ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬ੍ਰਾਊਨ ਸਮੇਤ ਭਾਰਤੀ ਮੂਲ ਦੇ ਕਈ ਲੋਕਾਂ ਨੂੰ ਸਮਾਜ ਸੇਵਾ ਲਈ ਕੀਤਾ ਗਿਆ ਸਨਮਾਨਤ
Published : Jun 15, 2024, 9:22 pm IST
Updated : Jun 15, 2024, 9:27 pm IST
SHARE ARTICLE
King Charles III
King Charles III

ਇਸ ਸਾਲ ਸ਼ੁਕਰਵਾਰ ਨੂੰ 1077 ਲੋਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਇਹ ਸਨਮਾਨ ਦਿਤਾ ਗਿਆ, ਜਿਨ੍ਹਾਂ ’ਚ 509 ਔਰਤਾਂ ਸ਼ਾਮਲ ਹਨ

ਲੰਡਨ: ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ, ‘ਪੋਸਟ ਆਫ਼ਿਸ ਪ੍ਰਚਾਰਕ’ ਐਲਨ ਬੇਟਸ ਅਤੇ ਭਾਰਤੀ ਮੂਲ ਦੇ ਕਈ ਲੋਕਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਮਾਜ ਸੇਵਾ ਲਈ ਸਨਮਾਨਤ ਕੀਤਾ ਗਿਆ। ਇਸ ਸਨਮਾਨ ‘ਦਿ ਆਰਡਰ ਆਫ਼ ਦਿ ਕੰਪੈਨੀਅਨਜ਼ ਆਫ਼ ਆਨਰ’ ਦੀ ਸ਼ੁਰੂਆਤ 1917 ’ਚ ਕਿੰਗ ਜਾਰਜ ਪੰਚਮ ਨੇ ਕਲਾ, ਵਿਗਿਆਨ, ਮੈਡੀਕਲ ਅਤੇ ਜਨਤਕ ਸੇਵਾ ’ਚ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਕੀਤੀ ਸੀ।

ਇਸ ਸਾਲ ਸ਼ੁਕਰਵਾਰ ਨੂੰ 1077 ਲੋਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਇਹ ਸਨਮਾਨ ਦਿਤਾ ਗਿਆ, ਜਿਨ੍ਹਾਂ ’ਚ 509 ਔਰਤਾਂ ਸ਼ਾਮਲ ਹਨ। ਬ੍ਰਾਊਨ (73) ਨੂੰ ਬ੍ਰਿਟੇਨ ਅਤੇ ਵਿਦੇਸ਼ਾਂ ’ਚ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਸ਼ਾਨਦਾਰ ਕੰਮਾਂ ਅਤੇ ਚੈਰੀਟੇਬਲ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਉਹ 2007 ਤੋਂ 2010 ਤਕ ਬ੍ਰਿਟਿਸ਼ ਪ੍ਰਧਾਨ ਮੰਤਰੀ ਰਹੇ।

ਬ੍ਰਾਊਨ ਤੋਂ ਇਲਾਵਾ ‘ਪੋਸਟ ਆਫ਼ਿਸ ਪ੍ਰਚਾਰਕ’ ਐਲਨ ਬੇਟਸ ਅਤੇ ਮਹਿਲਾ ਕਲਾਕਾਰ ਟਰੇਸੀ ਐਮਿਨ ਵੀ ਸਨਮਾਨ ਪਾਉਣ ਵਾਲੇ ਪ੍ਰਸਿੱਧ ਚਿਹਰਿਆਂ ’ਚ ਸ਼ਾਮਲ ਹਨ। ਬੇਟਸ ਨੂੰ ‘ਪੋਸਟ ਆਫ਼ਿਸ ਹੋਰਾਈਜ਼ਨ ਆਈਟੀ’ ਘਪਲਿਆਂ ਦਾ ਪਰਦਾਫ਼ਾਸ਼ ਕਰਨ ’ਚ ਉਨ੍ਹਾਂ ਦੇ ਯੋਗਦਾਨ ਲਈ ਨਾਈਟ ਦੀ ਉਪਾਧੀ ਦਿਤੀ ਗਈ। ਇਸ ਸੂਚੀ ’ਚ ਕਈ ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ।

ਸੂਚੀ ’ਚ ਨਾਮਜ਼ਦ ਭਾਰਤੀ ਮੂਲ ਦੇ ਮੁੱਖ ਲੋਕਾਂ ’ਚ ਕਰਮਾ ਨਿਰਵਾਣ ਦੀ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਵਰਕਰ ਜਸਵਿੰਦਰ ਕੌਰ ਸੰਘੇਰਾ ਵੀ ਸ਼ਾਮਲ ਹਨ। ਹੋਰ ਲੋਕਾਂ ’ਚ ਸ਼ਾਲਿਨੀ ਅਰੋੜਾ, ਸ਼ਰੂਤੀ ਕਪਿਲਾ, ਜਮਸ਼ੇਦ ਬੋਮਨਜੀ, ਰਵਿੰਦਰ ਕੌਰ ਬੁੱਟਰ, ਰਾਜੇਸ਼ ਵਸੰਤਲਾਲ ਠੱਕਰ ਅਤੇ ਸੁਭਾਸ਼ ਵਿਠਲਦਾਸ ਠੱਕਰ ਦਾ ਨਾਂ ਸ਼ਾਮਲ ਹੈ।

Tags: honours list

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement