
ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ
Taliban ban 1.4 million Afghan girls of schooling : ਤਾਲਿਬਾਨ ਨੇ ਪਾਬੰਦੀਆਂ ਦੇ ਜ਼ਰੀਏ ਜਾਣਬੁੱਝ ਕੇ ਅਫਗਾਨਿਸਤਾਨ ਦੀਆਂ 1.4 ਲੱਖ ਲੜਕੀਆਂ ਨੂੰ ਸਕੂਲ ਜਾਣ ਤੋਂ ਵਾਂਝਾ ਰੱਖਿਆ ਹੈ। ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਫਗਾਨਿਸਤਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ,ਜਿੱਥੇ ਔਰਤਾਂ ਨੂੰ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਿੱਖਿਆ ਹਾਸਲ ਕਰਨ 'ਤੇ ਪਾਬੰਦੀ ਹੈ। ਸਾਲ 2021 'ਚ ਸੱਤਾ ਸੰਭਾਲਣ ਵਾਲੇ ਤਾਲਿਬਾਨ ਨੇ ਲੜਕੀਆਂ ਦੇ ਛੇਵੀਂ ਜਮਾਤ ਤੋਂ ਬਾਅਦ ਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਉਨ੍ਹਾਂ ਦਾ ਕਹਿੰਦਾ ਹੈ ਕਿ ਇਹ ਸ਼ਰੀਆ ਜਾਂ ਇਸਲਾਮੀ ਕਾਨੂੰਨ ਦੀ ਵਿਆਖਿਆ ਦੇ ਅਨੁਸਾਰ ਨਹੀਂ ਹੈ।
ਯੂਨੈਸਕੋ ਨੇ ਕਿਹਾ ਕਿ ਤਾਲਿਬਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਜਾਣਬੁੱਝ ਕੇ ਘੱਟੋ-ਘੱਟ 1.4 ਲੱਖ ਲੜਕੀਆਂ ਨੂੰ ਸੈਕੰਡਰੀ ਸਿੱਖਿਆ ਤੋਂ ਵਾਂਝਾ ਰੱਖਿਆ ਹੈ। ਯੂਨੈਸਕੋ ਦੇ ਅਨੁਸਾਰ ਅਪ੍ਰੈਲ 2023 ਵਿੱਚ ਆਖਰੀ ਗਿਣਤੀ ਤੋਂ ਬਾਅਦ ਇਸ ਵਿੱਚ 3,00,000 ਦਾ ਵਾਧਾ ਹੋਇਆ ਹੈ।
ਯੂਨੈਸਕੋ ਨੇ ਕਿਹਾ, ''ਜੇਕਰ ਅਸੀਂ ਉਨ੍ਹਾਂ ਲੜਕੀਆਂ ਨੂੰ ਸ਼ਾਮਲ ਕਰੀਏ ਜੋ ਪਾਬੰਦੀ ਦੇ ਲਾਗੂ ਹੋਣ ਤੋਂ ਪਹਿਲਾਂ ਸਕੂਲ ਨਹੀਂ ਜਾ ਰਹੀਆਂ ਸਨ ਤਾਂ ਦੇਸ਼ ਦੀਆਂ ਲਗਭਗ 2.5 ਲੱਖ ਲੜਕੀਆਂ ਹੁਣ ਸਿੱਖਿਆ ਦੇ ਅਧਿਕਾਰ ਤੋਂ ਵਾਂਝੀਆਂ ਹਨ। ਇਸ ਅਨੁਸਾਰ ਅਫਗਾਨਿਸਤਾਨ ਵਿੱਚ 80 ਫੀਸਦੀ ਲੜਕੀਆਂ ਸਿੱਖਿਆ ਤੋਂ ਦੂਰ ਹਨ। ਤਾਲਿਬਾਨ ਵੱਲੋਂ ਇਸ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।