
ਬੱਸਾਂ ਕਵੇਟਾ ਤੋਂ ਤਫ਼ਤਾਨ ਜਾ ਰਹੀਆਂ ਸਨ
Pakistan News: ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਇਨ੍ਹੀਂ ਦਿਨੀਂ ਪਾਕਿਸਤਾਨੀ ਫ਼ੌਜ ਉਤੇ ਲਗਾਤਾਰ ਹਮਲੇ ਕਰ ਰਹੀ ਹੈ। ਬਲੋਚ ਵਿਦਰੋਹੀਆਂ ਨੇ ਐਤਵਾਰ ਨੂੰ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ 90 ਸੈਨਿਕ ਮਾਰੇ ਗਏ।
ਬੀਐਲਏ ਨੇ ਦਾਅਵਾ ਕੀਤਾ ਹੈ ਕਿ ਮਜੀਦ ਬ੍ਰਿਗੇਡ ਨੇ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ‘ਤੇ ਆਤਮਘਾਤੀ ਹਮਲਾ ਕੀਤਾ ਹੈ। ਇਸ ਤੋਂ ਬਾਅਦ ਬੀਐਲਏ ਦੇ ਫਤਿਹ ਦਸਤੇ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਮਰਨ ਵਾਲੇ ਪਾਕਿਸਤਾਨੀ ਸੈਨਿਕਾਂ ਦੀ ਕੁੱਲ ਗਿਣਤੀ 90 ਹੋ ਗਈ। ਇਸ ਕਾਫ਼ਲੇ ਵਿੱਚ 7 ਬੱਸਾਂ ਸ਼ਾਮਲ ਸਨ, ਜੋ ਕਿ ਕਵੇਟਾ ਤੋਂ ਤਫ਼ਤਾਨ ਜਾ ਰਹੀਆਂ ਸਨ। ਫਿਰ ਬਲੋਚਿਸਤਾਨ ਦੇ ਨੋਸ਼ਕੀ ‘ਚ ਆਰਸੀਡੀ ਹਾਈਵੇਅ ‘ਤੇ ਇਸ ਨੂੰ ਨਿਸ਼ਾਨਾ ਬਣਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ਉਤੇ ਹੋਏ ਇਸ ਆਤਮਘਾਤੀ ਹਮਲੇ ਤੋਂ ਬਾਅਦ 3 ਪਾਕਿਸਤਾਨੀ ਹੈਲੀਕਾਪਟਰ ਨੋਸ਼ਕੀ ਭੇਜੇ ਗਏ ਸਨ। ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ, ਜਦੋਂ ਕਿ ਐਂਬੂਲੈਂਸਾਂ ਲਗਾਤਾਰ ਐਫਸੀ ਹੈੱਡਕੁਆਰਟਰ ਵੱਲ ਦੌੜ ਰਹੀਆਂ ਹਨ।