Italy News : ਇਟਲੀ ’ਚ ਨਸ਼ਾ ਅਤੇ ਫੋਨ ਵਰਤਦੇ ਹੋਏ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ, ਸਰਕਾਰ ਨੇ ਨਵਾਂ ਹਾਈਵੇ ਕੋਡ ਕੀਤਾ ਲਾਗੂ

By : BALJINDERK

Published : Dec 15, 2024, 5:16 pm IST
Updated : Dec 15, 2024, 5:16 pm IST
SHARE ARTICLE
 ਨਵਾਂ ਹਾਈਵੇ ਕੋਡ ਲਾਗੂ ਕਰਦੇ ਹੋਏ ਤਸਵੀਰ
ਨਵਾਂ ਹਾਈਵੇ ਕੋਡ ਲਾਗੂ ਕਰਦੇ ਹੋਏ ਤਸਵੀਰ

Italy News : ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ ਇੱਕ ਹਫ਼ਤੇ ਤੱਕ ਵਾਹਨ ਚਲਾਉਣ ਉਪਰ ਪਾਬੰਦੀ ਹੋਵੇਗੀ

Italy News : ਇਟਲੀ ਵਿੱਚ ਸੜਕ ਹਾਦਸਿਆਂ ਦੌਰਾਨ ਜਾ ਰਹੀ ਬੇਕਸੂਰ ਲੋਕਾਂ ਦੀ ਜਾਨ ਨੂੰ ਰੋਕਣ ਲਈ ਮੈਤਿਓ ਸਲਵੀਨੀ ਇਟਲੀ ਦੇ ਉਪ-ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਨੇ ਨਵਾਂ ਹਾਈਵੇ ਕੋਡ 14 ਦਸੰਬਰ 2024 ਤੋਂ ਸਖ਼ਤੀ ਨਾਲ ਲਾਗੂ ਕਰ ਦਿੱਤਾ ਹੈ।

ਜਿਸ ਤਹਿਤ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜਿਹੜੇ ਕਿ ਪਹਿਲਾਂ ਟ੍ਰੈਫ਼ਿਕ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਗੱਡੀ ਚਲਾਉਂਦੇ ਸਮੇਂ ਫੋਨ ਤੇ ਨਸ਼ੇ ਦੀ ਵਰਤੋਂ ਕਰਦੇ ਸਨ।ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਟ੍ਰਾਂਸਪੋਰਟ ਮੰਤਰੀ ਮੈਤਿਓ ਸਲਵੀਨੀ ਜਿਹੜੇ ਕਿ ਪਹਿਲਾਂ ਹੀ ਕਈ ਤਰ੍ਹਾਂ ਸਖ਼ਤ ਫੈਸਲਿਆਂ ਲਈ ਜਾਣੇ ਜਾਂਦੇ ਹਨ ਕਾਫ਼ੀ ਸਮੇਂ ਤੋਂ ਨਵੇਂ ਹਾਈਵੇ ਕੋਡ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤੱਤਪਰ ਸਨ। ਕਿਉਂਕਿ ਦੇਸ਼ ਅੰਦਰ ਸੜਕ ਹਾਦਸਿਆਂ ਦੀ ਗਿਣਤੀ ਵਾਧੇ ਵੱਲ ਨਿਰੰਤਰ ਜਾਰੀ ਹੈ। ਜਿਹਨਾਂ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਜਾਂ ਸੈੱਲ ਫੋਨ ਦੀ ਵਰਤੋਂ ਕਰਦਿਆਂ ਵਾਹਨ ਚਲਾਉਣਾ ਮੰਨਿਆ ਜਾ ਰਿਹਾ ਸੀ।

ਇਸ ਨਵੇਂ ਹਾਈਵੇ ਕੋਡ ਤਹਿਤ ਹੁਣ ਨਸ਼ੇਈ ਹੋ ਗੱਡੀ ਚਲਾਉਣ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ ਇੱਕ ਹਫ਼ਤੇ ਤੱਕ ਵਾਹਨ ਚਲਾਉਣ ਉਪਰ ਪਾਬੰਦੀ, ਜੇਕਰ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋ ਕਰਦਾ ਹੈ ਤਾਂ ਇਹ ਜੁਰਮਾਨਾ ਵੱਧ ਹੋਵੇਗਾ ਨਾਲ ਹੀ ਲਾਇਸੈਂਸ ਦੀ 10 ਪੁਨਤੀਆਂ (ਪੁਆਇੰਟ) ਵੀ ਕੱਟ ਹੋ ਸਕਦੀਆਂ ਹਨ। ਜੇਕਰ ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਮਨਾਹੀ ਕਾਲ ਦੌਰਾਨ ਵਿਅਕਤੀ ਗੱਡੀ ਚਲਾਉਂਦਾ ਫੜ ਹੋ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ 3 ਮਹੀਨੇ ਲਈ ਮੁਅਤੱਲ ਨਾਲ ਹੀ 1400 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇੱਕ ਸਾਲ ਵਿੱਚ 2 ਜਾਂ 3 ਵਾਰ ਜਾਂ ਇਸ ਤੋਂ ਵੱਧ ਓਵਰ ਸਪੀਡ ਵਾਹਨ ਨਾਲ ਨਿਰਧਾਰਤ ਰਫ਼ਤਾਰ ਦਾ ਨਿਯਮ ਤੋੜਨ ਤੇ ਜੁਰਮਾਨਾ 880 ਯੂਰੋ ਹੋ ਸਕਦਾ ਹੈ ਤੇ ਨਾਲ ਹੀ 15 ਤੋਂ 30 ਦਿਨ ਤੱਕ ਲਾਇਸੈਂਸ ਮੁਅਤੱਲ ਵੀ ਹੋ ਸਕਦਾ ਹੈ। ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਨੂੰ ਜੁਰਮਾਨਾ 573 ਯੂਰੋ ਤੋਂ 2170 ਯੂਰੋ ਤੱਕ ਹੋ ਸਕਦਾ ਹੈ। ਜੇਕਰ ਡਰਾਈਵਰ ਦੇ ਖੂਨ ’ਚ ਅਲਕੋਹਲ ਦਾ ਪੱਧਰ 0.5 ਤੋਂ 0.8 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਹੈ ਤਾਂ ਲਾਇਸੈਂਸ 3 ਤੋਂ 6 ਮਹੀਨਿਆਂ ਤੱਕ ਮੁਅਤੱਲ ਕੀਤਾ ਜਾ ਸਕਦਾ ਹੈ। 0.8 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਖੂਨ ਵਿੱਚ ਅਲਕੋਹਲ ਦੇ ਪੱਧਰ ਵਾਲੇ ਦੋਸ਼ੀਆਂ ਨੂੰ 3200 ਯੂਰੋ ਤੱਕ ਦਾ ਜੁਰਮਾਨਾ ਤੇ 6 ਤੋਂ 1 ਸਾਲ ਲਾਇਸੈਂਸ ਮੁਅਤੱਲ  ਹੋਣ ਦੇ ਨਾਲ ਹੀ 6 ਮਹੀਨੇ ਜੇ਼ਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਜੇਕਰ ਅਲਕੋਹਲ ਦਾ ਪੱਧਰ 1.5 ਗ੍ਰਾਮ ਤੋਂ ਵੱਧ ਹੈ ਤਾਂ ਜੁਰਮਾਨਾ 6000 ਯੂਰੋ ਤੇ 2 ਸਾਲ ਲਈ ਲਾਇਸੈਂਸ ਮੁਅਤੱਲ  ਹੋਣ ਦੇ ਨਾਲ 1 ਸਾਲ ਤੱਕ ਜੇ਼ਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।

ਨਸ਼ਿਆਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਫੜ੍ਹੇ ਗਏ ਲੋਕਾਂ ਨੂੰ 3 ਸਾਲ ਤੱਕ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਈ-ਸਕੂਟਰਾਂ ਦੇ ਉਪਭੋਗਤਾ ਲਈ ਹੈਲਮਟ ਪਹਿਨਾ,ਨੰਬਰ ਪਲੇਟ ਲਗਾਉਣਾ ਅਤੇ ਬੀਮਾ ਕਰਵਾਉਣਾ ਵੀ ਲਾਜ਼ਮੀ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਇਸ ਨਵੇਂ ਹਾਈਵੇ ਕੋਡ ਨਾਲ ਉਹਨਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਸਕਦੀਆਂ ਹਨ ਜਿਹਨਾਂ ਕਦੇ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ।

(For more news apart from  It is not good drive while intoxicated and using phones in Italy, government has implemented new highway code News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement