
ਵਰਕਰਾਂ ਨੇ ਪੁਲਿਸ ਵਲੋਂ ਬਣਾਏ ਗਏ ਰੈੱਡ ਜ਼ੋਨ ਨੂੰ ਵੀ ਤੋੜ ਦਿਤਾ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰਿਹਾਈ ਦਿਤੇ ਜਾਣ ਮਗਰੋਂ ਸ਼ਾਹਬਾਜ਼ ਸਰਕਾਰ ਸੁਪ੍ਰੀਮ ਕੋਰਟ ਵਿਰੁਧ ਧਰਨਾ ਦੇਣ ਜਾ ਰਹੀ ਹੈ। ਇਸ ਦੇ ਲਈ ਸੱਤਾਧਾਰੀ ਗਠਜੋੜ ਦਲ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਹਜ਼ਾਰਾਂ ਵਰਕਰ ਸੁਪ੍ਰੀਮ ਕੋਰਟ ਪਹੁੰਚ ਚੁੱਕੇ ਹਨ। ਧਾਰਾ 144 ਲਾਗੂ ਹੋਣ ਦੇ ਬਾਵਜੂਦ ਵਰਕਰ ਗੇਟ ਉਤੇ ਚੜ੍ਹ ਕੇ ਸੁਪ੍ਰੀਮ ਕੋਰਟ ਵਿਚ ਦਾਖ਼ਲ ਹੋ ਰਹੇ ਹਨ। ਵਰਕਰਾਂ ਨੇ ਪੁਲਿਸ ਵਲੋਂ ਬਣਾਏ ਗਏ ਰੈੱਡ ਜ਼ੋਨ ਨੂੰ ਵੀ ਤੋੜ ਦਿਤਾ।
ਇਹ ਵੀ ਪੜ੍ਹੋ: ਪਟਿਆਲਾ : ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ’ਚ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ
ਉਧਰ ਦੇਸ਼ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਸੁਪ੍ਰੀਮ ਕੋਰਟ ’ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੁਣਦੇ ਸੀ ਕਿ ਪਰਚੇ ਲੀਕ ਹੁੰਦੇ ਹਨ। ਹੁਣ ਸੁਣਦੇ ਹਾਂ ਕਿ ਸੁਪ੍ਰੀਮ ਕੋਰਟ ਦੇ ਫ਼ੈਸਲੇ ਵੀ ਲੀਕ ਹੋ ਰਹੇ ਹਨ। ਤੁਸੀਂ ਇਥੇ ਇਨਸਾਫ਼ ਲਈ ਬੈਠੇ ਹੋ, ਕਿਸੇ ਦੀ ਮਦਦ ਲਈ ਨਹੀਂ। ਉਨ੍ਹਾਂ ਕਿਹਾ ਕਿ ਚੀਫ਼ ਜਸਟਿਸ ਅਮਰ ਅਤਾ ਬੰਦਿਆਲ ਦੇ ਇਮਰਾਨ ਖ਼ਾਨ ਨੂੰ ਰਿਹਾਅ ਕਰਨ ਦੇ ਫ਼ੈਸਲੇ ਦੀ ਜਾਂਚ ਕਈ ਇਕ ਸੰਸਦੀ ਕਮੇਟੀ ਬਣਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਸੁਪ੍ਰੀਮ ਕੋਰਟ ਨੇ ਗੰਗਾ-ਯਮੁਨਾ ਨਦੀਆਂ ਦੀ ਸਫ਼ਾਈ ਨਾਲ ਸਬੰਧਤ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ
ਇਸ ਦੌਰਾਨ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੇਗ਼ਮ ਨੇ ਅਲ ਕਾਦਿਰ ਟਰੱਸਟ ਕੇਸ ਵਿਚ ਜ਼ਮਾਨਤ ਲਈ ਲਾਹੌਰ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ। ਉਧਰ ਇਮਰਾਨ ਖ਼ਾਨ ਦਾ ਦਾਅਵਾ ਹੈ ਕਿ ਦੇਸ਼ ਦੇ ਸ਼ਕਤੀਸ਼ਾਲੀ ਫ਼ੌਜੀ ਅਦਾਰੇ ਨੇ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਅਗਲੇ 10 ਸਾਲਾਂ ਲਈ ਜੇਲ ਵਿਚ ਬੰਦ ਕਰਨ ਦੀ ਯੋਜਨਾ ਬਣਾਈ ਹੈ। ਖਾਨ ਨੇ "ਅਪਰਾਧੀਆਂ ਦੇ ਗਰੋਹ" ਵਿਰੁਧ ਆਖ਼ਰੀ ਸਾਹ ਤਕ ਲੜਨ ਦਾ ਸੰਕਲਪ ਜਤਾਇਆ ਹੈ।