ਨਿਊਯਾਰਕ 'ਚ ਕੱਢੀ ਗਈ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਰੋਸ ਰੈਲੀ 
Published : Dec 15, 2020, 2:00 pm IST
Updated : Dec 15, 2020, 2:00 pm IST
SHARE ARTICLE
Protest rally in support of the Farmer Protest in New York
Protest rally in support of the Farmer Protest in New York

ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ  ਹੋਈ

ਨਿਊਯਾਰਕ : ਕਿਸਾਨ ਅੰਦਲੋਨ ਨੂੰ ਦੁਨੀਆ ਭਰ ਵਿਚ ਵੱਸਦੇ ਭਾਰਤੀ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨ ਨਿਊਯਾਰਕ ਵਿਚ ਕਿਸਾਨ ਸਮਰਥਨ ਦੇ ਲਈ ਪਹਿਲੀ ਕਾਰ ਰੈਲੀ ਕੱਢੀ ਗਈ, ਜਿਸ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਗ ਲਿਆ। ਇਸ ਜ਼ਰੀਏ ਭਾਰਤ ਦੇ ਕਿਸਾਨ ਮਜ਼ਦੂਰਾਂ ਦੇ ਖ਼ਿਲਾਫ਼ ਭਾਰਤ ਸਰਕਾਰ ਵੱਲੋ ਪਾਸ ਕੀਤੇ ਬਿੱਲਾ ਨੂੰ ਵਾਪਸ ਲੈਣ ਅਤੇ ਕਿਸਾਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕੀਤੀ ਗਈ। 

Protest rally in support of the Farmer Protest in New YorkProtest rally in support of the Farmer Protest in New York

ਇਸ ਦੇ ਨਾਲ ਹੀ ਭਾਰਤ ਦੀ ਮੋਦੀ ਸਰਕਾਰ ਦਾ ਚਿਹਰਾ ਦੁਨੀਆ ਸਾਹਮਣੇ ਨੰਗਾ ਕੀਤਾ ਗਿਆ, ਜਿਸ ਨੂੰ ਇੰਨਟਰਫੇਥ ਆਰਗੇਨਾਈਜੇਸ਼ਨ ਹਿਊਮਨ ਰਾਇਟਸ ਸਾਂਝਾ ਪੰਜਾਬ ਨਿਊਯਾਰਕ ਯੂਥ ਅਤੇ ਗੁਰਦੁਆਰਾ ਸ਼ਹੀਦਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਵੱਲੋ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ। 

Protest rally in support of the Farmer Protest in New YorkProtest rally in support of the Farmer Protest in New York

ਗੱਡੀਆਂ ਦਾ ਇਕ ਵੱਡਾ ਕਾਫ਼ਲਾ, ਜਿਸ ਵਿਚ ਬੇਮਿਸਾਲ ਜੋਸ਼ ਨਾਲ ਸ਼ਾਮਲ ਸਾਰੇ ਵਰਗ ਦੇ ਲੋਕਾਂ ਨੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਦੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦਾ ਯਤਨ ਕੀਤਾ। ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ  ਹੋਈ ਜੋ ਵੱਖ -ਵੱਖ ਰਸਤਿਆਂ ਤੋਂ ਹੁੰਦੀ ਹੋਈ ਨਾਸੂ ਕਾਊਂਟੀ ਦੇ ਆਫ਼ਿਸ ਸਾਹਮਣੇ ਜਾ ਕੇ ਸਮਾਪਤ ਹੋਈ।

Protest rally in support of the Farmer Protest in New YorkProtest rally in support of the Farmer Protest in New York

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement