
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਲ 2023 ਵਿਚ ਇਕ ਨਵੀਂ ਪੁਲਾੜ ਦੂਰਬੀਨ (ਟੈਲੀਸਕੋਪ) ਜਾਰੀ ਕਰੇਗੀ
ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਲ 2023 ਵਿਚ ਇਕ ਨਵੀਂ ਪੁਲਾੜ ਦੂਰਬੀਨ (ਟੈਲੀਸਕੋਪ) ਜਾਰੀ ਕਰੇਗੀ। ਇਹ ਟੈਲੀਸਕੋਪ ਬ੍ਰਹਿਮੰਡ ਦੇ ਇਤਿਹਾਸ ਦੇ ਸਭ ਤੋਂ ਸ਼ੁਰੂਆਤੀ ਪਲਾਂ ਦੀ ਝਲਕ ਪੇਸ਼ ਕਰੇਗਾ ਅਤੇ ਸਾਡੇ ਪੁਲਾੜ ਦੇ ਗ੍ਰਹਿਆਂ ਵਿਚ ਜੀਵਨ ਦੇ ਘਟਕਾਂ 'ਤੇ ਰੋਸ਼ਨੀ ਪਾਵੇਗਾ। ਨਾਸਾ ਮੁਤਾਬਕ 'ਸਪੈਕਟ੍ਰੋ-ਫੋਟੋਮੀਟਰ ਫੌਰ ਦੀ ਹਿਸਟਰੀ ਆਫ਼ ਦੀ ਯੂਨੀਵਰਸ, ਏਪਕ ਆਫ਼ ਰਿਆਏਨਾਈਜੇਸ਼ਨ ਐਂਡ ਆਈਸੈੱਸ ਐਕਸਪਲੋਰਰ ਮਿਸ਼ਨ' 24.2 ਕਰੋੜ ਡਾਲਰ ਦੀ ਲਾਗਤ ਵਾਲਾ 2 ਸਾਲ ਦਾ ਮਿਸ਼ਨ ਹੈ।
ਨਾਸਾ ਪ੍ਰਸ਼ਾਸਕ ਜਿਮ ਬ੍ਰਾਈਡੇਨਸਟਾਈਨ ਨੇ ਇਕ ਬਿਆਨ ਵਿਚ ਕਿਹਾ,''ਮੈਂ ਇਸ ਨਵੇਂ ਮਿਸ਼ਨ ਨੂੰ ਲੈ ਕੇ ਅਸਲ ਵਿਚ ਕਾਫੀ ਉਤਸ਼ਾਹਿਤ ਹਾਂ।'' ਇਹ ਟੈਲੀਸਕੋਪ ਅਜਿਹੀ ਰੋਸ਼ਨੀ ਵਿਚ ਵੀ ਆਸਮਾਨ ਵਿਚ ਦੇਖਣ ਵਿਚ ਸਮਰੱਥ ਹੋਵੇਗਾ, ਜਿਸ ਵਿਚ ਮਨੁੱਖੀ ਅੱਖਾਂ ਦੇਖ ਨਹੀਂ ਸਕਦੀਆਂ। (ਪੀਟੀਆਈ)