
ਕੋਰੋਨਾ ਵਾਇਰਸ ਦੀ ਦਹਿਸ਼ਤ ਵਧਣ ਨਾਲ ਹੈਂਡ ਸੈਨੀਟਾਈਜ਼ਰ ਅਤੇ ਟਾਇਲਟ ਪੇਪਰ ਦੀ ਵੱਧਦੀ ਮੰਗ ਦੀਆਂ ਖਬਰਾਂ ਹੁਣ ਆਮ ਹੋ ਗੀਆਂ ਹਨ। ਜਦੋਂ ਹੱਥਾਂ ਨੂੰ ਸਾਫ ਰੱਖਣ
ਨਿਊ ਯਾਰਕ: ਕੋਰੋਨਾ ਵਾਇਰਸ ਦੀ ਦਹਿਸ਼ਤ ਵਧਣ ਨਾਲ ਹੈਂਡ ਸੈਨੀਟਾਈਜ਼ਰ ਅਤੇ ਟਾਇਲਟ ਪੇਪਰ ਦੀ ਵੱਧਦੀ ਮੰਗ ਦੀਆਂ ਖਬਰਾਂ ਹੁਣ ਆਮ ਹੋ ਗੀਆਂ ਹਨ। ਜਦੋਂ ਹੱਥਾਂ ਨੂੰ ਸਾਫ ਰੱਖਣ 'ਤੇ ਸਾਰਾ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਿਕਰੀ ਦੀ ਰਫਤਾਰ ਵੀ ਸਮਝ ਵਿਚ ਆਉਂਦੀ ਹੈ, ਪਰ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇੱਥੇ ਬੰਦੂਕ ਅਤੇ ਬੁਲੇਟ ਸਿੱਕਿਆਂ ਦੀ ਖਰੀਦਦਾਰੀ ਕਈ ਗੁਣਾ ਵਧ ਗਈ ਹੈ।
Corona Virus
ਇਸ ਸਮੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਵੀ ਇਹ ਬੰਦੂਕਾਂ ਅਤੇ ਬੁਲੇਟ ਖਰੀਦ ਰਹੇ ਹਨ ਜਿਹਨਾਂ ਨੇ ਨਾ ਕਦੇ ਇਹਨਾਂ ਬੰਦੂਕਾਂ ਬਾਰੇ ਸੋਚਿਆ ਅਤੇ ਨਾ ਹੀ ਕਦੇ ਇਹਨਾਂ ਨੂੰ ਖਰੀਦਿਆਂ ਹੈ। ਇੱਕ ਆਨਾਈਨ ਐਮੁਨੀਏਸ਼ਨ ਸਟੋਰ ਐਮੋ.ਕਾਮ ਨੇ ਦੱਸਿਆ ਕਿ 23 ਫਰਵਰੀ ਤੋਂ ਲੈ ਕੇ 4 ਮਾਰਚ ਦੇ ਵਿਚਕਾਰ ਉੱਹਨਾਂ ਦੇ ਕੋਲੋਂ ਹਥਿਆਰਾਂ ਦੀ ਵਿਕਰੀ 68 ਪ੍ਰਤੀਸ਼ਤ ਵਧ ਗਈ ਸੀ।
Corona Virus
ਉਹਨਾਂ ਨੇ ਦੱਸਿਆ ਕਿ ਉੱਤਰ ਕੈਰੋਲਿਨਾ ਅਤੇ ਜਾਜਯਾ ਵਿਚ ਸਭ ਤੋਂ ਵੱਧ ਹਥਿਆਰ ਖਰੀਦੇ ਗਏ। ਗਾਹਕਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਉਹਨਾਂ ਨੂੰ ਹਥਿਆਰ ਪਸੰਦ ਨਹੀਂ ਹਨ ਪਰ ਜੇ ਇਹ ਹਥਿਆਰ ਉਹਨਾਂ ਨੂੰ ਸੁਰੱਖਿਆ ਪ੍ਰਧਾਨ ਕਰਦੇ ਹਨ ਤਾਂ ਇਸ ਵਿਚ ਬੁਰਾਈ ਕੀ ਹੈ। ਦੱਸ ਦਈਏ ਕਿ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇਸ਼ ਵਿਚ ਹੁਣ ਤਕ 110 ਵਿਅਕਤੀਆਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ।
Corona Virus
110 ਮਾਮਲਿਆਂ ਵਿਚੋਂ 17 ਮਰੀਜ਼ ਵਿਦੇਸ਼ੀ ਨਾਗਰਿਕ ਹਨ। ਇਸ ਤੋਂ ਇਲਾਵਾ ਦੋ ਵਿਅਕਤੀ ਬਿਮਾਰੀ ਕਾਰਨ ਮਰ ਗਏ ਹਨ, ਇਕ ਮੌਤ ਕਰਨਾਟਕ ਦੇ ਕਲਬੁਰਗੀ ਵਿਚ ਹੋਈ ਹੈ ਅਤੇ ਦੂਜੀ ਮੌਤ ਦਿੱਲੀ ਵਿਚ ਹੋਈ ਹੈ। ਨੌਂ ਮਰੀਜ਼ਾਂ ਨੂੰ ਵੀ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਭਾਰਤ ਵਿਚ ਜ਼ਿਆਦਾਤਰ ਕੇਸ ਕ੍ਰਮਵਾਰ ਮਹਾਰਾਸ਼ਟਰ, ਕੇਰਲ ਅਤੇ ਉੱਤਰ ਪ੍ਰਦੇਸ਼ 32, 22 ਅਤੇ 12 ਸਕਾਰਾਤਮਕ ਹਨ। ਹਰਿਆਣਾ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 14 ਹੈ ਪਰ ਇਹ ਸਾਰੇ ਵਿਦੇਸ਼ੀ ਨਾਗਰਿਕ ਹਨ।
Corona Virus
ਲੱਦਾਖ ਅਤੇ ਜੰਮੂ-ਕਸ਼ਮੀਰ ਵਿਚ ਵੀ ਕ੍ਰਮਵਾਰ 3 ਅਤੇ 2 ਸਕਾਰਾਤਮਕ ਮਾਮਲੇ ਹਨ। ਇਸ ਦੌਰਾਨ ਉੱਤਰ-ਪੂਰਬੀ ਭਾਰਤ ਤੋਂ ਅਜੇ ਤੱਕ ਕੋਈ ਸਕਾਰਾਤਮਕ ਕੇਸ ਸਾਹਮਣੇ ਆਉਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ, ਪਰ ਸਾਵਧਾਨੀ ਉਪਾਅ ਦੇ ਤੌਰ ‘ਤੇ ਅੰਤਰ-ਸਰਹੱਦ ਯਾਤਰੀ ਰੇਲ ਗੱਡੀਆਂ ਅਤੇ ਬੰਗਲਾਦੇਸ਼ ਜਾਣ ਵਾਲੀਆਂ ਬੱਸਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Corona virus
ਇਸ ਤੋਂ ਇਲਾਵਾ, 234 ਭਾਰਤੀ ਨਾਗਰਿਕਾਂ ਨੂੰ ਐਤਵਾਰ ਨੂੰ ਈਰਾਨ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਜੈਸਲਮੇਰ ਲਿਆਂਦਾ ਗਿਆ ਹੈ, ਜਿੱਥੇ ਉਹ ਭਾਰਤੀ ਫੌਜ ਦੇ ਤੰਦਰੁਸਤੀ ਕੇਂਦਰ ਵਿਖੇ ਰਹਿਣਗੇ।