
ਸਲੋਵੇਨੀਆ ਗਲੋਬਲ ਮਹਾਂਮਾਰੀ ਕੋਵਿਡ-19 ਤੋਂ ਮੁਕਤ ਹੋਣ ਦਾ ਐਲਾਨ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਯੂਰਪੀ
ਜੁਬਲਜਾਨਾ, 15 ਮਈ : ਸਲੋਵੇਨੀਆ ਗਲੋਬਲ ਮਹਾਂਮਾਰੀ ਕੋਵਿਡ-19 ਤੋਂ ਮੁਕਤ ਹੋਣ ਦਾ ਐਲਾਨ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਯੂਰਪੀ ਸੰਘ ਦੇ ਮੈਂਬਰ ਸਲੋਵੇਨੀਆ ਦੀ ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਵਿਡ-19 ਵਾਇਰਸ ਹੁਣ ਕੰਟਰੋਲ ਵਿਚ ਹੈ, ਵਿਸ਼ੇਸ਼ ਸਿਹਤ ਉਪਾਅ ਕਰਨ ਦੀ ਕੋਈ ਲੋੜ ਨਹੀਂ ਹੈ। ਸਰਕਾਰ ਨੇ ਕਿਹਾ ਕਿ ਯੂਰਪੀ ਸੰਘ ਦੇ ਵਸਨੀਕ ਪਹਿਲਾਂ ਤੋਂ ਨਿਰਧਾਰਤ ਚੌਕੀਆਂ 'ਤੇ ਆਸਟ੍ਰੀਆ, ਇਟਲੀ ਅਤੇ ਹੰਗਰੀ ਤੋਂ ਸਲੋਵੇਨੀਆ ਜਾਣ ਲਈ ਸੁਤੰਤਰ ਹਨ ਪਰ ਜਿਹੜੇ ਯੂਰਪੀ ਸੰਘ ਦੇ ਵਸਨੀਕ ਨਹੀਂ ਹਨ ਉਹਨਾਂ ਲਈ 14 ਦਿਨਾਂ ਤਕ ਆਈਸੋਲੇਸ਼ਨ ਵਿਚ ਰਹਿਣਾ ਲਾਜ਼ਮੀ ਹੈ। ਸਲੋਵੇਨੀਆ ਵਿਚ ਕੋਵਿਡ-19 ਦਾ ਪਹਿਲਾ ਮਾਮਲਾ 4 ਮਾਰਚ ਨੂੰ ਸਾਹਮਣੇ ਆਇਆ ਸੀ। ਪ੍ਰਭਾਵਤ ਵਿਅਕਤੀ ਇਟਲੀ ਤੋਂ ਪਰਤਿਆ ਸੀ। ਇਸ ਨੂੰ 12 ਮਾਰਚ ਨੂੰ ਰਾਸ਼ਟਰ ਪੱਧਰੀ ਮਹਾਂਮਾਰੀ ਐਲਾਨਿਆ ਗਿਆ ਸੀ। ਸਲੋਵੇਨੀਆ ਵਿਚ 13 ਮਈ ਤਕ 1467 ਪੁਸ਼ਟੀ ਕੀਤੇ ਮਾਮਲੇ ਸਨ ਅਤੇ 103 ਲੋਕਾਂ ਦੀ ਮੌਤ ਹੋਈ ਸੀ।
(ਪੀਟੀਆਈ)