
ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦਵਾਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ ਬਨਾਵਟੀ ਘਾਹ ਲਗਵਾਇਆ ਹੈ
ਲਾਹੌਰ, 14 ਜੁਲਾਈ: ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦਵਾਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ ਬਨਾਵਟੀ ਘਾਹ ਲਗਵਾਇਆ ਹੈ ਤਾਕਿ ਗਰਮੀ ਵਿਚ ਨੰਗੇ ਪੈਰ ਤੁਰਨ ਵਿਚ ਸ਼ਰਧਾਲੂਆਂ ਨੂੰ ਸੁਵਿਧਾ ਹੋ ਸਕੇ। ਉਕਤ ਜਾਣਕਾਰੀ ਇਕ ਅਧਿਕਾਰੀ ਨੇ ਦਿਤੀ ਹੈ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦਸਿਆ ਕਿ ਗੁਰਦਵਾਰਾ ਦਰਬਾਰ ਸਾਹਿਬ ਦੇ ਫ਼ਰਸ਼ 'ਤੇ ਪਿਛਲੇ ਹਫ਼ਤੇ ਬਨਾਵਟੀ ਘਾਹ ਲਗਵਾਇਆ ਗਿਆ। (ਪੀ.ਟੀ.ਆਈ)