
ਸੁਰੱਖਿਆ ਸੰਬੰਧੀ ਘਟਨਾ ਵਾਪਰਨ ਤੋਂ ਬਾਅਦ ਲਿਆ ਫ਼ੈਸਲਾ
ਕੋਲੰਬੋ - ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੀਜ਼ਾ ਪ੍ਰੋਸੈਸਿੰਗ ਕੇਂਦਰ ਨੂੰ ਬੀਤੀ ਰਾਤ ਸੁਰੱਖਿਆ ਸੰਬੰਧੀ ਵਾਪਰੀ ਇੱਕ ਘਟਨਾ ਕਾਰਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਇੱਥੇ ਇਹ ਐਲਾਨ ਕੀਤਾ।
ਇੱਕ ਪੁਲਿਸ ਸੂਤਰ ਅਨੁਸਾਰ, ਵੀਜ਼ਾ ਕੇਂਦਰ ਵਿੱਚ ਕਥਿਤ ਤੌਰ 'ਤੇ ਇੱਕ ਚੋਰੀ ਹੋਈ ਸੀ, ਜਿਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਵੀਜ਼ਾ ਪ੍ਰੋਸੈਸਿੰਗ ਕੇਂਦਰ ਬੰਦ ਕਰਨਾ ਪਿਆ।
ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਬੀਤੀ ਰਾਤ ਵਾਪਰੀ ਸੁਰੱਖਿਆ ਘਟਨਾ ਦੇ ਕਾਰਨ, ਵੀਜ਼ਾ ਐਪਲੀਕੇਸ਼ਨ ਸੈਂਟਰ, ਆਈ.ਵੀ.ਐੱਸ. ਪ੍ਰਾਈਵੇਟ ਲਿਮਟਿਡ, ਕੋਲੰਬੋ ਅਗਲੇ ਨੋਟਿਸ ਤੱਕ ਬੰਦ ਰਹੇਗਾ।"
ਇਸ ਵਿੱਚ ਕਿਹਾ ਗਿਆ ਹੈ, "ਸਾਰੇ ਬਿਨੈਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਸ ਅਨੁਸਾਰ ਆਪਣੀਆਂ ਪਹਿਲਾਂ ਤੋਂ ਨਿਰਧਾਰਤ ਮੁਲਾਕਾਤਾਂ ਆਈ.ਵੀ.ਐੱਸ. ਪ੍ਰਾਈਵੇਟ ਲਿਮਟਿਡ ਵਿੱਚ ਦੁਬਾਰਾ ਸੂਚੀਬੱਧ ਕਰ ਲੈਣ।"
ਚੋਰੀ ਦੀ ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।