ਜੰਗ ਖ਼ਤਮ ਕਰਨ ਲਈ ਜ਼ੇਲੇਂਸਕੀ ਨੇ ਰੂਸ ਨਾਲ ਸਮਝੌਤੇ ਦਾ ਦਿੱਤਾ ਸੰਕੇਤ
Published : Mar 16, 2022, 3:17 pm IST
Updated : Mar 16, 2022, 3:17 pm IST
SHARE ARTICLE
Volodymyr Zelenskyy
Volodymyr Zelenskyy

ਜੈਲੇਂਸਕੀ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਕੀਵ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ 'ਤੇ ਸਮਝੌਤਾ ਕਰਨ ਲਈ ਤਿਆਰ ਹੋ ਸਕਦਾ ਹੈ।

ਕੀਵ - ਰੂਸ-ਯੂਕਰੇਨ ਵਿਚ ਜੰਗ ਅਜੇ ਵੀ ਜਾਰੀ ਹੈ। ਇਸ ਵਿਚਕਾਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਸੁਰੱਖਿਆ ਗਾਰੰਟੀ ਨੂੰ ਸਵੀਕਾਰ ਕਰਨ ਲਈ ਤਿਆਰ ਸੀ ਜੋ ਨਾਟੋ ਗੱਠਜੋੜ ਦੀ ਮੈਂਬਰਸ਼ਿਪ ਦੇ ਉਦੇਸ਼ ਤੇ ਲੰਬੇ ਸਮੇਂ ਤੋ ਕੰਮ ਕਰ ਰਿਹਾ ਸੀ ਪਰ ਜਿਸ ਦਾ ਮਾਸਕੋ ਵਿਰੋਧ ਕਰ ਰਿਹਾ ਸੀ।

NatoNato

ਆਪਣੀ ਲੀਡਰਸ਼ਿਪ ਲਈ ਪ੍ਰਸ਼ੰਸਾ ਖੱਟਣ ਵਾਲੇ ਜ਼ੇਲੇਂਸਕੀ ਨੇ ਰੂਸੀ ਸੈਨਿਕਾਂ ਨੂੰ ਆਤਮ ਸਮਰਪਣ ਲਈ ਵੀ ਕਿਹਾ। ਜ਼ੇਲੇਂਸਕੀ ਨੇ ਵੀਡੀਓ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਕਿ “ਤੁਸੀਂ ਯੂਕਰੇਨ ਵਿਚੋਂ ਕੁਝ ਨਹੀਂ ਲਿਜਾ ਸਕਦੇ, ਤੁਸੀਂ ਸਿਰਫ਼ ਜਾਨਾਂ ਲਵੋਗੇ।” “ਪਰ ਤੁਹਾਨੂੰ ਕਿਉਂ ਮਰਨਾ ਚਾਹੀਦਾ? ਕਿਸ ਲਈ? ਮੈਨੂੰ ਪਤਾ ਹੈ ਤੁਸੀਂ ਜਿਉਣਾ ਚਾਹੁੰਦੇ ਹੋ?

UkaraineUkaraine

ਜੈਲੇਂਸਕੀ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਕੀਵ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ 'ਤੇ ਸਮਝੌਤਾ ਕਰਨ ਲਈ ਤਿਆਰ ਹੋ ਸਕਦਾ ਹੈ। ਜਿਸ ਉਦੇਸ਼ ਕਾਰਨ ਮਾਸਕੋ ਯੂਕਰੇਨ ਤੋਂ ਨਰਾਜ਼ ਸੀ। ਜੇ ਅਸੀਂ ਖੁਲ੍ਹੇ ਦਰਵਾਜ਼ਿਆਂ ਵਿਚੋਂ ਨਹੀਂ ਨਿਕਲ ਸਕਦੇ ਤਾਂ ਅਸੀਂ ਉਹਨਾਂ ਸੰਘਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਜੋ ਸਾਡੀ ਮਦਦ ਕਰਨਗੇ। ਜੋ ਸਾਡੀ ਰੱਖਿਆ ਕਰਨਗੇ ਅਤੇ ਅਲੱਗ ਤੋਂ ਸਾਨੂੰ ਵਿਸ਼ਵਾਸ ਦਿਵਾਉਣਗੀਆਂ।

NatoNato

ਰੂਸੀ ਬੰਬਾਰੀ ਦੇ ਵਿਚ ਨਾਗਰਿਕਾਂ ਦਾ ਕਾਫਲਾ ਰੂਸੀ ਸੈਨਿਕਾਂ ਨਾਲ ਘਿਰੇ ਬੰਦਰਗਾਹ ਸ਼ਹਿਰ ਮਾਰਿਓਪਾਲ ਤੋਂ ਬਾਹਰ ਸੁਰੱਖਿਅਤ ਥਾਵਾਂ 'ਤੇ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਰੂਸੀ ਹਮਲੇ ਦੇ 20ਵੇਂ ਦਿਨ ਕੀਵ ਸ਼ਹੀਰ ਵਿਚ ਘੱਟੋ ਘੱਟ ਪੰਜ ਲੋਕ ਮਾਰੇ ਗਏ। ਰੂਸੀ ਸੈਨਾ ਦੇ ਹਮਲੇ ਕਾਰਨ ਸ਼ਹਿਰਾਂ ਦੇ ਨਾਗਰਿਕਾਂ ਵੱਲੋਂ ਲਗਾਤਾਰ ਸ਼ਹਿਰ ਛੱਡ ਕੇ ਜਾ ਰਹੇ ਹਨ। ਸਥਾਨਿਕ ਅਧਿਕਾਰੀ ਨੇ ਕਿਹਾ ਹੈ ਕਿ ਲਗਭਗ 2000 ਕਾਰਾਂ ਬੰਦਰਗਾਹ ਸ਼ਹਿਰ ਮਾਰਿਓਪਾਲ ਨੂੰ ਛੱਡਣ ਵਿਚ ਕਾਮਯਾਬ ਹੋਈਆਂ ਹਨ ਅਤੇ ਅਜੇ ਇੰਨਾ ਆਂਕੜਿਆਂ ਦਾ ਹਿਸਾਬ ਕੀਤਾ ਜਾ ਰਿਹਾ ਹੈ।


Invasion
Ukraine War

ਰੂਸ ਅਤੇ ਯੂਕਰੇਨ ਦੇ ਵਫ਼ਦ ਵਿਚਕਾਰ ਵੀਡੀਓ ਲਿੰਕ ਦੇ ਜ਼ਰੀਏ ਚਰਚਾ ਮੰਗਲਵਾਰ ਨੂੰ ਫਿਰ ਸ਼ੁਰੂ ਹੋਵੇਗੀ। ਯੂਕਰੇਨ ਦੇ ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਯੁੱਧ ਜਲਦੀ ਹੀ ਖ਼ਤਮ ਹੋ ਸਕਦਾ ਹੈ।ਨਾਟੋ ਦੇ ਮੁਖੀ ਜੈਨਸ ਸਟੋਲਨਬਰਗ ਨੇ ਇਹ ਐਲਾਨ ਕੀਤਾ ਹੈ ਕਿ ਨਾਟੋ ਦੇ ਮੈਂਬਰ 24 ਮਾਰਚ ਨੂੰ ਬਰੂਸਲ ਵਿਖੇ ਜੰਗ ਅਤੇ ਯੂਕਰੇਨ ਲਈ ਸਮਰਥਨ ਦਿਖਾਉਣ ਲਈ ਮਿਲਣਗੇ।  ਸਟੋਲਨਬਰਗ ਨੇ ਕਿਹਾ ਹੈ ਕਿ ਇਸ ਨਾਜ਼ੁਕ ਸਥਿਤੀ ਵਿਚ ਉੱਤਰੀ ਅਮਰੀਕਾ ਅਤੇ ਯੂਰੋਪ ਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਾ ਚਾਹੀਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement