ਸਿਡਨੀ ’ਚ ਇਕ ਹੋਰ ਚਾਕੂਬਾਜ਼ੀ ਦੀ ਘਟਨਾ, ਗਿਰਜਾਘਰ ’ਚ ਲੋਕਾਂ ਨੂੰ ਸੰਬੋਧਨ ਦੌਰਾਨ ਪਾਦਰੀ ’ਤੇ ਹਮਲਾ
Published : Apr 15, 2024, 9:46 pm IST
Updated : Apr 15, 2024, 9:46 pm IST
SHARE ARTICLE
Bishop Stabbed.
Bishop Stabbed.

ਹਮਲਾਵਰ ਗ੍ਰਿਫਤਾਰ, ਚਾਰ ਜਣੇ ਜ਼ਖਮੀ 

ਸਿਡਨੀ: ਆਸਟ੍ਰੇਲੀਆ ਦੀ ਪੁਲਿਸ ਨੇ ਸਿਡਨੀ ਦੇ ਇਕ ਚਰਚ ’ਚ ਤਿੰਨ ਸ਼ਰਧਾਲੂਆਂ ਅਤੇ ਇਕ ਬਿਸ਼ਪ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਬਿਸ਼ਪ ਸਮੇਤ ਚਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਕੋਈ ਜਾਨਲੇਵਾ ਸੱਟ ਨਹੀਂ ਲੱਗੀ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਜਦੋਂ ਇਕ ‘ਚਰਚ ਸੇਵਾ’ ਪ੍ਰਸਾਰਿਤ ਕੀਤੀ ਜਾ ਰਹੀ ਸੀ। ਆਰਥੋਡਾਕਸ ਅਸੀਰੀਅਨ ਚਰਚ ਇਸ ਸੇਵਾ ਨੂੰ ਆਨਲਾਈਨ ਪ੍ਰਸਾਰਿਤ ਕਰਦਾ ਹੈ। 

ਸੋਸ਼ਲ ਮੀਡੀਆ ’ਤੇ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ’ਚ ਕਾਲੇ ਕਪੜੇ ਪਹਿਨੇ ਇਕ ਵਿਅਕਤੀ ਉਪਨਗਰ ਵੇਕਲੇ ’ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ’ ਦੇ ਬਿਸ਼ਪ ਕੋਲ ਆ ਰਿਹਾ ਹੈ ਅਤੇ ਉਸ ਦੇ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ’ਤੇ ਕਈ ਵਾਰ ਚਾਕੂ ਮਾਰ ਰਿਹਾ ਹੈ।

ਵੀਡੀਉ ’ਚ ਇਕੱਠੇ ਹੋਏ ਸ਼ਰਧਾਲੂ (ਮੰਡਲੀ ਦੇ ਮੈਂਬਰ) ਚੀਕਾਂ ਮਾਰਦੇ ਹੋਏ ਬਿਸ਼ਪ ਦੀ ਮਦਦ ਲਈ ਭੱਜਦੇ ਨਜ਼ਰ ਆ ਰਹੇ ਹਨ। ਚਰਚ ਦੀ ਵੈੱਬਸਾਈਟ ਨੇ ਬਿਸ਼ਪ ਦੀ ਪਛਾਣ ਮਾਰੀ ਇਮੈਨੁਅਲ ਵਜੋਂ ਕੀਤੀ ਹੈ। ਨਿਊ ਸਾਊਥ ਵੇਲਜ਼ ਐਂਬੂਲੈਂਸ ਸਰਵਿਸ ਨੇ ਕਿਹਾ ਕਿ ਉਸ ਨੇ 50 ਸਾਲ ਤੋਂ ਵੱਧ ਉਮਰ ਦੇ ਇਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿਤੀ ਹੈ ਜਿਸ ਨੂੰ ਕਈ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਤਿੰਨ ਹੋਰ ਜ਼ਖਮੀ ਲੋਕਾਂ ਨੂੰ ਇਕ ਜਾਂ ਵਧੇਰੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। 

ਪੁਲਿਸ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ ਅਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਬਿਸ਼ਪ ਪਿਛਲੇ ਸਾਲ ਸੁਰਖੀਆਂ ’ਚ ਆਏ ਸਨ। ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਮਈ 2023 ’ਚ ‘ਐਲ.ਜੀ.ਬੀ.ਟੀ.ਕਿਊ. ਪਲੱਸ’ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਮੁਹਿੰਮ ਬਾਰੇ ਇਕ ਵੀਡੀਉ ਪੋਸਟ ਕੀਤਾ ਸੀ। ਵੀਡੀਉ ਵਿਚ ਬਿਸ਼ਪ ਨੂੰ ਇਕ ਉਪਦੇਸ਼ ਵਿਚ ਕਹਿੰਦੇ ਹੋਏ ਵਿਖਾਇਆ ਗਿਆ ਹੈ ਕਿ ‘ਜਦੋਂ ਕੋਈ ਆਦਮੀ ਅਪਣੇ ਆਪ ਨੂੰ ਔਰਤ ਕਹਿੰਦਾ ਹੈ, ਤਾਂ ਉਹ ਨਾ ਤਾਂ ਆਦਮੀ ਹੁੰਦਾ ਹੈ ਅਤੇ ਨਾ ਹੀ ਔਰਤ, ਕਿਉਂਕਿ ਤੁਸੀਂ ਹੁਣ ਕੁੱਝ ਹੋਰ ਹੋ, ਮੈਂ ਤੁਹਾਨੂੰ ਇਕ ਇਨਸਾਨ ਵਜੋਂ ਸੰਬੋਧਿਤ ਨਹੀਂ ਕਰਾਂਗਾ, ਕਿਉਂਕਿ ਇਹ ਮੇਰੀ ਚੋਣ ਨਹੀਂ ਹੈ, ਇਹ ਤੁਹਾਡੀ ਚੋਣ ਹੈ।’ 

Tags: sydney

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement