
ਓਮੇਹ ਦੇ ਅਨੁਸਾਰ: "ਲੁਟੇਰੇ, ਜਿਨ੍ਹਾਂ ਦੀ ਗਿਣਤੀ ਲਗਭਗ 15 ਸੀ, ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਆਏ
ਨਾਈਜੀਰੀਆ - ਨਾਈਜੀਰੀਆ ਵਿਚ ਐਤਵਾਰ ਨੂੰ ਇਕ ਦਿਲ ਦਹਿਲਾਉਣ ਦੀ ਘਟਨਾ ਵਾਪਰੀ। ਜਿੱਥੇ ਕੁੱਝ ਲੁਟੇਰਿਆਂ ਨੇ ਇੱਕ ਪਾਦਰੀ ਨੂੰ ਜ਼ਿੰਦਾ ਸਾੜ ਦਿੱਤਾ। ਦਰਅਸਲ ਪਕੋਰੋ ਇਲਾਕੇ ’ਚ ਬੰਦੂਕਧਾਰੀ ਲੁਟੇਰਿਆਂ ਨੇ ਪਹਿਲਾਂ ਫਾਦਰ ਇਸਹਾਕ ਅਚੀ ਦੇ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ ’ਤੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ, ਜਿਸ ’ਚ ਪਾਦਰੀ ਜ਼ਿੰਦਾ ਸੜ ਗਿਆ।
ਦੂਜਾ ਪੁਜਾਰੀ, ਫ੍ਰ. ਕੋਲਿਨਜ਼ ਓਮੇਹ, ਪੈਰਿਸ਼ ਦਾ ਪੈਰੋਚਿਅਲ ਵਿਕਾਰ ਹੈ। ਉਸ ਨੂੰ ਕਈ ਵਾਰ ਗੋਲੀ ਮਾਰੀ ਗਈ ਜਦੋਂ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਅਤੇ ਹੁਣ ਉਹ ਹਸਪਤਾਲ ਵਿੱਚ ਦਾਖਲ ਹੈ। ਓਮੇਹ ਦੇ ਅਨੁਸਾਰ: "ਲੁਟੇਰੇ, ਜਿਨ੍ਹਾਂ ਦੀ ਗਿਣਤੀ ਲਗਭਗ 15 ਸੀ, ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਆਏ , ਜਿਨ੍ਹਾਂ ਨੇ ਉਨ੍ਹਾਂ ਤੇ ਹਮਲਾ ਕੀਤਾ।
ਨਾਈਜੀਰੀਆ ਦੇ ਉੱਤਰ ਅਤੇ ਕੇਂਦਰੀ ਖੇਤਰਾਂ ’ਚ ਹਥਿਆਰਬੰਦ ਲੁਟੇਰੇ ਦਿਹਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਤਲ ਕਰਦੇ ਹਨ ਅਤੇ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦੇ ਹਨ। ਪਿਛਲੇ ਸਾਲ ਜੁਲਾਈ ’ਚ ਉੱਤਰ-ਪੱਛਮੀ ਕਡੂਨਾ ਸੂਬੇ ’ਚ ਲੁਟੇਰਿਆਂ ਨੇ ਫਾਦਰ ਜੌਨ ਮਾਰਕ ਚਿਏਨਟਮ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।