
ਜਾਪਾਨ ਵਿਚ ਮਹਿਲਾ ਪੱਤਰਕਾਰਾਂ ਨੇ ਕਿਹਾ ਕਿ ਮੀਡੀਆ ਵਿਚ ਜਿਨਸੀ ਸ਼ੋਸ਼ਣ ਨੂੰ ਨਿਪਟਾਉਣ ਦੇ ਲਈ ਇਹ ਇਕੱਠੇ ਹੋ ਰਹੀਆਂ ਹਨ। ਆਸ਼ੀ ਸ਼ਿਮਬਨ ਦੇ ਨਾਲ ਕੰਮ...
ਟੋਕੀਓ, 15 ਮਈ : ਜਾਪਾਨ ਵਿਚ ਮਹਿਲਾ ਪੱਤਰਕਾਰਾਂ ਨੇ ਕਿਹਾ ਕਿ ਮੀਡੀਆ ਵਿਚ ਜਿਨਸੀ ਸ਼ੋਸ਼ਣ ਨੂੰ ਨਿਪਟਾਉਣ ਦੇ ਲਈ ਇਹ ਇਕੱਠੇ ਹੋ ਰਹੀਆਂ ਹਨ। ਆਸ਼ੀ ਸ਼ਿਮਬਨ ਦੇ ਨਾਲ ਕੰਮ ਕਰ ਚੁਕੀ ਫ੍ਰੀਲਾਂਸਰ ਯੋਸ਼ਿਕੋ ਹਯਾਸ਼ੀ ਨੇ ਕਿਹਾ ਕਿ ਸ਼ੋਸ਼ਣ ਤੇ ਖ਼ਰਾਬ ਵਤੀਰੇ ਨੂੰ ਸਾਹਮਣੇ ਲਿਆਉਣ ਦੇ ਲਈ ਕੁਲ 85 ਮਹਿਲਾ ਪੱਤਰਕਾਰ ਇਕੱਠੇ ਹੋਏ ਹਨ ਤੇ ਉਨ੍ਹਾਂ ਵੂਮੈਨ ਇਨ ਮੀਡੀਆ ਨੈਟਵਰਕ ਜਾਪਾਨ ਸੰਗਠਨ ਬਣਾਇਅਾ ਹੈ।
rape
ਸਮੂਹ ਦੀ ਸਥਾਪਨਾ 'ਤੇ ਉਨ੍ਹਾਂ ਨੇ ਇਕ ਬਿਆਨ ਪੜ੍ਹਿਆ ਜਿਸ ਮੁਤਾਬਿਕ ਬਦਕਿਸਮਤੀ ਨਾਲ ਮਹਿਲਾ ਦੇ ਪ੍ਰਤੀ ਭੇਦਭਾਵ ਤੇ ਯੋਨ ਸ਼ੋਸ਼ਣ ਹੁਣ ਵੀ ਜਾਰੀ ਹੈ। ਸ਼ਰਮਿੰਦਗੀ ਦੇ ਡਰ ਤੋਂ ਕਈ ਮਹਿਲਾ ਪੱਤਰਕਾਰਾਂ ਨੂੰ ਆਵਾਜ ਉਠਾਉਣ ਵਿਚ ਕਠਿਨਾਈ ਮਹਿਸੂਸ ਹੁੰਦੀ ਹੈ। ਇਹ ਮੁੱਦਾ ਉਸ ਸਮੇਂ ਸੁਰਖੀਆਂ ਵਿਚ ਅਾਇਆ ਜਦੋਂ ਵਿੱਤ ਮਤਰਾਲੇ ਨੇ ਇਹ ਸਵੀਕਾਰ ਕੀਤਾ ਸੀ ਕਿ ਉਸਦੇ ਇਕ ਸਿਖਰ ਨੌਕਰਸ਼ਾਹ ਨੇ ਇਕ ਮਹਿਲਾ ਪੱਤਰਕਾਰ ਦਾ ਸ਼ੋਸ਼ਣ ਕੀਤਾ ਹੈ।