
Gold and Sliver News: ਸੋਨੇ 66,040 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 75,880 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
Gold and Sliver News: ਨਵੀਂ ਦਿੱਲੀ: ਹਫ਼ਤੇ ਦੇ ਆਖਰੀ ਦਿਨ ਸਰਾਫ਼ਾ ਬਾਜ਼ਾਰ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਸਰਾਫ਼ਾ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲਿ੍ਹਆ ਅਤੇ ਇਸ ਤੋਂ ਬਾਅਦ ਦੋਵਾਂ ਧਾਤਾਂ (ਸੋਨਾ ਅਤੇ ਚਾਂਦੀ) ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਇਸ ਸਮੇਂ ਸੋਨਾ 200 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 500 ਰੁਪਏ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਬਾਅਦ 22 ਕੈਰੇਟ ਸੋਨੇ ਦੀ ਕੀਮਤ ਵਧ ਕੇ 60,537 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 66,040 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਜਦਕਿ ਚਾਂਦੀ 75,880 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜੋ:Delhi News : ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਦਿੱਲੀ ਵਿਚ ਸੂਬਾਈ ਚੋਣ ਕਮੇਟੀ ਦੀ ਅਹਿਮ ਮੀਟਿੰਗ ਜਾਰੀ
ਦੂਜੇ ਪਾਸੇ MCX ਯਾਨੀ ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨਾ 0.28 ਫੀਸਦੀ ਯਾਨੀ 184 ਰੁਪਏ ਮਹਿੰਗਾ ਹੋ ਗਿਆ ਹੈ ਅਤੇ 65,779 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਚਾਂਦੀ ਦੀ ਕੀਮਤ 0.69 ਫੀਸਦੀ ਯਾਨੀ 522 ਰੁਪਏ ਵਧ ਕੇ 75,748 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਹੈ। ਦੂਜੇ ਪਾਸੇ ਵਿਦੇਸ਼ੀ ਬਾਜ਼ਾਰ ਯੂਐਸ ਕਾਮੈਕਸ ’ਤੇ ਸੋਨਾ 0.23 ਫੀਸਦੀ ਯਾਨੀ 5.05 ਡਾਲਰ ਵਧ ਕੇ 2,172.30 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ ਹੈ। ਉਥੇ ਹੀ ਚਾਂਦੀ 1.10 ਫੀਸਦੀ ਭਾਵ 0.28 ਡਾਲਰ ਮਹਿੰਗਾ ਹੋ ਕੇ 25.33 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜੋ:CAA News: CAA ਤਹਿਤ 13 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ
ਰਾਜਧਾਨੀ ਦਿੱਲੀ ’ਚ ਸੋਨੇ ਦੀਆਂ ਕੀਮਤਾਂ ’ਚ 200 ਰੁਪਏ ਦਾ ਵਾਧਾ ਹੋਇਆ ਹੈ। ਇੱਥੇ 22 ਕੈਰੇਟ ਸੋਨੇ ਦੀ ਕੀਮਤ 60,326 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 65,810 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ। ਜਦਕਿ ਚਾਂਦੀ ਦੀ ਕੀਮਤ 490 ਰੁਪਏ ਵਧ ਕੇ 75,600 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਮੁੰਬਈ ’ਚ ਸੋਨੇ (22 ਕੈਰੇਟ) ਦੀ ਕੀਮਤ 60,427 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 65,920 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਜਦਕਿ ਚਾਂਦੀ ਦੀ ਕੀਮਤ 75,730 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਇਹ ਵੀ ਪੜੋ:Karnataka News : ਪੁਲਿਸ ਨੇ ਸਾਬਕਾ CM ਬੀਐਸ ਯੇਦੀਯੁਰੱਪਾ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ
ਉਥੇ ਹੀ ਕੋਲਕਾਤਾ ’ਚ 22 ਕੈਰੇਟ ਸੋਨੇ ਦੀ ਕੀਮਤ 60,353 ਰੁਪਏ ਅਤੇ 24 ਕੈਰੇਟ ਸੋਨਾ 65,840 ਰੁਪਏ ਪ੍ਰਤੀ 10 ਗ੍ਰਾਮ ’ਤੇ ਉਪਲਬਧ ਹੈ। ਕੋਲਕਾਤਾ ’ਚ ਚਾਂਦੀ ਦੀ ਕੀਮਤ 75,660 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚੇਨਈ ’ਚ 22 ਕੈਰੇਟ ਸੋਨੇ ਦੀ ਕੀਮਤ 60,610 ਰੁਪਏ ਅਤੇ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 66,120 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। ਉਥੇ ਹੀ ਚੇਨਈ ’ਚ ਚਾਂਦੀ ਦੀ ਕੀਮਤ 75,980 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਹ ਵੀ ਪੜੋ:Canada Road Accident News : ਕੈਨੇਡਾ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
(For more news apart from Gold and silver prices increased again News in Punjabi, stay tuned to Rozana Spokesman)