ਆਇਰਲੈਂਡ ਤੋਂ ਘੁੰਮਣ ਆਇਆ ਪ੍ਰਵਾਰ ਠੱਗੀ ਦੇ ਦੋਸ਼ 'ਚ ਗ੍ਰਿਫ਼ਤਾਰ
Published : Jan 16, 2019, 2:07 pm IST
Updated : Jan 16, 2019, 2:07 pm IST
SHARE ARTICLE
tourist arrested in fraud case
tourist arrested in fraud case

ਬੀਤੇ ਐਤਵਾਰ ਜਦੋਂ ਔਕਲੈਂਡ ਦੇ ਇਕ ਬੀਚ ਉਤੇ 6 ਮੈਂਬਰੀ ਆਇਰਿਸ਼ ਸੈਲਾਨੀਆਂ ਦੇ ਸਮੂਹ ਨੇ ਖਾਣ-ਪੀਣ ਬਾਅਦ ਸਾਰਾ ਕੂੜਾ ਬੀਚ ਉਤੇ ਹੀ ਛੱਡ.......

ਔਕਲੈਂਡ  - ਬੀਤੇ ਐਤਵਾਰ ਜਦੋਂ ਔਕਲੈਂਡ ਦੇ ਇਕ ਬੀਚ ਉਤੇ 6 ਮੈਂਬਰੀ ਆਇਰਿਸ਼ ਸੈਲਾਨੀਆਂ ਦੇ ਸਮੂਹ ਨੇ ਖਾਣ-ਪੀਣ ਬਾਅਦ ਸਾਰਾ ਕੂੜਾ ਬੀਚ ਉਤੇ ਹੀ ਛੱਡ ਦਿਤਾ ਤਾਂ ਇਸਦਾ ਵਿਰੋਧ ਇਕ ਇਸਤਰੀ ਨੇ ਕੀਤਾ, ਪਰ ਇਸ ਗਰੁੱਪ ਨੇ ਉਸਨੂੰ ਹੀ ਬੁਰਾ ਭਲਾ ਕਹਿ ਦਿਤਾ। ਇਥੋਂ ਤੱਕ ਕਿ ਉਸ ਔਰਤ ਵਲ ਜਾ ਕੇ ਕੂੜਾ ਸੁੱਟਿਆ। ਇਹ ਗਰੁੱਪ ਇਸ ਚਲਾਕੀ ਉੱਤੇ ਕੰਮ ਕਰਦਾ ਸੀ ਕਿ ਕਿਤੇ ਵੀ ਖਾਣਾ ਖਾਉ ਕੋਈ ਨਾ ਕੋਈ ਨਕਲੀ ਨੁਕਸ ਕੱਢ ਕੇ ਲੜਾਈ ਮੁੱਲ ਲੈ ਲਓ ਅਤੇ ਮੁਫ਼ਤ ਵਿਚ ਖਾਣਾ ਖਾ ਕੇ ਚਲਦੇ ਬਣੋ। ਇਕ ਜਾਂ ਦੋ ਰੈਸਟੋਰੈਂਟ ਦੇ ਵਿਚ ਇਨ੍ਹਾਂ ਨੇ ਖਾਣਾ ਆਦਿ ਖਾ ਕੇ ਰੌਲਾ ਪਾ ਲਿਆ ਕਿ ਖਾਣੇ ਦੇ ਵਿਚ ਵਾਲ ਸੀ।

ਇਕ ਇੰਡੀਅਨ ਰੈਸਟੋਰੈਂਟ ਦੇ ਵੀ ਇਨ੍ਹਾਂ ਨੇ 250 ਡਾਲਰ ਡਕਾਰ ਲਏ। ਪੁਲਿਸ ਤੱਕ ਰੀਪੋਰਟ ਹੋਈ, ਪਰ ਬਚ ਨਿਕਲੇ। ਇਸ ਤੋਂ ਬਾਅਦ ਇਨ੍ਹਾਂ ਨੇ ਹਮਿਲਟਨ ਵਲ ਰੁੱਖ ਕੀਤਾ ਅਤੇ ਬਰਗਰ ਕਿੰਗ ਉਤੇ ਵੀ ਰੌਲਾ ਪਾਇਆ, ਜਿਥੇ ਇਨ੍ਹਾਂ ਨੂੰ ਟਰੈਸਪਾਸ ਦੇਣਾ ਪਿਆ। ਗੱਲ ਐਨੀ ਵਧ ਗਈ ਕਿ ਇਮੀਗ੍ਰੇਸ਼ਨ ਨੇ ਡਿਪੋਰਟੇਸ਼ਨ ਲਾਇਬਿਲਟੀ ਨੋਟਿਸ ਵੀ ਜਾਰੀ ਕਰ ਦਿਤੇ ਅਤੇ ਇਮੀਗ੍ਰੇਸ਼ਨ ਅਫਸਰ ਅਤੇ ਪੁਲਿਸ ਇਨ੍ਹਾਂ ਨੂੰ ਫੜਨ ਤੁਰ ਪਈ। ਅੱਜ ਆਖਿਰ ਇਹ ਫੜੇ ਗਏ ਹਨ ਅਤੇ 26 ਸਾਲਾ ਔਰਤ ਨੂੰ ਚੋਰੀ ਕਰਨ ਦੇ ਜ਼ੁਰਮ ਅਧੀਨ ਕੱਲ੍ਹ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ।

11 ਜਨਵਰੀ ਨੂੰ ਜਿਸ ਕੈਥੇ ਪੈਸਫਿਕ ਫਲਾਈਟ ਦੇ ਵਿਚ ਇਹ ਆਏ ਸਨ ਉਥੇ ਵੀ ਇਨ੍ਹਾਂ ਨੇ ਭੜਥੂ ਪਾਈ ਰਖਿਆ। ਬੀਚ 'ਤੇ ਕੂੜਾ ਸੁੱਟਣ ਬਦਲੇ 400 ਤੋਂ 30,000 ਹਜ਼ਾਰ ਡਾਲਰ ਤੱਕ ਜ਼ੁਰਮਾਨਾ ਹੋ ਸਕਦਾ ਹੈ। ਬੇਸ਼ਰਮੀ ਦੀ ਹੱਦ ਤਾਂ ਇਹ ਹੈ ਕਿ ਇਸ ਪ੍ਰਵਾਰ ਨੇ ਕਿਹਾ ਹੈ ਕਿ ਉਹ ਜਲਦੀ ਵਾਪਸ ਚਲੇ ਜਾਣਗੇ ਕਿਉਂਕਿ ਨਿਊਜ਼ੀਲੈਂਡ ਨੇ ਸਾਨੂੰ ਗ਼ਲਤ ਪੇਸ਼ ਕੀਤਾ ਹੈ। ਸੋ ਬੀਤੇ ਐਤਵਾਰ ਤੋਂ ਇਸ ਬੇਲਗਾਮ ਸੈਲਾਨੀਆ ਨੇ ਕੁਝ ਸਥਾਨਕ ਕਾਰੋਬਾਰੀਆਂ ਅਤੇ ਪੁਲਿਸ ਨੂੰ ਘੁਮਾਇਆ ਪਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement