Italy News : ਤਖਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਤੇ ਨਵੇਂ ਸਿੰਘਾਂ ਦੀ ਨਿਯੁਕਤੀ ਨੂੰ ਲੈਕੇ ਪੰਚ ਪ੍ਰਧਾਨੀ ਇਟਲੀ ਨੇ ਕੀਤੀ ਇਕੱਤਰਤਾ

By : BALJINDERK

Published : Mar 16, 2025, 3:08 pm IST
Updated : Mar 16, 2025, 3:08 pm IST
SHARE ARTICLE
ਤਖਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਤੇ ਨਵੇਂ ਸਿੰਘਾਂ ਦੀ ਨਿਯੁਕਤੀ ਨੂੰ ਲੈਕੇ ਪੰਚ ਪ੍ਰਧਾਨੀ ਇਟਲੀ ਨੇ ਕੀਤੀ ਇਕੱਤਰਤਾ
ਤਖਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਤੇ ਨਵੇਂ ਸਿੰਘਾਂ ਦੀ ਨਿਯੁਕਤੀ ਨੂੰ ਲੈਕੇ ਪੰਚ ਪ੍ਰਧਾਨੀ ਇਟਲੀ ਨੇ ਕੀਤੀ ਇਕੱਤਰਤਾ

Italy News : ਨਵੇਂ ਜੱਥੇਦਾਰ ਸਹਿਬਾਨ ਦੀ ਹੋਈ ਨਿਯੁਕਤੀ ਰੱਦ ਕਰਨ ਦਾ ਮਤਾ ਕੀਤਾ ਪਾਸ

Italy News in Punjabi : ਬੀਤੇ ਦਿਨੀ ਇਟਲੀ ਦੇ ਬੈਰਗਮੋ ’ਚ ਪੈਂਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਦਮਦਮੀ ਟਕਸਾਲ ਇਟਲੀ (ਪੰਚ ਪ੍ਰਧਾਨੀ) ਦੀ ਵਿਸ਼ੇਸ਼ ਇਕੱਤਰਤਾ ਹੋਈ। ਜਿਸ ’ਚ ਪੰਚ ਪ੍ਰਧਾਨੀ ਦੇ ਮੈਂਬਰਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਦਿਨੀਂ ਹਟਾਏ ਜੱਥੇਦਾਰਾਂ ਤੇ ਇਤਰਾਜ ਅਤੇ  ਤਖਤ ਤੇ ਨਵੇਂ ਜੱਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ।ਉਹਨਾਂ ਬੀਤੇ ਦਿਨੀ ਦਮਦਮੀ ਟਕਸਾਲ ਦੁਆਰਾ ਬੀਤੇ ਦਿਨੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਪੰਥਕ ਇਕੱਰਤਾ ਦੌਰਾਨ ਕੀਤੇ ਪਾਸ ਮਤਿਆ ਤੇ ਸਹਿਮਤੀ ਪ੍ਰਗਟ ਕੀਤੀ।  ਉਹਨਾਂ ਕਿਹਾ ਕਿ ਇੱਕ ਪਰਿਵਾਰ ਆਪਣੀਆ ਰਾਜਸੀ ਹਿੱਤਾ ਦੀ ਪੂਰਤੀ ਲਈ ਸਰਵਉੱਚ ਸੰਸਥਾਵਾਂ ਦੀ ਮਰਿਆਦਾ ਦਾ ਘਾਣ ਕਰ ਰਿਹਾ ਹੈ।

ਉਹਨਾਂ ਦੱਸਿਆ ਕਿ ਜਿੱਥੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰੰਘ,  ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਤੋਂ ਤਖਤਾਂ ਦੇ ਜੱਥੇਦਾਰ ਵੱਜੋਂ ਤੁਰੰਤ ਸੇਵਾ ਸੰਭਾਲੀ ਜਾਵੇ। ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਸੰਭਾਲ ਲਈ ਲਿਖਤੀ ਵਿਧੀ ਵਿਧਾਨ ਬਣਾਇਆ ਜਾਵੇ। ਉਹਨਾਂ ਇਹ ਕਿਹਾ ਕਿ ਅੱਜ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ। ਤਾਂ ਜੋ ਸਿੱਖ ਕੌਮ ਨੂੰ ਇਕੱਠਿਆਂ ਕਰ ਕੇ ਸਿੱਖ ਮਰਿਆਦਾ ਦੇ ਹੋ ਰਹੇ ਘਾਣ ਨੂੰ ਰੋਕਿਆ ਜਾ ਸਕੇ। ਅੱਜ ਜ਼ਰੂਰਤ ਹੈ ਸੰਤ ਮਹਾਪੁਰਸ਼,ਸਿੱਖ ਸੰਪਰਦਾਵਾਂ ਅਤੇ ਸਮੁੱਚੀਆਂ ਜੱਥੇਬੰਦੀਆਂ ਨੂੰ ਨਾਲ ਲੈਕੇ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਬਾਹਰ ਕੱਢਣ ਲਈ ਅਗਵਾਈ ਕਰਨ। ਉਹਨਾਂ ਬਾਦਲ ਪਰਿਵਾਰ ਤੇ ਸ਼ਬਦੀ ਹਮਲਾ ਬੋਲਦਿਆ ਕਿਹਾ ਕਿ ਜਿਹਨਾਂ ਘਾਣ ਬਾਦਲ ਪਰਿਵਾਰ ਨੇ ਕੌਮ ਦਾ ਕੀਤਾ ਹੈ। ਉਸ ਨੂੰ ਪੰਥ ਕਦੇ ਵੀ ਮਾਫ ਨਹੀਂ ਕਰੇਗਾ।

ਇਸ ਮੌਕੇ  ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਦਮਦਮੀ ਟਕਸਾਲ ਇਟਲੀ (ਪੰਚ ਪ੍ਰਧਾਨੀ) ਵੱਲੋਂ ਭਾਈ ਰਮਿੰਦਰ ਸਿੰਘ ਰੰਮੀ, ਭਾਈ,ਨਛੱਤਰ ਸਿੰਘ ਬਿਕਰਮਜੀਤ ਸਿੰਘ, ਗੁਰਕੀਰਤ ਸਿੰਘ ਕਾਹਲੋਂ, ਅਮਰਜੀਤ ਸਿੰਘ, ਦਿਲਰਾਜ ਸਿੰਘ, ਅਮਨ ਉਫਾਲੈਂਗੋ ਆਦਿ ਹਾਜ਼ਰ ਸਨ।

(For more news apart from Panch Pradhani Italy held meeting regarding removal JathedarsTakhts and appointment new Singhs News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement