
ਅਫ਼ਗਾਨਿਸਤਾਨ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕਰ ਕੇ ਅਤਿਵਾਦੀਆਂ ਨੇ ਘੱਟ ਤੋਂ ਘੱਟ ਚਾਰ ਪੁਲਿਸ ਕਰਮੀਆਂ ਦੀ ਜਾਨ ਲੈ ਲਈ। ਇਕ ਅਫ਼ਗਾਨ ...
ਕਾਬੁਲ :ਅਫ਼ਗਾਨਿਸਤਾਨ ਵਿਚ ਇਕ ਜਾਂਚ ਚੌਕੀ 'ਤੇ ਹਮਲਾ ਕਰ ਕੇ ਅਤਿਵਾਦੀਆਂ ਨੇ ਘੱਟ ਤੋਂ ਘੱਟ ਚਾਰ ਪੁਲਿਸ ਕਰਮੀਆਂ ਦੀ ਜਾਨ ਲੈ ਲਈ। ਇਕ ਅਫ਼ਗਾਨ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੂਰਬੀ ਗਜ਼ਨੀ ਸੂਬੇ ਦੇ ਗਵਰਨਰ ਦੇ ਬੁਲਾਰੇ ਆਰਿਫ਼ ਨੂਰੀ ਨੇ ਇੱਥੇ ਦਸਿਆ ਕਿ ਸ਼ਨਿਚਰਵਾਰ ਦੀ ਦੇਰ ਰਾਤ ਨੂੰ ਹੋਏ ਇਸ ਹਮਲੇ ਵਿਚ ਪੰਜ ਪੁਲਿਸ ਕਰਮੀ ਜ਼ਖ਼ਮੀ ਵੀ ਹੋਏ ਹਨ।
afganistan attack
ਉਨ੍ਹਾਂ ਦਸਿਆ ਕਿ ਅਤਿਵਾਦੀਆਂ ਨੇ ਜਾਂਚ ਚੌਕੀ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਉਥੇ ਪਹੁੰਚ ਰਹੇ ਵਧੀਕ ਬਲ ਨੂੰ ਸੜਕ ਕਿਨਾਰੇ ਬੰਬ ਵਿਸਫ਼ੋਟ ਕਰ ਕੇ ਨਿਸ਼ਾਨਾ ਬਣਾਇਆ। ਅਜੇ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਲਾਕੇ ਵਿਚ ਤਾਲਿਬਾਨ ਸਰਗਰਮ ਹੈ ਅਤੇ ਸੂਬੇ ਦੇ ਵੱਡੇ ਹਿੱਸੇ 'ਤੇ ਵੀ ਉਸ ਦਾ ਕਾਬੂ ਹੈ।
afganistan attack
ਬੁੱਧਵਾਰ ਦੀ ਦੇਰ ਸ਼ਾਮ ਨੂੰ ਗਜ਼ਨੀ ਦੇ ਇਕ ਹੋਰ ਹਿੱਸੇ ਵਿਚ ਇਕ ਸਰਕਾਰੀ ਕੰਪਲੈਕਸ 'ਤੇ ਤਾਲਿਬਾਨ ਦੇ ਹਮਲੇ ਵਿਚ ਤਿੰਨ ਸੀਨੀਅਰ ਸਥਾਨਕ ਅਧਿਕਾਰੀਆਂ ਸਮੇਤ 15 ਲੋਕ ਮਾਰੇ ਗਏ ਸਨ।