ਇੰਡੀਆਨਾ ਦੇ ਗੁਰਦੁਆਰੇ 'ਚ ਝੜਪ ਦੌਰਾਨ ਚਾਰ ਜ਼ਖ਼ਮੀ
Published : Apr 16, 2018, 10:54 am IST
Updated : Apr 16, 2018, 10:54 am IST
SHARE ARTICLE
 Four injured during clashes in Indiana's Gurdwara
Four injured during clashes in Indiana's Gurdwara

ਉਪ ਨਗਰੀ ਇੰਡੀਆਨਾ ਪੋਲਿਸ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਹੋਈ ਝੜਪ ਦੌਰਾਨ ਚਾਰ ਲੋਕ ਮਾਮੂਲੀ ਰੂਪ ਨਾਲ ...

ਗ੍ਰੀਨਵੁਡ (ਅਮਰੀਕਾ) : ਉਪ ਨਗਰੀ ਇੰਡੀਆਨਾ ਪੋਲਿਸ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਹੋਈ ਝੜਪ ਦੌਰਾਨ ਚਾਰ ਲੋਕ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਏ। ਗ੍ਰੀਨਵੁਡ ਸਹਾਇਕ ਪੁਲਿਸ ਚੀਫ਼ ਮੈਥਯੂ ਫਿਲੇਨਵਰਥ ਨੇ ਦਸਿਆ ਕਿ ਇੰਡੀਆਨਾਪੋਲਿਸ ਦੇ ਦੱਖਣ ਵਿਚ ਇਕ ਗੁਰਦੁਆਰਾ ਵਿਚ ਕਰੀਬ 150 ਲੋਕਾਂ ਦੇ ਵਿਚਕਾਰ ਝੜਪ ਹੋ ਗਈ ਸੀ। 

 Four injured during clashes in Indiana's GurdwaraFour injured during clashes in Indiana's Gurdwara

ਸੂਚਨਾ ਮਿਲਣ 'ਤੇ ਪੁਲਿਸ ਅਤੇ ਮੈਡੀਕਲ ਸਹਾਇਕਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਦਸਿਆ ਕਿ ਗੁਰਦੁਆਰਾ ਦੇ ਪ੍ਰਬੰਧਨ ਵਿਚ ਹੋਏ ਬਦਲਾਅ ਕਾਰਨ ਝੜਪ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਝੜਪ ਦੇ ਸਮੇਂ ਉਥੇ ਪਾਠ ਚੱਲ ਰਿਹਾ ਸੀ। ਗੁਰਦੁਆਰਾ ਦੇ ਪ੍ਰਬੰਧਨ ਵਿਚ ਹਰ ਦੋ ਸਾਲ ਬਾਅਦ ਬਦਲਾਅ ਹੁੰਦਾ ਹੈ।

 Four injured during clashes in Indiana's GurdwaraFour injured during clashes in Indiana's Gurdwara

ਫਿਲੇਨਵਰਥ ਨੇ ਦਸਿਆ ਕਿ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਉਨ੍ਹਾਂ ਕੋਲੋਂ ਪੁਛਗਿਛ ਕਰੇਗੀ। ਪੁਲਿਸ ਵੀਡੀਓ ਫੁਟੇਜ਼ ਦੀ ਵੀ ਜਾਂਚ ਕਰ ਰਹੀ ਹੈ ਅਤੇ ਝੜਪ ਵਿਚ ਸ਼ਾਮਲ ਲੋਕਾਂ ਤੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement