
Donald Trump News : ਮੈਂ ਨਹੀਂ ਚਾਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਵਿਸ਼ਵ ਨੇਤਾ ਰਾਜਧਾਨੀ ਵਿਚ ਟੋਏ ਦੇਖਣ : ਟਰੰਪ
Trump orders cleaning of Washington DC Latest News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਹੋਰ ਵਿਸ਼ਵ ਨੇਤਾ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਸੜਕਾਂ 'ਤੇ ਤੰਬੂ, ਗ੍ਰੈਫਿਟੀ ਜਾਂ ਟੋਏ ਵੇਖਣ। ਟਰੰਪ ਨੇ ਰਾਜਧਾਨੀ ਵਾਸ਼ਿੰਗਟਨ ਡੀਸੀ ਨੂੰ ਸਾਫ਼ ਕਰਨ ਦੇ ਹੁਕਮ ਦਿਤੇ ਹਨ।
ਡੋਨਾਲਡ ਟਰੰਪ ਨੇ ਕਿਹਾ, 'ਅਸੀਂ ਅਪਣੇ ਸ਼ਹਿਰ ਨੂੰ ਸਾਫ਼ ਕਰਨ ਜਾ ਰਹੇ ਹਾਂ। ਅਸੀਂ ਇਸ ਮਹਾਨ ਰਾਜਧਾਨੀ ਨੂੰ ਸਾਫ਼ ਕਰਾਂਗੇ, ਅਤੇ ਇੱਥੇ ਅਪਰਾਧ ਨਹੀਂ ਹੋਣ ਦੇਵਾਂਗੇ। ਅਸੀਂ ਗ੍ਰੈਫਿਟੀ ਹਟਾਉਣ ਜਾ ਰਹੇ ਹਾਂ ਅਤੇ ਅਸੀਂ ਪਹਿਲਾਂ ਹੀ ਤੰਬੂ ਹਟਾ ਰਹੇ ਹਾਂ। ਇਸ ਲਈ, ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ।' ਉਨ੍ਹਾਂ ਵਾਸ਼ਿੰਗਟਨ ਡੀਸੀ ਦੀ ਮੇਅਰ ਮੂਰੀਅਲ ਬਾਊਸਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਰਾਜਧਾਨੀ ਦੀ ਸਫ਼ਾਈ ਦਾ ਵਧੀਆ ਕੰਮ ਕਰ ਰਹੀ ਹੈ।
ਟਰੰਪ ਨੇ ਕਿਹਾ, 'ਅਸੀਂ ਕਿਹਾ ਸੀ ਕਿ ਵਿਦੇਸ਼ ਵਿਭਾਗ ਦੇ ਸਾਹਮਣੇ ਬਹੁਤ ਸਾਰੇ ਤੰਬੂ ਹਨ, ਉਨ੍ਹਾਂ ਨੂੰ ਹਟਾਉਣਾ ਪਿਆ, ਤੇ ਉਨ੍ਹਾਂ ਨੇ ਉਨ੍ਹਾਂ ਨੂੰ ਤੁਰਤ ਹਟਾ ਦਿਤਾ। ਅਸੀਂ ਇਕ ਅਜਿਹੀ ਰਾਜਧਾਨੀ ਚਾਹੁੰਦੇ ਹਾਂ ਜਿਸ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋਵੇ।