ਕੋਰੋਨਾ ਵਾਇਰਸ ਟੀਕੇ ਦੇ ਤਜਰਬੇ ਦਾ ਬਾਂਦਰਾਂ 'ਤੇ ਦਿਸਿਆ ਚੰਗਾ ਅਸਰ
Published : May 16, 2020, 2:24 am IST
Updated : May 16, 2020, 2:24 am IST
SHARE ARTICLE
File Photo
File Photo

ਟੀਕਾ ਲੱਗਣ ਮਗਰੋਂ ਬਾਂਦਰਾਂ 'ਤੇ ਕੋਈ ਮਾੜਾ ਅਸਰ ਨਹੀਂ ਪਿਆ

ਲੰਦਨ, 15 ਮਈ: ਬ੍ਰਿਟੇਨ ਦੀ ਸੱਭ ਤੋਂ ਵੱਡੀ ਕੋਵਿਡ-19 ਟੀਕਾ ਯੋਜਨਾ ਤਹਿਤ ਬਾਂਦਰਾਂ 'ਤੇ ਕੀਤੇ ਗਏ ਛੋਟੇ ਜਿਹੇ ਤਜਰਬੇ ਦੇ ਚੰਗੇ ਨਤੀਜੇ ਨਜ਼ਰ ਆਏ ਹਨ। ਇਸ ਟੀਕੇ ਦੀ ਪਰਖ ਆਕਸਫ਼ੋਰਡ ਯੂਨੀਵਰਸਿਟੀ ਕਰ ਰਹੀ ਹੈ। ਸੀਐਚਏਡੀਆਕਸ 1 ਐਨਸੀਓਵੀ 19 ਤਜਰਬੇ ਵਿਚ ਲੱਗੇ ਖੋਜਕਾਰਾਂ ਨੇ ਕਿਹਾ ਹੈ ਕਿ ਟੀਕੇ ਨਾਲ 'ਰੀਸਸ ਮੈਕਿਊ' ਨਸਲ ਦੇ ਬਾਂਦਰਾ ਦੇ ਰੋਗ-ਵਿਰੋਧ ਢਾਂਚੇ ਦੁਆਰਾ ਮਾਰੂ ਵਾਇਰਸ ਦੇ ਅਸਰ ਨੂੰ ਰੋਕੇ ਜਾਣ ਦੇ ਸੰਕੇਤ ਮਿਲੇ ਹਨ ਅਤੇ ਇਸ ਦਾ ਕੋਈ ਮਾੜਾ ਅਸਰ ਵੀ ਨਹੀਂ ਦਸਿਆ।

ਅਧਿਐਨ ਮੁਤਾਬਕ ਟੀਕੇ ਦੀ ਇਕ ਖ਼ੁਰਾਕ ਫੇਫੜਿਆਂ ਅਤੇ ਉਨ੍ਹਾਂ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੀ ਹੈ  ਜਿਨ੍ਹਾਂ 'ਤੇ ਵਾਇਰਸ ਗੰਭੀਰ ਅਸਰ ਪਾ ਸਕਦਾ ਹੈ। ਅਧਿਐਨਕਾਰਾਂ ਨੇ ਵੇਖਿਆ ਕਿ ਕੋਰੋਨਾ ਵਾਇਰਸ ਦੇ ਵੱਧ ਤੋਂ ਵੱਧ ਪੱਧਰ ਦੇ ਸੰਪਰਕ ਕਰਾਉਣ ਮਗਰੋਂ ਵੀ ਟੀਕਾ ਲਗਵਾਉਣ ਵਾਲੇ ਛੇ ਵਿਚੋਂ ਕਿਸੇ ਵੀ ਬਾਂਦਰ ਨੂੰ ਵਾਇਰਸ ਨਿਮੋਨੀਆ ਨਹੀਂ ਹੋਇਆ। ਇਸ ਤੋਂ ਇਲਾਵਾ ਅਜਿਹੇ ਵੀ ਕੋਈ ਸੰਕੇਤ ਨਹੀਂ ਮਿਲੇ ਕਿ ਟੀਕੇ ਨੇ ਜਾਨਵਰਾਂ ਨੂੰ ਕਮਜ਼ੋਰ ਬਣਾ ਦਿਤਾ ਹੋਵੇ। ਇਸ ਪ੍ਰਾਪਤੀ ਨੂੰ ਉਸ ਟੀਕੇ ਲਈ ਹਾਂਪੱਖੀ ਸੰਕੇਤ ਮੰਨਿਆ ਗਿਆ ਹੈ

File photoFile photo

ਜਿਸ ਦਾ ਫ਼ਿਲਹਾਲ ਇਨਸਾਨਾਂ 'ਤੇ ਟੈਸਟ ਕੀਤਾ ਜਾ ਰਿਹਾ ਹੈ ਪਰ ਮਾਹਰਾਂ ਨੇ ਚੌਕਸ ਕੀਤਾ ਹੈ ਕਿ ਇਹ ਵੇਖਣਾ ਹੋਵੇਗਾ ਕਿ ਇਹ ਮਨੁੱਖਾਂ ਵਿਚ ਵੀ ਏਨਾ ਹੀ ਅਸਰਦਾਰ ਹੈ ਜਾਂ ਨਹੀਂ। ਕਿੰਗਜ਼ ਕਾਲਜ ਲੰਦਨ ਦੇ ਫ਼ਾਰਮਾਸੂਟੀਕਲ ਮੈਡੀਸਨ ਦੀ ਵਿਜ਼ੇਟਿੰਗ ਪ੍ਰੋਫ਼ੈਸਰ ਡਾ. ਪੇਨੀ ਵਾਡਰਾ ਨੇ ਕਿਹਾ, 'ਇਹ ਨਤੀਜੇ ਮਨੁੱਖਾਂ 'ਤੇ ਜਾਰੀ ਟੀਕੇ ਦੇ ਤਜਰਬੇ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।' ਖੋਜ ਦੀ ਅਗਵਾਈ ਕਰ ਰਹੀ ਆਕਸਫ਼ੋਰਡ ਯੂਨੀਵਰਸਿਟੀ ਵਿਚ ਟੀਕਾ ਵਿਗਿਆਨ ਦੀ ਅਧਿਆਪਕ ਸਾਰਾਹ ਗਿਲਬਰਟ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਟੀਕੇ ਦੀ ਸਫ਼ਲਤਾ ਵਿਚ ਅਥਾਹ ਭਰੋਸਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement