'ਜਚਾ-ਬੱਚਾ' ਦੀ ਸੇਵਾ ਕਰਨ ਵਾਲੀਆਂ ਮਿੱਡ ਵਾਈਵਜ਼ ਦਾ 2500 ਡਾਲਰ ਨਾਲ ਧਨਵਾਦ
Published : Jun 15, 2020, 9:51 am IST
Updated : Jun 15, 2020, 9:51 am IST
SHARE ARTICLE
File Photo
File Photo

ਸਰਕਾਰ: ਕਰੋ ਕੇਅਰ-ਕਰਾਂਗੇ ਫੇਅਰ

ਔਕਲੈਂਡ, 14 ਜੂਨ (ਹਰਜਿੰਦਰ ਸਿੰਘ ਬਸਿਆਲਾ) : ਰਾਜਨੀਤੀ ਦੇ ਮਾਹਿਰਾਂ ਦੇ ਦੇਸ਼ ਵਿਚ ਜੇਕਰ ਮਾਹਿਰਾਂ ਕੋਲੋਂ ਕੰਮ ਕਰਾਉਣਾ ਹੋਵੇ ਤਾਂ ਉਨ੍ਹਾਂ ਦੇ ਕੰਮ ਦੀ ਕਦਰ ਐਸੇ ਤਰੀਕੇ ਨਾਲ ਕਰੀ ਜਾਂਦੀ ਹੈ ਕਿ ਹੋਰ ਲੋਕ ਵੀ ਉਸ ਕਿੱਤੇ ਵੱਲ ਖਿਚੇ ਆਉਂਦੇ ਹਨ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹਰ ਦੇਸ਼ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੇ ਕਾਫ਼ੀ ਵੱਡੇ ਪੱਧਰ ਉਤੇ ਅਪਣੀ ਜਾਨ ਦਾ ਖਤਰਾ ਮੁੱਲ ਲੈ ਕੇ ਲੋਕਾਂ ਦੀ ਬਿਮਾਰੀ ਦੂਰ ਕਰਨ ਵਿਚ ਅਪਣਾ ਯੋਗਦਾਨ ਪਾਇਆ ਅਤੇ ਪਾਇਆ ਜਾ ਰਿਹਾ ਹੈ।

ਨਿਊਜ਼ੀਲੈਂਡ ਦੇਸ਼ ਜਿਥੇ ਕਿ ਲਗਤਾਰਾ 3 ਹਫ਼ਤਿਆਂ ਤੋਂ ਕੋਈ ਨਵਾਂ ਕੋਰੋਨਾ ਦਾ ਕੇਸ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਵੇਲੇ ਦੇਸ਼ ਵਿਚ ਕੋਈ ਕੋਰੋਨਾ ਦਾ ਮਰੀਜ ਹੈ, ਦੇ ਸਿਹਤ ਮੰਤਰਾਲੇ ਨੇ ਅਪਣੇ ਸਟਾਫ਼ ਦਾ ਲੋਕਾਂ ਦਾ ਕੇਅਰ (ਦੇਖਭਾਲ) ਕਰਨ ਦੇ ਲਈ ਉਨ੍ਹਾਂ ਦੇ ਨਾਲ ਨਿਆਂਪੂਰਨ (ਫੇਅਰ) ਰਵੱਈਆ ਅਪਣਾਇਆ ਜਾ ਰਿਹਾ ਹੈ।

File PhotoFile Photo

ਅੱਜ ਦੇਸ਼ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਨੇ ਦੇਸ਼ ਦੇ ਵਿਚ ਰਜਿਸਟਰਡ ਮਿੱਡਵਾਈਵਜ਼ (ਦਾਈਆਂ) ਜਾਂ ਕਹਿ ਲਈਏ ਜਚਾ ਅਤੇ ਬੱਚਾ ਦੀ ਦੇਖਭਾਲ ਕਰਨ ਵਾਲੀਆਂ ਮਿਡਵਾਈਵਜ਼ ਦਾ ਧਨਵਾਦ ਕਰਦਿਆਂ ਉਨ੍ਹਾਂ ਨੂੰ 2500-2500 ਡਾਲਰ ਦਾ ਚੈਕ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮਿੱਡਵਾਈਵਜ਼ ਨੇ ਗਰਭਵਤੀ ਮਹਿਲਾਵਾਂ, ਬੱਚਿਆਂ ਦੇ ਜਨਮ ਵਿਚ ਅਤੇ ਜਨਮ ਦੇ ਬਾਅਦ ਵਿਚ ਮਹਿਲਾਵਾਂ ਦੀ ਮੁਹਾਰਿਤ ਦੇ ਨਾਲ ਸਹਾਇਤਾ ਕੀਤੀ ਹੈ।

ਦੇਸ਼ ਦੇ ਸਿਹਤ ਮੰਤਰਾਲੇ ਨੇ 100 ਮਿਲੀਅਨ ਡਾਲਰ ਦਾ ਫੰਡ ਸਿਹਤ ਸੇਵਾਵਾਂ ਦੇ ਵਿਚ ਹਿੱਸਾ ਪਾਉਣ ਲਈ ਵਿਸ਼ੇਸ਼ ਤੌਰ 'ਤੇ ਰਖਿਆ ਹੈ। ਇਸਨੂੰ 6 ਭਾਗਾਂ ਵਿਚ ਵੰਡਿਆ ਗਿਆ ਹੈ ਜਿਵੇਂ ਕਿ 37 ਮਿਲੀਅਨ ਡਾਲਰ ਕੋਵਿਡ ਟੈਸਟਿੰਗ ਵਾਸਤੇ, 18 ਮਿਲੀਅਨ  ਡਾਲਰ 365 ਕ੍ਰਿਟੀਕਲ ਕਮਿਊਨਿਟੀ ਫਾਰਮੇਸੀਜ ਲਈ, 5.48 ਮਿਲੀਅਨ ਮਿੱਡਵਾਈਵਜ਼ ਲਈ, 10 ਮਿਲੀਅਨ ਜ਼੍ਹਿਲਾ ਹੈਲਥ ਬੋਰਡ ਅਤੇ ਸਾਹਪ੍ਰਣਾਲੀ ਉਪਕਰਣਾਂ ਲਈ, 7,33 ਮਿਲੀਅਨ ਸੁਪੋਰਟ ਹੌਸਪਿਕਸ ਲਈ ਅਤੇ 14.6 ਮਿਲੀਅਨ ਨੈਸ਼ਨਲ ਟੈਲੀਹੈਲਥ ਵਾਸਤੇ ਰੱਖੇ ਗਏ ਹਨ।

ਵਰਨਣਯੋਗ ਹੈ ਕਿ ਇਸ ਕਾਰਜ ਦੇ ਵਿਚ ਕਈ ਭਾਰਤੀ ਕੁੜੀਆਂ ਵੀ ਹਨ ਜਿਨ੍ਹਾਂ ਨੇ ਕਰੋਨਾ ਦੇ ਬਾਵਜੂਦ ਆਪਣੀ ਡਿਊਟੀ ਪੂਰੀ ਕੀਤੀ। ਪਹਿਲੀ ਵਾਰ ਇਥੇ ਦਸੰਬਰ 2018 ਦੇ ਵਿਚ ਮਿਡਵਾਈਵਜ਼ ਨੇ ਹੜਤਾਲ ਕੀਤੀ ਸੀ। ਜੂਨ 2019 ਦੇ ਅੰਕੜਿਆਂ ਮੁਤਾਬਿਕ ਦੇਸ਼ ਵਿਚ 3171 ਮਿਡ ਵਾਈਵਜ਼ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement