ਚੀਨ : ਤੇਲ ਟੈਂਕਰ ਧਮਾਕੇ ਵਿਚ 19 ਲੋਕਾਂ ਦੀ ਮੌਤ
Published : Jun 15, 2020, 9:44 am IST
Updated : Jun 15, 2020, 9:44 am IST
SHARE ARTICLE
File Photo
File Photo

ਪੂਰਬੀ ਚੀਨ ਦੇ ਝੇਜਿਆਂਗ ਸੂਬੇ 'ਚ ਤੇਲ ਦੇ ਟੈਂਕਰ 'ਚ ਹੋਏ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ।

ਬੀਜਿੰਗ, 14 ਜੂਨ : ਪੂਰਬੀ ਚੀਨ ਦੇ ਝੇਜਿਆਂਗ ਸੂਬੇ 'ਚ ਤੇਲ ਦੇ ਟੈਂਕਰ 'ਚ ਹੋਏ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਸਥਾਨਕ ਅਧਿਕਾਰੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਵੇਂਗਲਿੰਗ ਸ਼ਹਿਰ ਦੇ ਪ੍ਰਚਾਰ ਵਿਭਾਗ ਨੇ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ ਅਤੇ ਕਰੀਬ 166 ਜ਼ਖ਼ਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਵਿਭਾਗ ਨੇ ਦਸਿਆ ਕਿ ਤੇਲ ਦੇ ਟੈਂਕਰ 'ਚ ਧਮਾਕਾ ਸਨਿਚਰਵਾਰ ਨੂੰ ਸ਼ੇਨਯਾਂਗ-ਹਾਈਕੋਉ ਐਕਸਪ੍ਰੈਸਵੇ ਦੇ ਕੋਲ ਪਿੰਡ ਦੇ ਨੇੜੇ ਹੋਇਆ। ਇਸ ਦੇ ਬਾਅਦ ਧਮਾਕੇ ਦੇ ਕਾਰਨ ਹਵਾ  'ਚ ਉਡੇ ਟਰੱਕ ਦੇ ਐਕਸਪ੍ਰੈਸਵੇ ਦੇ ਕੋਲ ਇਕ ਦੁਕਾਨ 'ਤੇ ਡਿੱਗਣ ਕਾਰਨ ਦੂਜਾ ਧਮਾਕਾ ਹੋਇਆ। ਜਿਸ ਦੇ ਚੱਲਦੇ ਕੁੱਝ ਘਰ ਅਤੇ ਕਾਰਖਾਨੇ ਢਹਿ ਗਏ। ਸਰਕਾਰੀ ਟੀਵੀ ਚੈਨਲ ਸੀਜੀਟੀਐਨ ਵਲੋਂ ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਉ ਵਿਚ ਦਿਖਾਈ ਦੇ ਰਿਹਾ ਹੈ ਕਿ ਟੈਕੀਰ ਦਾ ਮਲਬਾ ਉੱਡ ਕੇ ਹਰ ਪਾਸੇ ਫੈਲ ਗਿਆ ਹੈ।  ਜਿਸ ਕਾਰਨ ਆਸ ਪਾਸ ਮੌਜੂਦ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਧਮਾਕੇ ਦੇ ਬਾਅਦ ਆਸ ਪਾਸ ਦੀ ਕਈ ਕਾਰਾਂ ਅਤੇ ਹੋਰ ਵਾਹਨਾਂ ਨੂੰ ਅੱਗ ਲੱਗ ਗਈ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement