Covaxin Side Effects : ਕੀ ਕੋਵਿਸ਼ੀਲਡ ਦੀ ਤਰ੍ਹਾਂ Covaxin ਦੇ ਵੀ ਹਨ ਸਾਇਡ ਇਫੈਕਟ ? ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Published : May 16, 2024, 5:24 pm IST
Updated : May 16, 2024, 5:24 pm IST
SHARE ARTICLE
Covaxin Side Effects
Covaxin Side Effects

ਇਸ ਤੋਂ ਪਹਿਲਾਂ AstraZeneca ਨੇ ਬ੍ਰਿਟਿਸ਼ ਅਦਾਲਤ ਵਿੱਚ ਮੰਨਿਆ ਸੀ ਕਿ ਉਨ੍ਹਾਂ ਦੇ ਟੀਕੇ ਦੇ ਕੁਝ ਸਾਇਡ ਇਫੈਕਟ ਹੋ ਸਕਦੇ ਹਨ

Covaxin Side Effects : ਕੋਰੋਨਾ ਮਹਾਮਾਰੀ ਤੋਂ ਬਚਣ ਲਈ ਦੇਸ਼ ਦੇ ਲੋਕਾਂ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਵੈਕਸੀਨ ਲਗਵਾਈਆਂ ਸਨ। ਇਸ ਤੋਂ ਪਹਿਲਾਂ AstraZeneca ਨੇ ਬ੍ਰਿਟਿਸ਼ ਅਦਾਲਤ ਵਿੱਚ ਮੰਨਿਆ ਸੀ ਕਿ ਉਨ੍ਹਾਂ ਦੇ ਟੀਕੇ ਦੇ ਕੁਝ ਸਾਇਡ ਇਫੈਕਟ ਹੋ ਸਕਦੇ ਹਨ ਪਰ ਹੁਣ ਕੋਵੈਕਸੀਨ ਬਾਰੇ ਵੀ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੇ ਸਾਇਡ ਇਫੈਕਟ ਇੱਕ ਸਾਲ ਦੇ ਅੰਦਰ ਕਾਫ਼ੀ ਗਿਣਤੀ ਵਿੱਚ ਲੋਕਾਂ ਵਿੱਚ ਦੇਖੇ ਗਏ ਹਨ।

ਭਾਰਤ ਵਿੱਚ ਬਣੀ Covaxin ਵੈਕਸੀਨ ਦੇ ਸਾਇਡ ਇਫੈਕਟਸ ਉੱਤੇ ਇੱਕ ਅਧਿਐਨ ਕੀਤਾ ਗਿਆ ਹੈ। ਇਸ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਅੱਲ੍ਹੜ ਉਮਰ ਦੀਆਂ ਕੁੜੀਆਂ ਅਤੇ ਜਿਨ੍ਹਾਂ ਨੂੰ ਪਹਿਲਾਂ ਹੀ ਐਲਰਜੀ ਦੀ ਬਿਮਾਰੀ ਹੈ। ਇਨ੍ਹਾਂ ਸਾਰਿਆਂ ਨੂੰ AESI ਦਾ ਜ਼ਿਆਦਾ ਖਤਰਾ ਹੈ। ਟੀਕਾ ਲਗਵਾਉਣ ਵਾਲੇ ਜ਼ਿਆਦਾਤਰ ਲੋਕਾਂ ਵਿੱਚ ਇੱਕ ਸਾਲ ਤੱਕ ਮਾੜੇ ਪ੍ਰਭਾਵ ਦੇਖੇ ਗਏ।

ਕਿਹੜੇ -ਕਹਿੰਦੇ ਸਾਇਡ ਇਫੈਕਟ ਆਏ ਸਾਹਮਣੇ ?

ਸਟੱਡੀ ਵਿੱਚ 1024 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ 'ਚ 635 ਨਾਬਾਲਿਗ ਅਤੇ 391 ਬਾਲਗ ਲੋਕ ਸਨ। ਇਨ੍ਹਾਂ ਸਾਰਿਆਂ ਨਾਲ ਟੀਕਾਕਰਨ ਤੋਂ ਇਕ ਸਾਲ ਬਾਅਦ ਫਾਲੋ-ਅੱਪ ਚੈੱਕਅਪ ਲਈ ਸੰਪਰਕ ਕੀਤਾ ਗਿਆ ਸੀ। ਅਧਿਐਨ ਵਿੱਚ 304 ਕਿਸ਼ੋਰਾਂ ਯਾਨੀ 48 ਪ੍ਰਤੀਸ਼ਤ ਵਿੱਚ ਵਾਇਰਲ ਉਪਰਲੇ ਸਾਹ ਦੀ ਨਾਲੀ ਦੀ ਲਾਗ ਦੇਖੀ ਗਈ ਸੀ। ਅਜਿਹੀ ਸਥਿਤੀ 124 ਯਾਨੀ 42.6 ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ 10.5 ਪ੍ਰਤੀਸ਼ਤ ਕਿਸ਼ੋਰਾਂ ਵਿੱਚ ਨਵੀਂ-ਸ਼ੁਰੂ ਹੋਈ ਚਮੜੀ ਅਤੇ ਚਮੜੀ ਦੇ ਹੇਠਲੇ ਵਿਕਾਰ ਵਰਗੀਆਂ ਸਮੱਸਿਆਵਾਂ ਵੇਖੀਆਂ ਗਈਆਂ।

 

10.2 ਫੀਸਦੀ ਲੋਕਾਂ ਵਿੱਚ ਜਨਰਲ ਡਿਸਆਰਡਰ ਯਾਨੀ ਆਮ ਪ੍ਰੇਸ਼ਾਨੀ ਦੇਖਣ ਨੂੰ ਮਿਲੀ। ਨਰਵਸ ਸਿਸਟਮ ਡਿਸਆਰਡਰ ਯਾਨੀ ਨਸਾਂ ਨਾਲ ਜੁੜੀ ਸਮੱਸਿਆ 4.7 ਫੀਸਦੀ ਪਾਈ ਗਈ। ਇਸੇ ਤਰ੍ਹਾਂ 8.9 ਫੀਸਦੀ ਨੌਜਵਾਨਾਂ ਵਿੱਚ ਆਮ ਪ੍ਰੇਸ਼ਾਨੀ , 5.8 ਫੀਸਦੀ 'ਚ ਮਾਸਪੇਸ਼ੀਆਂ, ਨਸਾਂ, ਜੋੜਾਂ ਨਾਲ ਸਬੰਧਤ ਪ੍ਰੇਸ਼ਾਨੀ ਵੀ ਦੇਖਣ ਨੂੰ ਮਿਲੀ ਅਤੇ ਦਿਮਾਗੀ ਪ੍ਰਣਾਲੀ ਨਾਲ ਸਬੰਧਤ ਪ੍ਰੇਸ਼ਾਨੀ 5.5 ਫੀਸਦੀ ਵਿੱਚ ਵੇਖੀ ਗਈ।

 ਔਰਤਾਂ ਵਿੱਚ ਵੀ ਦੇਖੇ ਗਏ ਸਾਇਡ ਇਫੈਕਟ

ਰਿਪੋਰਟ ਦੇ ਅਨੁਸਾਰ Covaxin ਦੇ ਬੁਰੇ ਪ੍ਰਭਾਵ ਔਰਤਾਂ ਵਿੱਚ ਵੀ ਦੇਖੇ ਗਏ ਹਨ। 4.6 ਫੀਸਦੀ ਔਰਤਾਂ ਵਿੱਚ ਪੀਰੀਅਡ ਨਾਲ ਸਬੰਧਤ ਸਮੱਸਿਆ ਦੇਖੀ ਗਈ। 2.7 ਪ੍ਰਤੀਸ਼ਤ ਲੋਕਾਂ ਨੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਸੰਪਰਕ ਕੀਤਾ।  0.6 ਫੀਸਦੀ 'ਚ ਹਾਈਪੋਥਾਈਰੋਡਿਜ਼ਮ ਪਾਇਆ ਗਿਆ। ਇਸ ਦੇ ਨਾਲ ਹੀ, ਜੇਕਰ ਅਸੀਂ ਹੋਰ ਗੰਭੀਰ ਸਾਇਡ ਇਫੈਕਟ ਦੀ ਗੱਲ ਕਰੀਏ ਤਾਂ ਇਹ ਸਿਰਫ ਇੱਕ ਪ੍ਰਤੀਸ਼ਤ ਲੋਕਾਂ ਵਿੱਚ ਪਾਇਆ ਗਿਆ।

0.3 ਪ੍ਰਤੀਸ਼ਤ ਭਾਵ 300 ਵਿੱਚੋਂ ਇੱਕ ਵਿਅਕਤੀ ਨੂੰ ਸਟ੍ਰੋਕ ਦੀ ਪ੍ਰੇਸ਼ਾਨੀ ਅਤੇ 0.1 ਪ੍ਰਤੀਸ਼ਤ 'ਚ ਗਿਲੇਨ-ਬੈਰੇ ਸਿੰਡਰੋਮ ਪਾਇਆ ਗਿਆ। ਇੰਨਾ ਹੀ ਨਹੀਂ ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਟੀਕੇ ਨੂੰ ਲੱਗਣ ਤੋਂ ਬਾਅਦ ਔਰਤਾਂ 'ਚ ਥਾਇਰਾਇਡ ਦੀ ਬੀਮਾਰੀ ਦਾ ਅਸਰ ਜ਼ਿਆਦਾ ਵਧ ਗਿਆ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement