Ahmedabad Plane Crash : ਅਹਿਮਦਾਬਾਦ ਜਹਾਜ਼ ਹਾਦਸੇ ’ਚ ਤੁਰਕੀ ਸਰਕਾਰ ਦਾ ਸਪੱਸ਼ਟੀਕਰਨ ਆਇਆ ਸਾਹਮਣੇ
Published : Jun 15, 2025, 2:13 pm IST
Updated : Jun 15, 2025, 2:13 pm IST
SHARE ARTICLE
Turkish Government's Explanation on Ahmedabad Plane Crash comes to Light Latest News in Punjabi
Turkish Government's Explanation on Ahmedabad Plane Crash comes to Light Latest News in Punjabi

Ahmedabad Plane Crash : ਬਾਬਾ ਰਾਮਦੇਵ ਨੇ ਏਰਦੋਗਨ ਸਰਕਾਰ ਨੂੰ ਲਿਆ ਸੀ ਸਵਾਲਾਂ ਦੇ ਘੇਰੇ ’ਚ

Turkish Government's Explanation on Ahmedabad Plane Crash comes to Light Latest News in Punjabi : ਨਵੀਂ ਦਿੱਲੀ: ਅਹਿਮਦਾਬਾਦ ਜਹਾਜ਼ ਹਾਦਸੇ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਹੈ। ਜਹਾਜ਼ ਹਾਦਸੇ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ, ਯੋਗ ਗੁਰੂ ਬਾਬਾ ਰਾਮਦੇਵ ਨੇ ਇਸ ਹਾਦਸੇ ’ਚ ਤੁਰਕੀ ਸਰਕਾਰ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਸੀ, ਜਿਸ ਤੋਂ ਬਾਅਦ ਹੁਣ ਅਹਿਮਦਾਬਾਦ ਜਹਾਜ਼ ਹਾਦਸੇ ’ਚ ਤੁਰਕੀ ਸਰਕਾਰ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ ਤੇ ਉਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਰਕੀ ਦੀ ਇਕ ਏਜੰਸੀ, (ਤੁਰਕੀ ਟੈਕਨੀਕਲ) ਜਹਾਜ਼ਾਂ ਵਿਚ ਰੱਖ-ਰਖਾਅ ਦਾ ਕੰਮ ਕਰਦੀ ਹੈ। ਉਨ੍ਹਾਂ ਸਵਾਲ ਖੜ੍ਹੇ ਕਰਦਿਆਂ ਕਿਹਾ, ਕੀ ਤੁਰਕੀ ਨੇ ਇਸ ਰਾਹੀਂ ਅਪਣੀ ਦੁਸ਼ਮਣੀ ਕੱਢੀ ਹੈ?, ਕੀ ਤੁਰਕੀ ਸਰਕਾਰ ਨੇ ਕੋਈ ਸਾਜ਼ਿਸ਼ ਰਚੀ ਹੈ? 

ਬਾਬਾ ਰਾਮਦੇਵ ਨੇ ਕਿਹਾ ਮੈਨੂੰ ਪਤਾ ਲੱਗਾ ਹੈ ਕਿ ਤੁਰਕੀ ਦੀ ਇਕ ਏਜੰਸੀ ਜਹਾਜ਼ਾਂ ਦੀ ਰੱਖ-ਰਖਾਅ ਦਾ ਕੰਮ ਕਰਦੀ ਹੈ। ਅਜਿਹੀ ਸਥਿਤੀ ਵਿਚ ਭਾਰਤ ਨੂੰ ਹਵਾਬਾਜ਼ੀ ਖੇਤਰ 'ਤੇ ਨੇੜਿਉਂ ਨਜ਼ਰ ਰੱਖਣੀ ਚਾਹੀਦੀ ਹੈ। ਬਾਬਾ ਰਾਮਦੇਵ ਨੇ ਅੱਗੇ ਕਿਹਾ ਕਿ ਭਾਰਤ ਨੂੰ ਹੁਣ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਘਟਾਉਣੀ ਪਵੇਗੀ।

ਤੁਰਕੀ ਸਰਕਾਰ ਨੇ ਦਿਤਾ ਸਪੱਸ਼ਟੀਕਰਨ
ਤੁਰਕੀ ਟੈਕਨੀਕਲ ਨੇ ਯੋਗ ਗੁਰੂ ਦੇ ਬਿਆਨ 'ਤੇ ਪ੍ਰਤੀਕਿਰਿਆ ਦਿਤੀ ਹੈ। ਤੁਰਕੀ ਸਰਕਾਰ ਨੇ ਕਿਹਾ ਕਿ ਤੁਰਕੀ ਟੈਕਨੀਕਲ ਨੇ ਕਦੇ ਵੀ ਏਅਰ ਇੰਡੀਆ ਬੋਇੰਗ 787-8 ਡ੍ਰੀਮਲਾਈਨਰ ਦੀ ਦੇਖਭਾਲ ਨਹੀਂ ਕੀਤੀ। ਤੁਰਕੀ ਸਰਕਾਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਬਿਲਕੁਲ ਗਲਤ ਜਾਣਕਾਰੀ ਹੈ ਕਿ ਤੁਰਕੀ ਟੈਕਨੀਕਲ ਕੰਪਨੀ ਏਅਰ ਇੰਡੀਆ ਬੋਇੰਗ 787-8 ਡ੍ਰੀਮਲਾਈਨਰ ਦੀ ਦੇਖਭਾਲ ਕਰ ਰਹੀ ਸੀ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ 2024 ਅਤੇ 2025 ਵਿਚ ਏਅਰ ਇੰਡੀਆ ਅਤੇ ਤੁਰਕੀ ਟੈਕਨੀਕਲ ਵਿਚਕਾਰ ਹੋਏ ਸਮਝੌਤਿਆਂ ਦੇ ਤਹਿਤ ਰੱਖ-ਰਖਾਅ ਸੇਵਾਵਾਂ ਵਿਸ਼ੇਸ਼ ਤੌਰ 'ਤੇ B777-ਕਿਸਮ ਦੇ ਵਾਈਡ-ਬਾਡੀ ਜਹਾਜ਼ਾਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਹਾਦਸੇ ਵਿਚ ਸ਼ਾਮਲ ਬੋਇੰਗ 787-8 ਡ੍ਰੀਮਲਾਈਨਰ ਇਸ ਸਮਝੌਤੇ ਦੇ ਦਾਇਰੇ ਵਿਚ ਨਹੀਂ ਆਉਂਦਾ ਹੈ। ਅੱਜ ਤੱਕ ਤੁਰਕੀ ਟੈਕਨੀਕਲ ਨੇ ਇਸ ਕਿਸਮ ਦੇ ਕਿਸੇ ਵੀ ਏਅਰ ਇੰਡੀਆ ਜਹਾਜ਼ ਦੀ ਦੇਖਭਾਲ ਨਹੀਂ ਕੀਤੀ ਹੈ।

ਦੱਸ ਦਈਏ ਕਿ ਤੁਰਕੀ ਟੈਕਨੀਕਲ ਇਕ ਤੁਰਕੀ ਕੰਪਨੀ ਹੈ, ਜੋ ਇਕ ਗਲੋਬਲ ਹਵਾਬਾਜ਼ੀ ਸੇਵਾ ਪ੍ਰਦਾਤਾ ਹੈ। ਏਅਰ ਇੰਡੀਆ ਅਤੇ ਇੰਡੀਗੋ ਵੀ ਭਾਰਤ ਵਿਚ ਇਸ ਕੰਪਨੀ ਦੀ ਸੇਵਾ ਲੈਂਦੇ ਹਨ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement