ਅਪਣੀ ਹੀ ਔਲਾਦ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਬੰਦਾ, ਮੰਗੀ ਅਦਾਲਤ ਤੋਂ ਇਜਾਜ਼ਤ 
Published : Apr 15, 2021, 10:01 am IST
Updated : Apr 15, 2021, 10:01 am IST
SHARE ARTICLE
New York parent wants to marry own child
New York parent wants to marry own child

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਪੀਲ

ਨਿਊਯਾਰਕ : ਕਈ ਲੋਕ ਨੈਤਿਕਤਾ ਤੋਂ ਇੰਨੇ ਡਿੱਗ ਜਾਂਦੇ ਹਨ ਕਿ ਉਹ ਅਪਣੀ ਹਵਸ ਮਿਟਾਉਣ ਲਈ ਅਪਣੇ ਬੱਚਿਆਂ ਲਈ ਵੀ ਦੈਂਤ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ। ਅਮਰੀਕਾ ਦੀ ਨਿਊਯਾਰਕ ਦੀ ਅਦਾਲਤ ਵਿਚ ਇਕ ਆਦਮੀ ਨੇ ਅਪਣੀ ਹੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮੰਗੀ ਹੈ।  ਇਹ ਅਪੀਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

New York parent wants to marry own childNew York parent wants to marry own child

ਅਪੀਲ ਵਿਚ ਵਿਅਕਤੀ ਨੇ ਲਿਖਿਆ ਹੈ ਕਿ ਉਸ ਨੂੰ ਅਪਣੀ ਔਲਾਦ ਨਾਲ ਪਿਆਰ ਹੋ ਗਿਆ ਹੈ ਤੇ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਉਸ ਨੂੰ ਡਰ ਹੈ ਕਿ ਸਮਾਜ ਉਸ ਦਾ ਵਿਰੋਧ ਕਰੇਗਾ। ਇਸ ਲਈ ਉਹ ਚਾਹੁੰਦਾ ਹੈ ਕਿ ਅਦਾਲਤ ਤੋਂ ਅਪਣੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮਿਲ ਜਾਵੇ ਤਾਂ ਜੋ ਭਵਿੱਖ ਵਿਚ ਉਸ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।  ਅਦਾਲਤ ਵਿਚ ਦਾਇਰ ਅਪੀਲ ਵਿਚ ਅਪੀਲਕਰਤਾ ਨੇ ਅਪਣੀ ਅਤੇ ਅਪਣੀ ਔਲਾਦ ਦੀ ਪਛਾਣ ਲੁਕਾ ਦਿਤੀ ਹੈ। ਦੋਹਾਂ ਦੇ ਲਿੰਗ ਬਾਰੇ ਵੀ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਇਹ ਪਟੀਸ਼ਨ ਮੈਨਹੱਟਨ ਦੀ ਸੰਘੀ ਅਦਾਲਤ ਵਿਚ ਦਾਇਰ ਕੀਤੀ ਗਈ ਹੈ।

CourtCourt

ਦਰਅਸਲ ਇਸ ਰਿਸ਼ਤੇ ਨੂੰ ਇਸ ਦੇਸ਼ ਵਿਚ ਗ਼ੈਰ ਸੰਵਿਧਾਨਕ ਐਲਾਨਿਆ ਗਿਆ ਹੈ। ਇਨ੍ਹਾਂ ਰਿਸ਼ਤਿਆਂ ਦੇ ਪ੍ਰਗਟਾਵੇੇ ਹੋਣ ਨਾਲ ਸਮਾਜ ਵਿਚ ਬਹੁਤ ਜ਼ਿਆਦਾ ਨਿਰਾਸ਼ਾ ਪੈਦਾ ਹੁੰਦੀ ਹੈ। ਅਦਾਲਤ ਵਿਚ ਦਾਇਰ ਅਪੀਲ ਵਿਚ ਵਿਅਕਤੀ ਨੇ ਲਿਖਿਆ ਕਿ ਵਿਆਹ ਦੋ ਲੋਕਾਂ ਵਿਚਾਲੇ ਇਕ ਨਿੱਜੀ ਮਾਮਲਾ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ’ਤੇ ਆਧਾਰਤ ਹੈ।

New York parent wants to marry own childNew York parent wants to marry own child

ਇਸ ਦਾ ਫ਼ੈਸਲਾ ਦੋ ਲੋਕਾਂ ਦੁਆਰਾ ਉਨ੍ਹਾਂ ਦੀ ਸਹਿਮਤੀ ਦੇ ਅਧਾਰ ’ਤੇ ਲੈਣਾ ਚਾਹੀਦਾ ਹੈ ਨਾ ਕਿ ਅਦਾਲਤ ਅਤੇ ਕਾਨੂੰਨ ਦੁਆਰਾ ਬਣਾਏ ਨਿਯਮਾਂ ’ਤੇ ਆਧਾਰਤ।ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਕਾਨੂੰਨ ਅਨੁਸਾਰ ਜੇ ਕੋਈ ਪਰਵਾਰ ਦੇ ਕਿਸੇ ਮੈਂਬਰ ਨਾਲ ਵਿਆਹ ਕਰਦਾ ਹੈ ਜਾਂ ਉਸ ਨਾਲ ਕੋਈ ਸਬੰਧ ਹੈ ਤਾਂ ਉਸ ਨੂੰ ਚਾਰ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement