ਅਮਰੀਕਾ ਨੇ ਮਾਰ ਗਿਰਾਇਆ ਅਤਿਵਾਦੀ ਮੁੱਲਾਂ ਫਜੁਲੁੱਲਾਹ
Published : Jun 15, 2018, 11:42 am IST
Updated : Jun 15, 2018, 11:42 am IST
SHARE ARTICLE
Mullah fazlulha
Mullah fazlulha

ਓਸਾਮਾ ਬਿਨ ਲਾਦੇਨ ਦੇ ਬਾਅਦ ਹੁਣ ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ  ਦੇ ਸਰਗਨੇ  ਮੁੱਲਾਂ ਫਜੁਲੁੱਲਾਹ ਨੂੰ ਡਰੋਨ ਹਮਲੇ ਵਿਚ ਮਾਰ ਦਿਤਾ ਹੈ

ਅਮਰੀਕਾ ਵਲੋਂ ਲਗਾਤਾਰ ਅਤਿਵਾਦੀਆਂ ਦੀਆਂ ਗਤੀਵਿਧੀਆਂ ਨੂੰ ਖ਼ਤਮ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸਦੇ ਚਲਦੇ ਅਮਰੀਕਾ ਨੇ ਬਹੁਤ ਸਾਰੇ ਅਤਿਵਾਦੀਆਂ ਨੂੰ ਮਾਰ ਗਿਰਾਇਆ ਹੈ | ਅਤਿਵਾਦੀਆਂ ਦੇ ਖਾਤਮੇ ਤਹਿਤ ਕਾਰਵਾਈ ਕਰਦਾ ਹੋਏ ਹਾਲ ਹੀ ਵਿਚ ਅਮਰੀਕਾ ਦੇ ਹੱਥ ਬਹੁਤ ਵੱਡੀ ਕਾਮਯਾਬੀ ਲੱਗੀ ਹੈ |

Mullah fazlulahMullah fazlulah

ਓਸਾਮਾ ਬਿਨ ਲਾਦੇਨ ਦੇ ਬਾਅਦ ਹੁਣ ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ  ਦੇ ਸਰਗਨੇ  ਮੁੱਲਾਂ ਫਜੁਲੁੱਲਾਹ ਨੂੰ ਡਰੋਨ ਹਮਲੇ ਵਿਚ ਮਾਰ ਦਿਤਾ ਹੈ ।  ਮੁੱਲਾਂ ਫਜੁਲੁੱਲਾਹ ਅਫਗਾਨਿਸਤਾਨ ਦੇ ਪੂਰਵੀ ਕੁਨਾਰ ਪ੍ਰਾਂਤ ਦਾ ਆਤੰਕੀ ਹੈ ।  ਇਸ ਗੱਲ ਦੀ ਪੁਸ਼ਟੀ ਅਮਰੀਕਾ ਫੌਜ  ਦੇ ਇੱਕ ਅਧਿਕਾਰੀ ਵਲੋਂ ਕੀਤੀ ਗਈ ਹੈ । 

Mullah fazlulahMullah fazlulah

ਲੈਫਟੀਨੈਂਟ ਕਰਨਲ ਮਾਰਟਿਨ ਓਡੋਨੇਲ ਨੇ ਦਸਿਆ ਕਿ ਅਮਰੀਕਾ ਫੌਜ ਵਲੋਂ ਅਫਗਾਨਿਸਤਾਨ- ਪਾਕਿਸਤਾਨ ਬਾਰਡਰ ਨਾਲ ਲਗਦੇ ਕੁਨਾਰ ਪ੍ਰਾਂਤ ਵਿਚ ਆਤੰਕੀਆਂ ਦੇ ਖਾਤਮੇ ਲਈ 13 ਜੂਨ ਤੋਂ ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਅਭਿਆਨ ਦੌਰਾਨ ਡਰੋਨ ਹਮਲੇ ਵਿਚ ਫਜਲੁੱਲਾਹ ਨੂੰ ਨਿਸ਼ਾਨਾ ਬਣਾਇਆ ਗਿਆ । 

Mullah fazlulahMullah fazlulah

ਅਲਕਾਇਦਾ ਦੇ ਕਰੀਬੀ ਸੰਗਠਨ ਤਹਿਰੀਕ-ਏ -ਤਾਲਿਬਾਨ ਨੇ ਹੀ ਫੈਜਲ ਸ਼ਹਜਾਦ ਨੂੰ ਟਾਈਮਸ ਸਕਾਇਰ ਵਿਚ ਹਮਲਾ ਕਰਨ ਲਈ ਟ੍ਰੇਨਿੰਗ ਦਿਤੀ ਸੀ । ਦਸਣਯੋਗ ਹੈ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਮਾਰਚ ਵਿਚ ਮੁੱਲਾਂ ਫਜੁਲੁੱਲਾਹ ਦਾ ਪਤਾ ਲਗਾਉਣ ਲਈ 50 ਲੱਖ ਡਾਲਰ ਯਾਨੀ 34 ਕਰੋੜ ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਸੀ । 

DronDron

ਤੁਹਾਨੂੰ ਦੱਸ ਦੇਈਏ ਕਿ ਫਜਲੁੱਲਾਹ ਪਾਕਿਸਤਾਨ ਵਿਚ ਕਈ ਖੂਨੀ ਹਮਲੇ ਅਤੇ 2010 'ਚ ਨਿਊਯਾਰਕ ਦੇ ਟਾਈਮਸ ਸਕਵਾਇਰ ਕਾਰ ਬੰਬ ਵਿਸਫੋਟ ਦੀ ਕੋਸ਼ਿਸ਼ 'ਚ ਸ਼ਾਮਿਲ ਸੀ । ਉਥੇ ਹੀ ਪਾਕਿਸਤਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ  ਤਹਿਰੀਕ-ਏ-ਤਾਲਿਬਾਨ ਪਾਕਿਸਤਾਨ 'ਚੋ ਖਦੇੜ ਦਿਤਾ ਗਿਆ ਸੀ ,  ਜਿਸਦੇ ਬਾਅਦ ਫਜਲੁੱਲਾਹ ਨੇ ਅਫਗਾਨਿਸਤਾਨ ਵਿਚ ਸ਼ਰਨ ਲਈ ਸੀ ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement