
ਰਾਸ਼ਟਰਪਤੀ ਬਾਈਡਨ ਨੇ ਦੂਤਘਰ ਵਿਚੋਂ ਕੁਝ ਕਰਮਚਾਰੀਆਂ ਨੂੰ ਕੱਢਣ ਵਿਚ ਸਹਾਇਤਾ ਲਈ ਕਾਬੁਲ ‘ਚ 3,000 ਫੌਜਾਂ ਭੇਜੀਆਂ।
ਕਾਬੁਲ: ਅਫ਼ਗ਼ਾਨਿਸਤਾਨ (Afghanistan) ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਦੇ ਵਿਚਕਾਰ ਤਾਲਿਬਾਨ ਨੇ ਵੀਰਵਾਰ ਨੂੰ ਕਾਬੁਲ (Kabul) ਦੇ ਨਜ਼ਦੀਕ ਦੋ ਸਭ ਤੋਂ ਵੱਡੇ ਸ਼ਹਿਰ ਕੰਧਾਰ (Kandahar) ਅਤੇ ਹੇਰਾਤ (Herat) ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ, ਤਾਲਿਬਾਨ ਹੁਣ ਤੱਕ 34 ਸੂਬਾਈ ਰਾਜਧਾਨੀਆਂ ਵਿਚੋਂ 11 ਉੱਤੇ ਕਬਜ਼ਾ ਕਰ ਚੁਕਾ ਹੈ।
ਹੋਰ ਪੜ੍ਹੋ: ਭਾਜਪਾ ਆਗੂ ਨੇ PM ਮੋਦੀ ਨੂੰ ਅਫ਼ਗ਼ਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਲਿਆਉਣ ਦੀ ਕੀਤੀ ਅਪੀਲ
PHOTO
ਕੰਧਾਰ ਅਤੇ ਹੇਰਾਤ ਦਾ ਕਬਜ਼ਾ (Major Afghan Cities) ਤਾਲਿਬਾਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਹੈ। ਚਸ਼ਮਦੀਦਾਂ ਦੇ ਅਨੁਸਾਰ, ਇੱਕ ਸਰਕਾਰੀ ਇਮਾਰਤ ਤੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਕਿ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਬਾਕੀ ਸ਼ਹਿਰ ਸ਼ਾਂਤ ਰਿਹਾ। ਇਸ ਦੇ ਨਾਲ ਹੀ, ਗਜ਼ਨੀ 'ਤੇ ਤਾਲਿਬਾਨ ਦੇ ਕਬਜ਼ੇ ਦੇ ਨਾਲ, ਅਫ਼ਗਾਨ ਰਾਜਧਾਨੀ ਨੂੰ ਦੱਖਣੀ ਸੂਬਿਆਂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਣ ਰਾਜਮਾਰਗ ਕੱਟ ਦਿੱਤਾ ਗਿਆ ਹੈ।
ਹੋਰ ਪੜ੍ਹੋ: ਰਾਜੌਰੀ 'ਚ BJP ਨੇਤਾ ਦੇ ਘਰ ਅੱਤਵਾਦੀ ਹਮਲਾ, 4 ਸਾਲਾ ਬੱਚੇ ਦੀ ਮੌਤ, 7 ਜ਼ਖਮੀ
ਅਮਰੀਕਾ ਅਤੇ ਨਾਟੋ ਦੀਆਂ ਫੌਜਾਂ (US and NATO Troops) ਕਰੀਬ 20 ਸਾਲ ਪਹਿਲਾਂ ਅਫ਼ਗ਼ਾਨਿਸਤਾਨ ਵਿਚ ਆਈਆਂ ਅਤੇ ਤਾਲਿਬਾਨ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਹੁਣ ਅਮਰੀਕੀ ਫ਼ੌਜਾਂ ਦੀ ਪੂਰੀ ਵਾਪਸੀ ਤੋਂ ਕੁਝ ਹਫ਼ਤੇ ਪਹਿਲਾਂ ਤਾਲਿਬਾਨ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਫਿਲਹਾਲ ਕਾਬੁਲ ਨੂੰ ਕੋਈ ਸਿੱਧਾ ਖਤਰਾ ਨਹੀਂ ਹੈ, ਪਰ ਦੇਸ਼ ਦੇ ਲਗਭਗ ਦੋ-ਤਿਹਾਈ ਹਿੱਸੇ 'ਤੇ ਤਾਲਿਬਾਨ ਦੀ ਪਕੜ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ।
PHOTO
ਹਜ਼ਾਰਾਂ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਤਾਲਿਬਾਨ ਦਾ ਦਮਨਕਾਰੀ ਰਾਜ ਦੁਬਾਰਾ ਆ ਸਕਦਾ ਹੈ। ਅਮਰੀਕੀ ਫੌਜ ਦਾ ਤਾਜ਼ਾ ਖੁਫੀਆ ਮੁਲਾਂਕਣ ਸੁਝਾਅ ਦਿੰਦਾ ਹੈ ਕਿ ਕਾਬੁਲ 30 ਦਿਨਾਂ ਦੇ ਅੰਦਰ ਕੱਟੜਪੰਥੀ ਦਬਾਅ ਹੇਠ ਆ ਸਕਦਾ ਹੈ ਅਤੇ ਜੇਕਰ ਮੌਜੂਦਾ ਸਥਿਤੀ ਬਣੀ ਰਹਿੰਦੀ ਹੈ ਤਾਂ ਕੁਝ ਮਹੀਨਿਆਂ ਵਿਚ ਪੂਰੇ ਦੇਸ਼ ਦਾ ਕੰਟਰੋਲ ਹਾਸਲ ਕਰ ਸਕਦਾ ਹੈ।
ਹੋਰ ਪੜ੍ਹੋ: ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇ ਕਾਂਗਰਸ ਦੀ ਮਜ਼ਬੂਤੀ, ਪੰਜਾਬ ਇੰਚਾਰਜ ਛੇਤੀ ਚੰਡੀਗੜ੍ਹ ਆਉਣਗੇ
PHOTO
ਸਰਕਾਰ ਰਾਜਧਾਨੀ ਅਤੇ ਕੁਝ ਹੋਰ ਸ਼ਹਿਰਾਂ ਨੂੰ ਬਚਾਉਣ ਲਈ ਆਪਣੇ ਕਦਮ ਵਾਪਸ ਲੈਣ ਲਈ ਮਜਬੂਰ ਹੋ ਸਕਦੀ ਹੈ ਕਿਉਂਕਿ ਲੜਾਈ ਕਾਰਨ ਬੇਘਰ ਹੋਏ ਹਜ਼ਾਰਾਂ ਲੋਕ ਕਾਬੁਲ ਭੱਜ ਆਏ ਹਨ ਅਤੇ ਖੁੱਲ੍ਹੀਆਂ ਥਾਵਾਂ ਅਤੇ ਬਗੀਚਿਆਂ ਵਿਚ ਰਹਿ ਰਹੇ ਹਨ। ਦੱਖਣੀ ਅਫ਼ਗ਼ਾਨਿਸਤਾਨ ਦੇ ਲਸ਼ਕਰ ਗਾਹ ਵਿਚ ਵੀ ਭਿਆਨਕ ਲੜਾਈ ਚੱਲ ਰਹੀ ਹੈ। ਇਸ ਦੇ ਨਾਲ ਹੀ ਅਮਰੀਕੀ ਸੈਨਿਕ ਮਿਸ਼ਨ (US Military Mission) ਦੇ ਅਗਸਤ ਦੇ ਅਖੀਰ ਵਿਚ ਅਧਿਕਾਰਤ ਤੌਰ ਤੇ ਖਤਮ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਬਾਈਡਨ (President Biden) ਨੇ ਦੂਤਘਰ ਵਿਚੋਂ ਕੁਝ ਕਰਮਚਾਰੀਆਂ (Embassy Personnel) ਨੂੰ ਕੱਢਣ ਵਿਚ ਸਹਾਇਤਾ ਲਈ ਕਾਬੁਲ ‘ਚ 3,000 ਫੌਜਾਂ ਭੇਜੀਆਂ ਹਨ।