
ਦਖਣੀ ਅਫ਼ਰੀਕਾ ’ਚ ਕੋਰੋਨਾ ਵਾਇਰਸ ਨਾਲ ਲਜਿਠਣ ਲਈ ਲਾਗੂ ਲਾਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ’ਚ ਲੁੱਟ ਖੋਹ ਦੇ ਨਾਲ ਹੀ ਸਕੂਲਾ ’ਚ ਭੰਨਤੋੜ ਦੀ
ਜੋਹਾਨਸਬਰਗ, 14 ਅਪ੍ਰੈਲ : ਦਖਣੀ ਅਫ਼ਰੀਕਾ ’ਚ ਕੋਰੋਨਾ ਵਾਇਰਸ ਨਾਲ ਲਜਿਠਣ ਲਈ ਲਾਗੂ ਲਾਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ’ਚ ਲੁੱਟ ਖੋਹ ਦੇ ਨਾਲ ਹੀ ਸਕੂਲਾ ’ਚ ਭੰਨਤੋੜ ਦੀ ਘਟਨਾਵਾਂ ਵੱਧ ਗਈਆਂ ਹਨ। ਬੁਨਿਯਾਦੀ ਸਿਖਿਆ ਮੰਤਰੀ ਏਂਜੀ ਮੋਤਸ਼ੇਕਗਾ ਨੇ ਸਮੋਵਾਰ ਨੂੰ ਕਿਹਾ ਕਿ ਉਹ 27 ਮਾਰਚ ਤੋਂ ਸ਼ੁਰੂ ਕੋਵਿਡ 19 ਬੰਦੀ ਦੇ ਬਾਅਦ ਤੋਂ 183 ਸਕੂਲਾਂ ’ਚ ਭੰਨਤੋੜ ਦੀ ਘਟਨਾਵਾਂ ਨੂੰ ਲੈ ਕੇ ਡਰੇ ਹੋਏ ਹਨ।’’
File photo
ਕੋਰੋਨਾ ਵਾਇਰਸ ਪ੍ਰਭਾਵਤਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ਾਂ ਦੇ ਤਹਿਤ ਦਖਣੀ ਅਫ਼ਰੀਕਾ ’ਚ ਬੰਦੀ ਦੀ ਮਿਆਦ ਦੋ ਹਫ਼ਤੇ ਹੋਰ ਵਧਾ ਕੇ ਅਪ੍ਰੈਲ ਦੇ ਆਖ਼ਰ ਤਕ ਕਰ ਦਿਤੀ ਗਈ ਹੈ। ਸ਼ਰਾਰਤੀ ਅਨਸਰਾਂ ਨੇ ਸਕੂਲਾਂ ਤੋਂ ਕੰਪਿਊਟਰ ਜਿਹੇ ਮੰਹਿਗੇ ਇਲੈਕਟ੍ਰਾਨਿਕ ਉਪਕਰਣ ਚੋਰੀ ਕਰ ਲਏ। ਆਮ ਤੌਰ ’ਤੇ ਇਨ੍ਹਾਂ ਨੂੰ ਵੇਚ ਕੇ ਨਸ਼ਾ ਖ਼ਰੀਦਿਆ ਜਾਂਦਾ ਹੈ। ਸਕੂਲਾਂ ’ਚ ਭੰਨਤੋੜ ਦੇ ਇਲਾਵਾ ਬੰਦੀ ਦੇ ਨਿਯਮਾਂ ਦੇ ਚਲਦੇ ਬੰਦ ਕੀਤੀਆਂ ਗਈਆ ਸ਼ਰਾਬ ਦੀਆਂ ਦੁਕਾਨਾਂ ’ਚ ਲੁੱਟ ਦੀ ਘਟਨਾਵਾਂ ਵੀ ਹੋ ਰਈਆਂ ਹਨ।
(ਪੀਟੀਆਈ)