
ਚੀਨ ਨੇ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਘਟਣ ਦੇ ਬਾਅਦ ਫ਼ਰਵਰੀ 'ਚ ਬਣਾਏ ਅਪਣੇ ਸਭ ਤੋਂ ਵੱਡੇ ਅਸਥਾਈ ਹਸਪਤਾਲਾਂ ਵਿਚੋਂ ਇਕ ਨੂੰ ਬੁਧਵਾਰ ਨੂੰ ਬੰਦ ਕਰ ਦਿਤਾ
ਬੀਜਿੰਗ, 15 ਅਪ੍ਰੈਲ : ਚੀਨ ਨੇ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਘਟਣ ਦੇ ਬਾਅਦ ਫ਼ਰਵਰੀ 'ਚ ਬਣਾਏ ਅਪਣੇ ਸਭ ਤੋਂ ਵੱਡੇ ਅਸਥਾਈ ਹਸਪਤਾਲਾਂ ਵਿਚੋਂ ਇਕ ਨੂੰ ਬੁਧਵਾਰ ਨੂੰ ਬੰਦ ਕਰ ਦਿਤਾ। ਇਹ ਹਸਪਤਾਲ ਕੋਵਿਡ 19 ਦੇ ਕੇਂਦਰ ਵੁਹਾਨ 'ਚ ਪ੍ਰਭਾਵਤ ਮਰੀਜਾਂ ਦੇ ਇਲਾਜ ਦੇ ਲਈ ਦਸ ਦਿਨਾਂ 'ਚ ਬਣਾਇਆ ਗਿਆ ਸੀ। ਇਕ ਮੀਡੀਆ ਰੀਪੋਰਟ 'ਚ ਦਸਿਆ ਗਿਆ ਕਿ ਦੇਸ਼ਭਰ ਤੋਂ ਮੱਧ ਹੁਬੇਈ ਸੂਬੇ 'ਚ ਤੈਨਾਤ ਕੀਤੇ ਗਏ ਹਜ਼ਾਰਾਂ ਮੈਡਿਕਲ ਕਰਮਚਾਰੀ ਵੀ ਮਿਸ਼ਨ ਪੂਰਾ ਹੋਣ ਦੇ ਬਾਅਦ ਵੁਹਾਨ ਛੱਡ ਕੇ ਜਾ ਚੁੱਕੇ ਹਨ। ਸਰਕਾਰੀ ਸਮਾਚਾ ਏਜੰਸੀ ਸ਼ਿਨਹੁਆ ਨੇ ਦਸਿਆ ਕਿ ਮੱਧ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ 'ਚ ਅਸਥਾਈ ਲੀਸ਼ੇਨਸ਼ਾਨ ਹਸਪਤਾਲ ਨੇ ਕੋਵਿਡ 19 ਦੇ ਮਾਮਾਲੇ ਰੁਕਣ ਦੇ ਬਾਅਦ ਬੁਧਵਾਰ ਨੂੰ ਕੰਮਕਾਜ ਬੰਦ ਕਰ ਦਿਤਾ।