Italy News : ਮਾਂ ਬੋਲੀ ਦਿਵਸ ਮੌਕੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਲਈ ਸਿਖਲਾਈ ਲਈ ਵਰਕਸ਼ਾਪ ਆਯੋਜਿਤ

By : BALJINDERK

Published : Feb 16, 2025, 4:11 pm IST
Updated : Feb 16, 2025, 4:11 pm IST
SHARE ARTICLE
ਸਿਖਲਾਈ ਲਈ ਵਰਕਸ਼ਾਪ ਦੀ ਤਸਵੀਰ
ਸਿਖਲਾਈ ਲਈ ਵਰਕਸ਼ਾਪ ਦੀ ਤਸਵੀਰ

Italy News : ਪੰਜ ਸਾਲਾਂ ਤੋਂ ਧਰਮ ਅਤੇ ਸੱਭਿਆਚਾਰ ਦੇ ਵੱਖ-ਵੱਖ ਵਿਸ਼ਿਆ ’ਤੇ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ

Italy News in Punjabi : ਇਟਲੀ ਵਿੱਚ ਬੱਚਿਆ ਨੂੰ ਸਿੱਖੀ ਨਾਲ ਜੋੜਨ ਵਾਲੀ ਸਿੱਖ ਸੰਸਥਾ ਸਿੱਖੀ ਸੇਵਾ ਸੋਸਾਇਟੀ ਵੱਖ ਵੱਖ  ਦਿਨੀ ਵੱਖ ਵੱਖ ਉਪਰਾਲੇ ਕਰਦੀ ਆ ਰਹੀ ਹੈ।ਮਾਂ ਬੋਲੀ ਦਿਵਸ ਮੌਕੇ ਵਿਸ਼ੇਸ਼ ਉਪਰਾਲਾ ਕਰਦਿਆ ਇਟਲੀ ਵਿੱਚ ਪ੍ਰਾਇਮਰੀ ਸਕੂਲ  ਦੇ ਬੱਚਿਆਂ ਨੂੰ  ਗੁਰਮੁੱਖੀ ਵਰਕਸ਼ਾਪ ਲਗਾਈ ਗਈ। ਜਾਣਕਾਰੀ ਦਿੰਦਿਆ ਸਿੱਖੀ ਸੇਵਾ ਸੋਸਾਇਟੀ ਇਟਲੀ ਦੇ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਧਰਮ ਅਤੇ ਸੱਭਿਆਚਾਰ ਦੇ ਵੱਖ -ਵੱਖ ਵਿਸ਼ਿਆ ਤੇ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ।

ਇਸ ਵਾਰ 11 ਅਤੇ 12 ਫਰਵਰੀ ਨੂੰ ਕਸਤੀਲਿੳਨੇ ਦੇਲ ਸਤੀਈਵੇਰੇ  ਦੇ  ਵੱਖ ਵੱਖ ਸਕੂਲਾਂ ਵਿੱਚ ਚੌਥੀ ਜਮਾਤ ਦੇ ਬੱਚਿਆ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿੱਖੀ ਸੇਵਾ ਸੋਸਾਇਟੀ ਵੱਲੋਂ ਅਮਿ੍ਰੰਤਧਾਰੀ ਰਵੀਜੀਤ ਕੌਰ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਬੱਚਿਆਂ ਨੂੰ  ਤਸਵੀਰਾਂ ਦੇ ਮਾਧਿਅਮ ਰਾਹੀ ਪੰਜਾਬ ਨੂੰ ਦਰਸਾਇਆ ਅਤੇ ਇੱਕ ਛੋਟੀ ਗੁਰਮੁਖੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਬੱਚਿਆਂ ਨੇ ਵਰਣਮਾਲਾ ਦੇ ਅੱਖਰਾਂ ਨਾਲ ਆਪਣੇ ਨਾਮ ਬਣਾਏ।ਇਸ ਤੋਂ ਪਹਿਲਾਂ ਸਕੂਲ ਦੇ ਅਧਿਆਪਕਾਂ ਵੱਲੋਂ  ਰਵੀਜੀਤ ਕੌਰ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਵੱਲੋਂ ਬਹੁਤ ਦਿਲਚਸਪੀ ਲਈ ਗਈ, ਜਿਨ੍ਹਾਂ ਨੇ ਬਹੁਤ ਸਾਰੇ ਸਵਾਲ ਪੁੱਛੇ।ਰਵੀਜੀਤ ਕੌਰ ਨੇ  ਸੈਨ ਪੀਏਤਰੋ ਅਤੇ ਗੋਜ਼ੋਲੀਨਾ ਦੇ ਪ੍ਰਾਇਮਰੀ ਸਕੂਲਾਂ, ਅਤੇ ਵਿਸ਼ੇਸ਼ ਤੌਰ 'ਤੇ ਅਧਿਆਪਕ ਅਲੇਸੈਂਡਰਾ ਰੌਸੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਸੰਭਵ ਬਣਾਇਆ।

(For more news apart from On occasion Mother Language Day, Sikhi Sewa Society organized workshop teach Gurmukhi language primary school children News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement