
ਅਮਰੀਕਾ ਨੇ ਮੁੱਖ ਰੂਪ ਨਾਲ ਅਤਿਵਾਦ ਅਤੇ ਪਾਕਿਸਤਾਨ ਦੇ ਅੰਦਰ ਜਾਂ ਉਸ ਦੇ ਨੇੜੇ ਨਾਗਰਿਕ ਜਹਾਜ਼ਾਂ ਨੂੰ ਹੋਣ ਵਾਲੇ ਖਤਰੇ ਦੇ ਕਾਰਨ ਅਪਣੇ.....
ਵਾਸ਼ਿੰਗਟਨ : ਅਮਰੀਕਾ ਨੇ ਮੁੱਖ ਰੂਪ ਨਾਲ ਅਤਿਵਾਦ ਅਤੇ ਪਾਕਿਸਤਾਨ ਦੇ ਅੰਦਰ ਜਾਂ ਉਸ ਦੇ ਨੇੜੇ ਨਾਗਰਿਕ ਜਹਾਜ਼ਾਂ ਨੂੰ ਹੋਣ ਵਾਲੇ ਖਤਰੇ ਦੇ ਕਾਰਨ ਅਪਣੇ ਨਾਗਰਿਕਾਂ ਨੂੰ ਏਸ਼ੀਆਈ ਦੇਸ਼ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਬੁਧਵਾਰ ਨੂੰ ਜਾਰੀ ਇਕ ਨੋਟਿਸ ਵਿਚ ਕਿਹਾ ਕਿ ਅਤਿਵਾਦੀ ਸਮੂਹ ਪਾਕਿਸਤਾਨ ਵਿਚ ਸੰਭਾਵਿਤ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਅਪਣੀ ਤਾਜ਼ਾ ਸਲਾਹ ਵਿਚ ਕਿਹਾ,''ਅਤਿਵਾਦ ਕਾਰਨ ਪਾਕਿਸਤਾਨ ਦੀ ਯਾਤਰਾ 'ਤੇ ਮੁੜ ਵਿਚਾਰ ਕਰੋ।''
Terrorist
ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਅਤਿਵਾਦ ਅਤੇ ਹਥਿਆਰਬੰਦ ਸੰਘਰਸ਼ ਦੀ ਸੰਭਾਵਨਾ ਦੇ ਕਾਰਨ ਸਾਬਕਾ ਫੈਡਰਲ ਪ੍ਰਸ਼ਾਸਿਤ ਕਬਾਇਲੀ ਖੇਤਰ (ਐੱਫ.ਏ.ਟੀ.ਏ.) ਅਤੇ ਕਸ਼ਮੀਰ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਹਿੱਸੇ ਸਮੇਤ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬੇ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਅਤਿਵਾਦੀ ਸਮੂਹ ਪਾਕਿਸਤਾਨ ਵਿਚ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ। ਮੰਤਰਾਲੇ ਨੇ ਕਿਹਾ,''ਭਾਰਤ ਤੇ ਪਾਕਿਸਤਾਨ ਵਿਚ ਹਥਿਆਰਬੰਦ ਸੰਘਰਸ਼ ਦਾ ਖਤਰਾ ਬਣਿਆ ਹੋਇਆ ਹੈ। ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਕੰਟਰੋਲ ਰੇਖਾ 'ਤੇ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ।'' (ਪੀਟੀਆਈ)