜਲਦੀ ਹੀ ਟਰੰਪ ਵਿਰੁੱਧ ਮਹਾਦੋਸ਼ ਦਾ ਪ੍ਰਸਤਾਵ ਲਿਆਇਆ ਜਾ ਸਕਦਾ ਹੈ ।
File Photo
ਭਾਰਤ ਸਰਕਾਰ ਨੇ ਡੋਨਾਲਡ ਟਰੰਪ ਨੂੰ ਇਸ ਤੋਂ ਪਹਿਲਾਂ ਦੋ ਵਾਰ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ। ਜੂਨ 2017 ਵਿਚ ਖੁਦ ਪੀਐਮ ਮੋਦੀ ਨੇ ਟਰੰਪ ਨੂੰ ਭਾਰਤ ਆਉਣ ਲਈ ਸੱਦਿਆ ਸੀ ਉੱਥੇ ਹੀ ਪਿਛਲੇ ਗਣਤੰਤਰ ਦਿਵਸ 'ਤੇ ਅਮਰੀਕੀ ਰਾਸ਼ਟਰਪਤੀ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਭਾਰਤ ਆਉਣ ਦੀ ਖਬਰ ਸੀ। ਹਾਲਾਂਕਿ ਦੋਣਾਂ ਵਾਰ ਅਮਰੀਕੀ ਰਾਸ਼ਟਰਪਤੀ ਕਿਸੇ ਨਾ ਕਿਸੇ ਕਾਰਨ ਕਰਕੇ ਭਾਰਤ ਨਹੀਂ ਆ ਸਕੇ।
File Photo
ਬੀਤੇ ਸਾਲ ਸਤੰਬਰ ਵਿਚ ਪ੍ਰਧਾਨਮੰਤਰੀ ਮੋਦੀ 'ਹਾਓਡੀ ਮੋਦੀ' ਪ੍ਰੋਗਰਾਮ ਦੇ ਲਈ ਅਮਰੀਕਾ ਗਏ ਸਨ ਉਦੋਂ ਪ੍ਰੋਗਰਾਮ ਦੇ ਬਾਅਦ ਉਨ੍ਹਾਂ ਨੇ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦੇ ਲਈ ਦਿੱਤਾ ਸੱਦਾ ਯਾਦ ਕਰਵਾਇਆ ਸੀ । ਮੰਨਿਆ ਇਹ ਜਾ ਰਿਹਾ ਹੈ ਕਿ ਜੇਕਰ ਫਰਵਰੀ-ਮਾਰਚ ਤੱਕ ਉਨ੍ਹਾਂ ਦੀ ਭਾਰਤ ਯਾਤਰਾ ਨਹੀਂ ਹੋ ਸਕੀ ਤਾਂ ਸ਼ਾਇਦ ਟਰੰਪ ਆਪਣੇ ਇਸ ਕਾਰਜਕਾਲ ਵਿਚ ਭਾਰਤ ਨਹੀਂ ਆ ਪਾਉਣਗੇ ਕਿਉਂਕਿ ਫਿਰ ਉਹ ਰਾਸ਼ਟਰਪਤੀ ਚੋਣਾਂ ਵਿਚ ਵਿਅਸਤ ਹੋ ਜਾਣਗੇ।