
ਇਸ ਤੋਂ ਪਹਿਲਾਂ 1953 ’ਚ ਮਹਾਰਾਣੀ ਐਲਿਜ਼ਾਬੈਥ ਦੇ ਸਨਮਾਨ ’ਚ ਹੀ ਲੂਵਰ ਅਜਾਇਬ ਘਰ ’ਚ ਦਿਤੀ ਗਈ ਸੀ ਦਾਅਵਤ
ਖਾਣੇ ਦੇ ਰੰਗ ਵੀ ਫ਼ਰਾਂਸੀਸੀ ਝੰਡੇ ਦੀ ਬਜਾਏ ਭਾਰਤੀ ਤਿਰੰਗੇ ਦੇ ਦਿਸੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਲੋਂ ਦਿਤੀ ਦਾਅਵਤ ਕਈ ਅਰਥਾਂ ਵਿਚ ਖਾਸ ਸੀ। ਅਧਿਕਾਰੀਆਂ ਨੇ ਨੂੰ ਦਸਿਆ ਕਿ ਸ਼ੁਕਰਵਾਰ ਨੂੰ ਬੈਸਟੀਲ ਡੇਅ ਦੇ ਮੌਕੇ ਲੂਵਰ ਮਿਊਜ਼ੀਅਮ ’ਚ ਦਾਅਵਤ ਦਿਤੀ ਗਈ ਸੀ।
ਦੁਨੀਆਂ ਦੇ ਸਭ ਤੋਂ ਮਸ਼ਹੂਰ ਕਲਾਕ੍ਰਿਤੀਆਂ ਦੇ ਇਸ ਅਜਾਇਬ ਘਰ ਨੇ ਇਸ ਤੋਂ ਪਹਿਲਾਂ 1953 ’ਚ ਮਹਾਰਾਣੀ ਐਲਿਜ਼ਾਬੈਥ ਦੇ ਸਨਮਾਨ ’ਚ ਇਕ ਦਾਅਵਤ ਦੀ ਮੇਜ਼ਬਾਨੀ ਕੀਤੀ ਸੀ।
ਅਜਾਇਬ ਘਰ ’ਚ ਆਮ ਤੌਰ ’ਤੇ ਫ਼ਰਾਂਸੀਸੀ ਰਾਸ਼ਟਰੀ ਦਿਵਸ ’ਤੇ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ, ਪਰ ਦਾਅਵਤ ਪ੍ਰੋਗਰਾਮ ਦੇ ਕਾਰਨ ਇਸ ਨੂੰ ਬੰਦ ਕਰ ਦਿਤਾ ਗਿਆ ਸੀ।
ਇਸ ਸਬੰਧ ’ਚ ਇਕ ਅਧਿਕਾਰੀ ਨੇ ਕਿਹਾ, ‘‘ਇਥੋਂ ਤਕ ਕਿ ਭੋਜਨ ਸੂਚੀ ’ਚ ਵੀ ਭਾਰਤੀ ਤਿਰੰਗੇ ਦੇ ਰੰਗ ਵੀ ਵੇਖੇ ਗਏ ਜੋ ਫ਼ਰਾਂਸ ਦੇ ਪ੍ਰੋਟੋਕੋਲ ਵਿਰੁਧ ਹੈ ਕਿਉਂਕਿ ਉਹ ਹਮੇਸ਼ਾ ਫ਼ਰਾਂਸੀਸੀ ਰੰਗਾਂ ਦੀ ਵਰਤੋਂ ਕਰਦੇ ਹਨ।’’
ਉਨ੍ਹਾਂ ਕਿਹਾ ਕਿ ਭੋਜਨ ਸੂਚੀ ’ਚ ਸਿਰਫ਼ ਸ਼ਾਕਾਹਾਰੀ ਪਕਵਾਨ ਸ਼ਾਮਲ ਹਨ।