
ਇਸ ਮਾਮਲੇ ਵਿਚ ਲਾਰੇਂਟ ਦੀ ਮਾਂ ਦੀ ਆਪਣੀ ਥਿਓਰੀ ਹੈ। ਉਨ੍ਹਾਂ ਦਾ ਕਹਿਣਾ ਹੈ,''ਗਰਭਵਤੀ ਹੋਣ ਦੌਰਾਨ ਉਸ ਨੇ ਕਾਫ਼ੀ ਮਾਤਰਾ ਵਿਚ ਮੱਛੀਆਂ ਖਾਧੀਆਂ ਸਨ।'
ਬ੍ਰਸੇਲਸ: ਯੂਰਪੀ ਦੇਸ਼ ਬੈਲਜੀਅਮ ਦਾ ਰਹਿਣ ਵਾਲਾ ਮੁੰਡਾ ਸਿਰਫ਼ 9 ਸਾਲ ਦੀ ਉਮਰ ਵਿਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕਰ ਰਿਹਾ ਹੈ। ਲਾਰੇਂਟ ਸਿਮਨਸ ਨਾਮ ਦਾ ਇਹ ਮੁੰਡਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਲਾਰੇਂਟ ਇੰਡੋਵਨ ਯੂਨੀਵਰਸਿਟੀ ਆਫ਼ ਤਕਨਾਲੋਜੀ ਵਿਚ ਪੜ੍ਹ ਰਿਹਾ ਹੈ। ਇਹ ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਕਾਫ਼ੀ ਮੁਸ਼ਕਲ ਕੋਰਸ ਮੰਨਿਆ ਜਾਂਦਾ ਹੈ।
Laurent Simmons
ਯੂਨੀਵਰਸਿਟੀ ਸਟਾਫ਼ ਦਾ ਕਹਿਣਾ ਹੈ ਕਿ ਲਾਰੇਂਟ ਦਸੰਬਰ ਵਿਚ ਆਪਣੀ ਡਿਗਰੀ ਪੂਰੀ ਕਰ ਲਵੇਗਾ। ਲਾਰੇਂਟ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਉਹ ਆਪਣੇ ਬੇਟੇ ਨੂੰ ਮੈਡੀਕਲ ਡਿਗਰੀ ਦੇ ਨਾਲ-ਨਾਲ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਪੀ.ਐੱਚ.ਡੀ. ਦੀ ਪੜ੍ਹਾਈ ਵੀ ਕਰਵਾਉਣਗੇ। ਲਾਰੇਂਟ ਦੀ ਮਾਂ ਲੇਡੀਆ ਅਤੇ ਪਿਤਾ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਰੇਂਟ ਦੇ ਦਾਦਾ-ਦਾਦੀ ਤੋਂ ਇਸ ਗੱਲ ਦਾ ਪਤਾ ਚੱਲਿਆ ਸੀ ਕਿ ਉਹ ਕੁਝ ਵੱਖਰਾ ਹੈ।
Laurent Simons
ਇਸ ਮਾਮਲੇ ਵਿਚ ਲਾਰੇਂਟ ਦੀ ਮਾਂ ਦੀ ਆਪਣੀ ਥਿਓਰੀ ਹੈ। ਉਨ੍ਹਾਂ ਦਾ ਕਹਿਣਾ ਹੈ,''ਗਰਭਵਤੀ ਹੋਣ ਦੌਰਾਨ ਉਸ ਨੇ ਕਾਫ਼ੀ ਮਾਤਰਾ ਵਿਚ ਮੱਛੀਆਂ ਖਾਧੀਆਂ ਸਨ।' ਲਾਰੇਂਟ ਦੀ ਕਾਬਲੀਅਤ ਦੇ ਬਾਰੇ ਵਿਚ ਉਸ ਦੇ ਅਧਿਆਪਕਾਂ ਨੇ ਵੀ ਸਹਿਮਤੀ ਜ਼ਾਹਰ ਕੀਤੀ ਸੀ। ਜਦੋਂ ਉਸ ਦੀ ਟੀਚਰ ਉਸ ਦੀ ਪ੍ਰਤਿਭਾ ਦੀ ਜਾਂਚ ਕਰਨ ਲਈ ਪ੍ਰੀਖਿਆ ਲੈ ਰਹੀ ਸੀ ਤਾਂ ਉਹ ਲਗਾਤਾਰ ਪ੍ਰੀਖਿਆ ਦਿੰਦਾ ਜਾ ਰਿਹਾ ਸੀ। ਲਾਰੇਂਟ ਉਂਝ ਤਾਂ ਡਾਕਟਰਾਂ ਦੇ ਪਰਿਵਾਰ ਤੋਂ ਹੈ ਪਰ ਉਸ ਦੇ ਪਰਿਵਾਰ ਵਿਚੋਂ ਕੋਈ ਇਸ ਗੱਲ ਦਾ ਪਤਾ ਨਹੀਂ ਲਗਾ ਸਕਿਆ ਹੈ ਕਿ ਆਖਿਰ ਲਾਰੇਂਟ ਦੀ ਯਾਦ ਰੱਖਣ ਦੀ ਸਮਰੱਥਾ ਇੰਨੀ ਚੰਗੀ ਕਿਵੇਂ ਹੈ।
Laurent Simmons
ਲਾਰੇਂਟ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਕਾਫ਼ੀ ਹੁਸ਼ਿਆਰ ਮੁੰਡਾ ਹੈ ਅਤੇ ਸਭ ਕੁਝ ਜਲਦੀ ਸਮਝ ਜਾਂਦਾ ਹੈ। ਲਾਰੇਂਟ ਦਾ ਕਹਿਣਾ ਹੈ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਉਸ ਦਾ ਮਨਪਸੰਦ ਵਿਸ਼ਾ ਹੈ ਅਤੇ ਉਹ ਮੈਡੀਕਲ ਦੀ ਪੜ੍ਹਾਈ ਵੀ ਕਰਨੀ ਚਾਹੁੰਦਾ ਹੈ। ਲਾਰੇਂਟ ਦਾ ਪਿਤਾ ਦਾ ਕਹਿਣਾ ਹੈ ਕਿ ਉਹ ਉਸ ਨੂੰ ਉਸ ਦੇ ਮਨਪਸੰਦ ਕੰਮ ਕਰਨ ਤੋਂ ਨਹੀਂ ਰੋਕਦੇ। ਉਹ ਆਪਣੇ ਫੋਨ 'ਤੇ ਗੇਮ ਖੇਡਦਾ ਹੈ, ਆਪਣੇ ਕੁੱਤੇ ਨਾਲ ਖੇਡਦਾ ਹੈ। ਜਿਹੜੇ ਕੰਮ ਬੱਚੇ ਵੱਡੇ ਹੋ ਕੇ ਕਰਨ ਬਾਰੇ ਸੋਚਦੇ ਹਨ, ਉਹ ਕੰਮ ਲਾਰੇਂਟ ਇੰਨੀ ਛੋਟੀ ਜਿਹੀ ਉਮਰ ਵਿਚ ਕਰ ਚੁੱਕਾ ਹੈ।