New York ਬੱਚਿਆਂ 'ਚ ਸੋਜ ਦੀ ਦੁਰਲੱਭ ਬੀਮਾਰੀ ਦੇ ਮਾਮਲਿਆਂ ਦੀ ਜਾਂਚ ਕਰ ਰਿਹੈ : ਗਵਰਨਰ
Published : May 16, 2020, 10:09 am IST
Updated : May 16, 2020, 10:10 am IST
SHARE ARTICLE
File Photo
File Photo

ਕੋਰੋਨਾ ਨਾਲ ਸਬੰਧਤ ਸੋਜ ਦੀ ਦੁਰਲੱਭ ਬੀਮਾਰੀ ਨਾਲ ਤਿੰਨ ਬੱਚਿਆਂ ਦੀ ਹੋਈ ਮੌਤ

ਨਿਊਯਾਰਕ : ਅਮਰੀਕਾ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਕੇਂਦਰ ਰਹੇ ਨਿਊਯਾਰਕ ਸਿਟੀ ਦੇ ਅਧਿਕਾਰੀ ਬੱਚਿਆਂ ਵਿਚ ਕੋਵਿਡ-19 ਨਾਲ ਸਬੰਧਤ ਸੋਜ ਦੀ ਦੁਰਲੱਭ ਬੀਮਾਰੀ ਦੇ 110 ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਸ਼ਹਿਰ ਦੇ ਗਵਰਨਰ ਨੇ ਹਾਲਾਤ ਨੂੰ ਗੰਭੀਰ ਦਸਿਆ ਤੇ ਕਿਹਾ ਕਿ ਇਸ ਨਾਲ ਤਿੰਨ ਬੱਚਿਆਂ ਦੀ ਜਾਨ ਚਲੀ ਗਈ ਹੈ।

File photoFile photo

ਬੱਚਿਆਂ ਵਿਚ ਗੰਭੀਰ ਬੀਮਾਰੀ ਤੇ ਬੱਚਿਆਂ ਦੀ ਮੌਤ, ਸੋਜ ਦੀ ਗੰਭੀਰ ਬੀਮਾਰੀ ਨਾਲ ਸਬੰਧਤ ਹੈ, ਜਿਸ ਨੂੰ ਕੋਵਿਡ-19 ਨਾਲ ਜੁੜਿਆ 'ਪੀਡੀਆਟ੍ਰਿਕ ਮਲਟੀ-ਸਿਸਟਮ ਇੰਫਲੇਮੇਟ੍ਰੀ ਸਿੰਡ੍ਰਾਮ' ਕਿਹਾ ਜਾਂਦਾ ਹੈ। ਹੁਣ ਤਕ ਪੰਜ ਤੇ 7 ਸਾਲ ਦੇ ਦੋ ਲੜਕਿਆਂ ਤੇ 18 ਸਾਲ ਦੀ ਲੜਕੀ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ। ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਯੋਮੋ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ 'ਤੇ ਰੋਜ਼ਾਨਾ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਨਿਊਯਾਰਕ ਸਿਹਤ ਵਿਭਾਗ ਹੁਣ ਬੱਚਿਆਂ ਵਿਚ ਕੋਰੋਨਾ ਵਾਇਰਸ ਸਬੰਧੀ ਬੀਮਾਰੀ ਦੇ 110 ਮਾਮਲਿਆਂ ਨੂੰ ਦੇਖ ਰਿਹਾ ਹੈ, ਜੋ ਕਵਾਸਾਕੀ ਬੀਮਾਰੀ ਜਾਂ ਟਾਕਸਿਕ ਸ਼ਾਕ ਲਾਈਕ ਸਿੰਡ੍ਰਾਮ ਜਿਹਾ ਹੈ ਤੇ ਉਹਨਾਂ ਨੇ ਹਾਲਾਤ ਨੂੰ ਹੋਰ ਗੰਭੀਰ ਤੇ ਚਿੰਤਾਜਨਕ ਦਸਿਆ ਹੈ।

File photoFile photo

ਉਹਨਾਂ ਨੇ ਕਿਹਾ ਕਿ ਨਿਊਯਾਰਕ ਸੂਬਾ ਜਾਂ ਸਿਹਤ ਵਿਭਾਗ ਇਸ ਦੁਰਲੱਭ ਬੀਮਾਰੀ ਦੀ ਜਾਂਚ ਕਰਨ ਵਿਚ ਅਮਰੀਕਾ ਵਿਚ ਸਭ ਤੋਂ ਅੱਗੇ ਹੈ। ਉਹਨਾਂ ਕਿਹਾ ਕਿ ਇਹ ਬੀਮਾਰੀ ਉਹਨਾਂ ਬੱਚਿਆਂ ਵਿਚ ਹੋ ਰਹੀ ਹੈ ਜੋ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਏ ਹਨ ਤੇ ਹੁਣ ਉਹਨਾਂ ਦੇ ਸਰੀਰ ਵਿਚ ਵਾਇਰਸ ਦੇ ਵਿਰੁਧ ਐਂਟੀਬਾਡੀ ਹੈ ਜਾਂ ਉਹ ਹੁਣ ਵੀ ਵਾਇਰ ਨਾਲ ਪ੍ਰਭਾਵਤ ਹਨ। ਇਹ ਬੀਮਾਰੀ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 21 ਸਾਲ ਤਕ ਦੇ ਕਿਸ਼ੋਰਾਂ ਨੂੰ ਪ੍ਰਭਾਵਤ ਕਰ ਰਹੀ ਹੈ।

File photoFile photo

ਆਉਣ ਵਾਲੇ ਦਿਨਾਂ 'ਚ ਇਹ ਬੀਮਾਰੀ ਵੱਧ ਸਕਦੀ ਹੈ ਪ੍ਰਵਾਰ ਰਹਿਣ ਸਾਵਧਾਨ
ਨਿਊਯਾਰਕ ਤੋਂ ਇਲਾਵਾ 16 ਹੋਰ ਸੂਬੇ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਨੂੰ ਦੇਖ ਰਹੇ ਹਨ। ਕਯੂਮੋ ਨੇ ਸਾਵਧਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ-ਹਫ਼ਤਿਆਂ ਵਿਚ ਮਾਮਲੇ ਵਧ ਸਕਦੇ ਹਨ ਤੇ ਕਿਹਾ ਹੈ ਕਿ ਪ੍ਰਵਾਰ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਪੰਜ ਦਿਨ ਤੋਂ ਜ਼ਿਆਦਾ ਬੁਖਾਰ ਰਹਿਣ, ਛੋਟੇ ਬੱਚਿਆਂ ਨੂੰ ਦੁੱਧ ਪੀਣ ਜਾਂ ਕੋਈ ਤਰਲ ਪਦਾਰਥ ਪੀਣ ਵਿਚ ਦਿੱਕਤ ਹੋਣ, ਪੇਟ ਵਿਚ ਦਰਦ ਹੋਣ, ਦਸਤ ਜਾਂ ਉਲਟੀ, ਸਰੀਰ ਦੇ ਰੰਗ ਵਿਚ ਬਦਲਾਅ, ਸਾਹ ਲੈਣ ਵਿਚ ਦਿੱਕਤ, ਆਲਸਪਨ, ਚਿੜਚਿੜਾਪਨ ਜਾਂ ਭਰਮ ਹੋਣ ਦੀ ਹਾਲਤ ਵਿਚ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement