
ਈਦ ਦੀਆਂ ਛੁੱਟੀਆਂ ਮਨਾਉਣ ਘਰ ਜਾ ਰਹੇ ਸਨ ਸਾਰੇ ਪੁਲਿਸ ਮੁਲਾਜ਼ਮ
ਗ਼ਲਤ ਪਾਸੇ ਤੋਂ ਆ ਰਹੇ ਟਰੱਕ ਨਾਲ ਹੋਈ ਪੁਲਿਸ ਵਾਹਨ ਦੀ ਟੱਕਰ
ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਈਦ ਦੀਆਂ ਛੁੱਟੀਆਂ ਤੋਂ ਘਰ ਪਰਤ ਰਹੇ 6 ਪੁਲਿਸ ਮੁਲਾਜ਼ਮਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਖੁਜਦਾਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਫਾਹਦ ਖੋਸੋ ਨੇ ਦੱਸਿਆ ਕਿ ਸ਼ਨੀਵਾਰ ਰਾਤ ਬਲੋਚਿਸਤਾਨ ਸੂਬੇ ਦੇ ਵਾਧ ਇਲਾਕੇ 'ਚ ਕਵੇਟਾ-ਕਰਾਚੀ ਰਾਸ਼ਟਰੀ ਰਾਜਮਾਰਗ 'ਤੇ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨੇ ਪੁਲਿਸ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਰੇ 6 ਪੁਲਿਸ ਕਰਮਚਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅਤੀਕ ਕਤਲ ਮਾਮਲਾ : 'ਰੋਜ਼ ਮੰਦਰ ਜਾਂਦਾ ਸੀ ਗੈਂਗਸਟਰ ਅਤੀਕ ਨੂੰ ਗੋਲੀਆਂ ਨਾਲ ਭੁੰਨਣ ਵਾਲਾ ਸ਼ੂਟਰ ਲਵਲੇਸ਼'
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਕਰਮਚਾਰੀ ਪੁਲਿਸ ਟ੍ਰੇਨਿੰਗ ਕਾਲਜ ਵਿੱਚ ਇੱਕ ਕੋਰਸ ਵਿੱਚ ਹਿੱਸਾ ਲੈਣ ਤੋਂ ਬਾਅਦ ਈਦ ਲਈ ਘਰ ਪਰਤ ਰਹੇ ਸਨ। ਇਸ ਦੌਰਾਨ ਰਸਤੇ ਵਿਚ ਹੀ ਗ਼ਲਤ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਪੁਲਿਸ ਵਾਹਨ ਦੀ ਟੱਕਰ ਹੋ ਗਈ। ਜਿਸ ਵਿਚ ਛੇ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।