
'ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ'
Italy, Milan: ਸਿੱਖ ਕੌਮ ਗੁਰੂ ਸਾਹਿਬਾਨਾਂ ਦੇ ਮਨੁੱਖਤਾ ਦੀ ਸੇਵਾ ਦੇ ਦੱਸੇ ਮਾਰਗ 'ਤੇ ਚੱਲ ਕੇ ਸਾਰੀ ਦੁਨੀਆਂ ਵਿਚ ਸੇਵਾਂਵਾ ਨਿਭਾਅ ਰਿਹਾ ਹੈ, ਲੜੀ ਨੂੰ ਅੱਗੇ ਤੋਰਦਿਆਂ ਇਟਲੀ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਭੁਪਿੰਦਰ ਸਿੰਘ ਸੋਨੀ ਨੇ ਇਟਲੀ ਦੇ ਇਤਿਹਾਸ ਵਿਚ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ। ਦੱਸਣਯੋਗ ਹੈ ਕਿ ਗੁਰਸਿੱਖ ਨੌਜਵਾਨ ਨੂੰ ਸਿਵਲ ਪ੍ਰੋਟੈਕਸ਼ਨ ਨੋਵੇਲਾਰਾ ਦੀ ਹੋਈ ਮੀਟਿੰਗ ਵਿਚ ਉਹਨਾਂ ਨੂੰ ਸਿਵਲ ਪ੍ਰੋਟੈਕਸ਼ਨ ਨੂਬੇਲਾਰੀਆ,(ਨੋਵੇਲਾਰਾ) ਦਾ 3 ਸਾਲਾਂ ਲਈ ਪ੍ਰੈਜੀਡੈਂਟ ਚੁਣਿਆ ਗਿਆ ਹੈ।
ਉਹ ਪਿਛਲੇ ਦਸ ਸਾਲਾਂ ਤੋਂ ਜਦੋਂ ਤੋਂ ਇਹ ਸੰਸਥਾ ਇਸ ਸ਼ਹਿਰ ਵਿਚ ਹੋਂਦ ਵਿਚ ਆਈ ਹੈ ਬਹੁਤ ਸਾਰੇ ਲੋਕ ਸੰਸਥਾ ਨਾਲ ਜੁੜੇ ਹੋਏ ਹਨ। ਭੁਪਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਇਹ ਜਿੰਮੇਵਾਰੀ ਸੌਂਪੀ ਗਈ ਹੈ। ਇੱਥੇ ਦੱਸਣ ਯੋਗ ਹੈ ਕਿ ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ। ਅੱਗੇ ਜਾਣਕਾਰੀ ਦਿੰਦੇਆ ਦੱਸਿਆ ਕਿ ਉਹਨਾਂ ਨੇ ਹਮੇਸ਼ਾ ਸਿੱਖੀ ਸਿਧਾਤਾਂ ਅਨੁਸਾਰ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਅੱਗੇ ਤੋਂ ਵੀ ਉਹ ਸਿੱਖੀ ਦੇ ਸਿਧਾਂਤ ਨੂੰ ਕਾਇਮ ਰੱਖਦੇ ਹੋਏ ਹੀ ਸੇਵਾ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਇਹ ਸੰਸਥਾ ਕਿਸੇ ਵੀ ਕੁਦਰਤੀ ਆਫਤ ਦਾ ਟਾਕਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਖ਼ਾਸ ਕਰਕੇ ਹੜ੍ਹਾਂ ਅਤੇ ਭੁਚਾਲ ਵਰਗੀਆਂ ਸਥਿਤੀਆਂ ਵਿਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸਾਲ 2020 ਵਿਚ ਕੋਵਿਡ ਦੌਰਾਨ ਵੀ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਗਰੁੱਪ ਵਿਚ ਜੌਰਜੀਉ ਸਾਲਾਤੀ ਨੂੰ ਵਾਇਸ ਪ੍ਰੈਜ਼ੀਡੈਂਟ ਅਤੇ ਸਤੇਫਾਨੀਆਂ ਬਾਨੀ ਨੂੰ ਸੈਕਟਰੀ ਚੁਣਿਆ ਗਿਆ ਹੈ।
(For more news apart from A Amritdhari sikh boy elected president of civil protection NuBellaria, Italy, stay tuned to Rozana Spokesman)