US News: ਅਮਰੀਕਾ ਵਿਚ ਭਾਰਤੀ ਪਰਵਾਰ ਦੀ ਮੌਤ ਮਾਮਲੇ ਵਿਚ ਖੁਲਾਸਾ; 17 ਕਰੋੜ ਦੇ ਬੰਗਲੇ ’ਚੋਂ ਮਿਲੀਆਂ ਸੀ ਲਾਸ਼ਾਂ
Published : Feb 15, 2024, 1:16 pm IST
Updated : Feb 15, 2024, 1:16 pm IST
SHARE ARTICLE
Indian family found dead in California home
Indian family found dead in California home

ਪੁਲਿਸ ਖੁਦਕੁਸ਼ੀ ਅਤੇ ਕਤਲ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ।

US News: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਮੈਟਿਓ 'ਚ ਮੰਗਲਵਾਰ ਨੂੰ ਅਪਣੇ ਹੀ 17 ਕਰੋੜ ਰੁਪਏ ਦੇ ਆਲੀਸ਼ਾਨ ਬੰਗਲੇ 'ਚ ਇਕ ਭਾਰਤੀ ਪਰਵਾਰ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ।

ਡੇਲੀ ਮੇਲ ਦੀ ਰੀਪੋਰਟ ਮੁਤਾਬਕ ਆਨੰਦ ਸੁਜੀਤ ਹੈਨਰੀ (37) ਨੇ ਅਪਣੀ 38 ਸਾਲਾ ਪਤਨੀ ਐਲਿਸ ਅਤੇ 4 ਸਾਲਾ ਜੁੜਵਾਂ ਪੁੱਤਰਾਂ ਨੂਹ ਅਤੇ ਨਾਥਨ ਦੀ ਹਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬੈੱਡਰੂਮ 'ਚ ਪਈਆਂ ਸਨ, ਜਦਕਿ ਪਤੀ-ਪਤਨੀ ਦੀਆਂ ਲਾਸ਼ਾਂ ਬਾਥਰੂਮ 'ਚੋਂ ਮਿਲੀਆਂ। ਪਤੀ-ਪਤਨੀ ਦੀ ਲਾਸ਼ ਦੇ ਕੋਲ ਇਕ ਪਿਸਤੌਲ ਮਿਲਿਆ ਹੈ।

ਪੁਲਿਸ ਖੁਦਕੁਸ਼ੀ ਅਤੇ ਕਤਲ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਜੋੜੇ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ 'ਤੇ 9mm ਪਿਸਤੌਲ ਦੀਆਂ ਗੋਲੀਆਂ ਦੇ ਨਿਸ਼ਾਨ ਸਨ। ਲੋਡਿਡ ਪਿਸਤੌਲ ਬਾਥਰੂਮ ਵਿਚ ਹੀ ਡਿੱਗ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਆਨੰਦ ਨੇ ਪਹਿਲਾਂ ਬੱਚਿਆਂ ਦਾ ਕਤਲ ਕੀਤਾ ਅਤੇ ਫਿਰ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਭਾਰਤੀ-ਅਮਰੀਕੀ ਪਰਵਾਰ ਮੂਲ ਰੂਪ ਵਿਚ ਕੇਰਲਾ ਦਾ ਵਸਨੀਕ ਸੀ।

ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਆਨੰਦ ਇਕ ਸਾਫਟਵੇਅਰ ਇੰਜੀਨੀਅਰ ਸੀ। ਉਹ ਗੂਗਲ ਅਤੇ ਮੈਟਾ ਦਾ ਸਾਬਕਾ ਕਰਮਚਾਰੀ ਰਹਿ ਚੁੱਕਿਆ ਹੈ, ਜਦਕਿ ਉਸਦੀ ਪਤਨੀ ਜ਼ੀਲੋ ਨਾਂਅ ਦੀ ਇਕ ਕੰਪਨੀ ਵਿਚ ਡਾਟਾ ਸਾਇੰਸ ਮੈਨੇਜਰ ਸੀ। ਜੋੜੇ ਨੇ 2016 'ਚ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ ਪਰ ਨਤੀਜੇ ਉਤੇ ਨਹੀਂ ਪਹੁੰਚ ਸਕੇ। 2020 ਵਿਚ ਹੀ, ਜੋੜੇ ਨੇ ਇਹ ਆਲੀਸ਼ਾਨ ਬੰਗਲਾ ਲਗਭਗ 17 ਕਰੋੜ ਰੁਪਏ ਵਿਚ ਖਰੀਦਿਆ ਸੀ। ਸੂਤਰਾਂ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਬੱਚਿਆਂ ਨੂੰ ਦਵਾਈ ਦੀ ਓਵਰਡੋਜ਼ ਨਾਲ ਮਾਰਿਆ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਉਤੇ ਕਿਸੇ ਤਰ੍ਹਾਂ ਦੇ ਨਿਸ਼ਾਨ ਨਹੀਂ ਮਿਲੇ ਹਨ।  

(For more Punjabi news apart from US News Indian family found dead in California home Update, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement