Bird Flu Virus News : ਬਰਡ ਫਲੂ ਨੇ ਵਧਾਈ ਟੈਨਸ਼ਨ, ਲੋਕਾਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ
Published : Apr 16, 2024, 10:00 am IST
Updated : Apr 16, 2024, 10:00 am IST
SHARE ARTICLE
Bird Flu Virus
Bird Flu Virus

ਜੰਗਲੀ ਪੰਛੀਆਂ ’ਚ ਪਾਇਆ ਗਿਆ ਬਰਡ ਫਲੂ

Bird Flu Virus News : ਇਨ੍ਹੀਂ ਦਿਨੀਂ ਅਮਰੀਕਾ ਵਿੱਚ ਬਰਡ ਫਲੂ ਵਾਇਰਸ ਦਾ ਖ਼ਤਰਾ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਮਰੀਕਾ ਦੇ ਕਰੀਬ ਹਰ ਰਾਜ ਵਿੱਚ commercial poultry ਅਤੇ ਘਰਾਂ 'ਚ ਰੱਖੇ ਪਸ਼ੂ ਪਾਲਣ 'ਤੇ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਕਾਰਨ ਹੁਣ ਤੱਕ ਲੱਖਾਂ ਪੰਛੀਆਂ ਦੀ ਮੌਤ ਹੋ ਚੁੱਕੀ ਹੈ।

 

ਅਮਰੀਕਾ ਦੇ ਕਈ ਸੂਬਿਆਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮਾਹਿਰਾਂ ਨੇ ਨਿਊਯਾਰਕ ਵਾਸੀਆਂ ਨੂੰ ਜੰਗਲੀ ਜੀਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੈਨਹਟਨ ਦੇ ਮਾਰਕਸ ਗਾਰਵੇ ਪਾਰਕ ’ਚ ਜੰਗਲੀ ਪੰਛੀਆਂ, ਇਕ ਪੈਰੇਗ੍ਰੀਨ ਬਾਜ ਤੇ ਇਕ ਲਾਲ ਪੂਛ ਵਾਲੇ ਬਾਜ਼ ’ਚ ਬਰਡ ਫਲੂ ਪਾਜ਼ੇਟਿਵ ਪਾਇਆ ਗਿਆ ਹੈ। ਹਾਲਾਂਕਿ ਅਮਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਫਿਲਹਾਲ ਲੋਕਾਂ ’ਚ ਬਰਡ ਫਲੂ ਫੈਲਣ ਦਾ ਕੋਈ ਸੰਕੇਤ ਨਹੀਂ ਹੈ।


7 ਸੂਬਿਆਂ ’ਚ ਜੰਗਲੀ ਪੰਛੀਆਂ ’ਚ ਪਾਇਆ ਗਿਆ ਬਰਡ ਫਲੂ

ਰਿਪੋਰਟ ’ਚ ਈਕਾਨ ਸਕੂਲ ਆਫ਼ ਮੈਡੀਸਨ ਦੇ ਇਕ ਪੋਸਟ-ਡਾਕਟੋਰਲ ਫੈਲੋ ਫਿਲਿਪ ਮੀਡੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸੇ ਹਰੇ ਸਥਾਨ ’ਚ ਇਕ ਮੁਰਗਾ ਵੀ ਬੀਮਾਰੀ ਤੋਂ ਪੀੜਤ ਪਾਇਆ ਗਿਆ ਸੀ। ਇਸ ਤੋਂ ਇਲਾਵਾ ਘਰੇਲੂ ਮੁਰਗੇ-ਮੁਰਗੀਆਂ ’ਚ ਵੀ ਇਹ ਬੀਮਾਰੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਜੰਗਲੀ ਜੀਵਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ। 

ਮਾਹਿਰਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਨਿਊਯਾਰਕ ਵਾਸੀਆਂ ਨੂੰ ਪੰਛੀਆਂ ਦੀ ਬੀਟ ਦੇ ਸੰਪਰਕ ’ਚ ਆਉਣ ਤੋਂ ਬਾਅਦ ਆਪਣੇ ਹੱਥ ਧੋਣੇ ਚਾਹੀਦੇ ਹਨ। ਪਿਛਲੇ ਮਹੀਨੇ 7 ਸੂਬਿਆਂ ’ਚ ਜੰਗਲੀ ਪੰਛੀਆਂ ਦੇ 12 ਝੁੰਡਾਂ ’ਚ ਬਰਡ ਫਲੂ ਦਾ ਵਾਇਰਸ ਪਾਇਆ ਗਿਆ ਹੈ, ਜਿਨ੍ਹਾਂ ’ਚੋਂ ਵਧੇਰੇ ਟੈਕਸਾਸ ’ਚ ਸਨ।

 

ਦੱਸ ਦੇਈਏ ਕਿ ਅਮਰੀਕਾ ਦੇ 4 ਵੱਖ-ਵੱਖ ਰਾਜਾਂ ਵਿੱਚ H5N1 ਏਵੀਅਨ ਫਲੂ ਕਾਰਨ ਪਸ਼ੂਆਂ ਦੇ ਸਾਰੇ ਝੁੰਡ ਸੰਕਰਮਿਤ ਪਾਏ ਜਾ ਰਹੇ ਹਨ। ਜੇਕਰ ਇਹ ਵਾਇਰਸ ਇਨਸਾਨ ਤੋਂ ਇਨਸਾਨ ਤੱਕ ਫੈਲਦਾ ਹੈ ਤਾਂ ਇਹ ਕੋਰੋਨਾ ਤੋਂ ਵੀ ਵੱਡਾ ਖ਼ਤਰਾ ਬਣ ਸਕਦਾ ਹੈ।

Location: United States, Texas

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement