
ਆਸਟਰੇਲੀਆ ’ਚ ਇਕ ਕਥਿਤ ਨਸਲੀ ਹਮਲੇ ਦੇ ਹਿੱਸੇ ਵਜੋਂ ਇਕ ਸੰਚਾਰ ਟਾਵਰ ਤੋਂ ਚੀਨੀ ਅਤੇ ਨਾਜ਼ੀ ਝੰਡੇ ਲਹਿਰਾਏ ਗਏ । ਇਹ ਝੰਡੇ ਐਤਵਾਰ ਨੂੰ ਸਵੇਰੇ 12
ਪਰਥ, 14 ਅਪ੍ਰੈਲ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ’ਚ ਇਕ ਕਥਿਤ ਨਸਲੀ ਹਮਲੇ ਦੇ ਹਿੱਸੇ ਵਜੋਂ ਇਕ ਸੰਚਾਰ ਟਾਵਰ ਤੋਂ ਚੀਨੀ ਅਤੇ ਨਾਜ਼ੀ ਝੰਡੇ ਲਹਿਰਾਏ ਗਏ । ਇਹ ਝੰਡੇ ਐਤਵਾਰ ਨੂੰ ਸਵੇਰੇ 12 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਮੈਲਬੌਰਨ ਦੇ ਉੱਤਰ, ਕੀਬਰਾਮ ਵਿਚ ਬ੍ਰੈਡਲੀ ਸਟ੍ਰੀਟ ’ਤੇ ਟੈਲਸਟ੍ਰਾ ਫੋਨ ਟਾਵਰ ’ਤੇ ਵੇਖੇ ਗਏ। ਸ਼ਬਦ ‘ਕੋਵਿਡ -19’ ਇਕ ਚੀਨੀ ਝੰਡੇ ’ਤੇ ਲਿਖੇ ਗਏ ਸਨ। ਪੁਲਿਸ ਵਲੋਂ ਝੰਡੇ ਹਟਾ ਦਿਤੇ ਗਏ ਹਨ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਐਂਟੀ-ਮਾਣਹਾਨੀ ਕਮਿਸ਼ਨ ਦੇ ਚੇਅਰਮੈਨ ਡਾ. ਦਵੀਰ ਅਬਰਾਮੋਵਿਚ ਨੇ ਕਿਹਾ ਕਿ ਇਹ ਕੰਮ ਘਿਨਾਉਣਾ ਸੀ।
ਸਾਡੇ ਲਈ ਇਹ ਸੋਚਣਾ ਜ਼ਰੂਰੀ ਹੈ ਕਿ 2020 ਵਿਚ ਆਸਟਰੇਲੀਆ ਵਿਚ ਅਜਿਹੇ ਵਿਅਕਤੀ ਵੀ ਵੇਖੇ ਗਏ ਹਨ ਜਿਹਨਾਂ ਦੇ ਦਿਲਾਂ ਵਿਚ ਖ਼ਤਰਨਾਕ ਨਫ਼ਰਤਾਂ ਭਰੀਆਂ ਹਨ ਅਤੇ ਗਲੀਆਂ ਵਿਚ ਆਮ ਘੁੰਮਦੇ ਹਨ, ਜੋ ਹਿਟਲਰ ਦੀ ਸ਼ੈਤਾਨੀ ਵਿਚਾਰਧਾਰਾ ਨੂੰ ਖੁੱਲ੍ਹ ਕੇ ਮਨਾਉਂਦੇ ਹਨ। ਨਸਲਵਾਦ ਦੀ ਇਸ ਬਿਮਾਰੀ ਦਾ ਕੋਈ ਸਹੀ ਇਲਾਜ਼ ਨਹੀਂ ਹੈ, ਪਰ ਇਕ ਚੰਗਾ ਕਦਮ, ਨਿਰਪੱਖ ਸੰਦੇਸ਼ ਭੇਜਣਾ ਹੈ ਕਿ ਆਸਟਰੇਲੀਆ ਵਿਚ ਨਾਜ਼ੀਵਾਦ ਲਈ ਕੋਈ ਜਗ੍ਹਾ ਨਹੀਂ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਇਹ ਤਾਜ਼ਾ ਘਟਨਾ ਹੈ, ਇਸ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਸਰਕਾਰ ਨੇ ਸਮਾਜ ਵਿਰੋਧੀ ਵਿਵਹਾਰ ’ਤੇ ਸ਼ਿਕੰਜਾ ਕਸਿਆ ਹੈ। ਕਿਸੇ ਨੂੰ ਖੰਘ ਦਾ ਦਿਖਾਵਾ ਕਰਨਾ ਜਿਸ ਕਾਰਨ ਆਮ ਲੋਕ ਡਰਦੇ ਹਨ ਕਿ ਉਨ੍ਹਾਂ ਨੂੰ ਕੋਵਿਡ -19 ਹੋ ਸਕਦੀ ਹੈ।