America News : ਅਮਰੀਕਾ ’ਚ ਡੇਢ ਮਿਲੀਅਨ ਡਾਲਰ ਦੀ ਧੋਖਾਧੜੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

By : BALJINDERK

Published : May 16, 2024, 2:00 pm IST
Updated : May 16, 2024, 2:00 pm IST
SHARE ARTICLE
Indian woman arrested
Indian woman arrested

America News : ਪੁਲਿਸ ਮੁਬਾਤਕ ਧੋਖਾਧੜੀ ’ਚ ਕਈ ਹੋਰ ਲੋਕ ਹੋ ਸਕਦੇ ਹਨ ਸ਼ਾਮਲ

America News : ਨਿਊਯਾਰਕ- ਬੀਤੇ ਦਿਨ ਅਮਰੀਕਾ ਦੇ ਫਲੋਰੀਡਾ ਸੂਬੇ 'ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਫਲੋਰੀਡਾ ਰਾਜ ਦੇ ਬ੍ਰੈਡੈਂਟਨ ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਇਸ ਧੋਖਾਧੜੀ ’ਚ ਕਈ ਹੋਰ ਲੋਕ ਸ਼ਾਮਲ ਹੋ ਸਕਦੇ ਹਨ, ਜਦੋਂ ਪੁਲਿਸ ਨੂੰ ਅਪ੍ਰੈਲ ’ਚ ਇੱਕ 80 ਸਾਲਾ ਅਮਰੀਕੀ ਵਿਅਕਤੀ ਨਾਲ 1.5 ਮਿਲੀਅਨ ਡਾਲਰ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਸੀ। 

ਇਹ ਵੀ ਪੜੋ:Kharar News : ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ 

ਪੁਲਿਸ ਜਾਂਚ ਵਿਚ ਸਾਹਮਣੇ ਆਏ ਵੇਰਵਿਆਂ ਅਨੁਸਾਰ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਫਰਵਰੀ 2024 ’ਚ ਸ਼ੁਰੂ ਹੋਈ ਸੀ, ਜਿਸ ’ਚ ਕਥਿਤ ਤੌਰ 'ਤੇ ਉਸ ਤੋਂ ਪੰਦਰਾਂ ਮਿਲੀਅਨ ਡਾਲਰ ਦੀ ਲੁੱਟ ਕਰਨ ਵਾਲੇ ਇਕ ਠੱਗ ਗਿਰੋਹ ਵਿਚ ਸ਼ਾਮਲ ਦੋ ਵਿਅਕਤੀ ਪਹਿਲਾਂ ਪੀੜਤ ਦੇ ਘਰ ਪਹੁੰਚੇ, ਜਿੱਥੇ ਬਜ਼ੁਰਗ ਵਿਅਕਤੀ ਨੂੰ ਡਰਾ ਧਮਕਾ ਕੇ ਉਸ ਤੋਂ 15 ਲੱਖ ਰੁਪਏ ਦੀ ਠੱਗੀ ਮਾਰੀ। ਉਨ੍ਹਾਂ ਵੱਲੋਂ ਆਪਣੇ ਆਪ ਨੂੰ ਇੱਕ ਸੰਘੀ ਏਜੰਟ ਵਜੋਂ ਪਛਾਣਦੇ ਹੋਏ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਜਿਮ ਕਰੂਲਾ ਦੇ ਅਨੁਸਾਰ ਪੀੜਤ ਦੇ ਘਰ ਆਏ ਦੋ ਫਰਜ਼ੀ ਏਜੰਟਾਂ ਨੇ ਸ਼ੱਕ ਤੋਂ ਬਚਣ ਲਈ ਆਪਣੇ ਸੁਪਰਵਾਈਜ਼ਰ ਨੂੰ ਬੁਲਾਉਣ ਦਾ ਬਹਾਨਾ ਲਾਇਆ ਅਤੇ ਇੱਕ ਜਾਅਲੀ ਫੈਡਰਲ ਏਜੰਟ ਦੀ ਜਾਅਲੀ ਸੁਪਰਵਾਈਜ਼ਰ ਵਜੋਂ ਬੋਲਣ ਵਾਲੀ ਇੱਕ ਔਰਤ ਨੇ ਚਰਚਾ ਕੀਤੀ ਕਿ ਜੇ ਉਹ ਜੇਲ੍ਹ ਨਹੀਂ ਜਾਣਾ ਚਾਹੁੰਦੇ ਤਾਂ ਪੀੜਤ ਕੀ ਕਰ ਸਕਦੇ ਹਨ। ਫਿਰ ਪੀੜਤ ਨੂੰ ਉਸੇ ਔਰਤ ਦੁਆਰਾ ਦਿਨ ’ਚ ਦੋ ਤੋਂ ਤਿੰਨ ਵਾਰ ਬੁਲਾਇਆ ਗਿਆ, ਜਿਸ ਨੇ ਪੀੜਤ ਨੂੰ ਯਕੀਨ ਦਿਵਾਇਆ ਕਿ ਉਹ ਸਮਾਜਿਕ ਸੁਰੱਖਿਆ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਫੜਨ ਵਿਚ ਪੁਲਿਸ ਦੀ ਮਦਦ ਕਰ ਸਕਦੀ ਹੈ। ਇਸ ਦੇ ਲਈ ਫਰਜ਼ੀ ਸਟਿੰਗ ਆਪ੍ਰੇਸ਼ਨਾਂ ਦੀ ਕਹਾਣੀ ਰਚ ਕੇ ਇਸ ਧੋਖੇਬਾਜ਼ ਗਿਰੋਹ ਨੇ ਪੀੜਤ ਤੋਂ ਡੇਢ ਲੱਖ ਡਾਲਰ ਦਾ ਸੋਨਾ ਖਰੀਦਿਆ।

ਇਹ ਵੀ ਪੜੋ:America plane crash : ਅਮਰੀਕਾ 'ਚ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 5 ਲੋਕਾਂ ਦੀ ਮੌਤ

ਪੀੜਤ ਉਦੋਂ ਇਸ ਪ੍ਰਭਾਵ ਹੇਠ ਸੀ ਕਿ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਸੰਘੀ ਏਜੰਟਾਂ ਦੀ ਮਦਦ ਕਰ ਰਿਹਾ ਸੀ ਅਤੇ ਜਿਨ੍ਹਾਂ ਲੋਕਾਂ ਨੂੰ ਉਹ ਸੋਨਾ ਦੇ ਰਿਹਾ ਸੀ, ਉਹ ਸਟਿੰਗ ਆਪ੍ਰੇਸ਼ਨ ਕਰ ਰਹੇ ਸਨ। ਹਾਲਾਂਕਿ,ਅਸਲ ’ਚ ਅਜਿਹਾ ਕੁਝ ਵੀ ਨਹੀਂ ਸੀ। ਧੋਖੇਬਾਜ਼ ਗਿਰੋਹ ਪੁਲਿਸ ਦੀ ਮਦਦ ਕਰਨ ਦਾ ਬਹਾਨਾ ਲਗਾ ਕੇ ਪੀੜਤ ਨੂੰ ਧੋਖਾ ਦੇ ਰਿਹਾ ਸੀ। ਪੀੜਤ ਦੇ ਰਿਟਾਇਰਮੈਂਟ ਫੰਡ ’ਚੋਂ ਖਰੀਦਿਆ ਗਿਆ ਸੋਨਾ, ਜੋ ਕਿ ਪੀੜਤ ਠੱਗ ਗਿਰੋਹ ਦੇ ਵਿਅਕਤੀਆਂ ਨੂੰ ਦੇ ਰਿਹਾ ਸੀ। ਪਰ ਠੱਗੀ ਕਰਨ ਵਾਲੇ ਗਿਰੋਹ ਨੇ ਪੀੜਤ ਤੋਂ 15 ਲੱਖ ਡਾਲਰ ਦਾ ਸੋਨਾ ਵਸੂਲਣ ਤੋਂ ਬਾਅਦ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਅਤੇ ਇਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਪੀੜਤ ਨੇ ਜਿਨ੍ਹਾਂ ਥਾਵਾਂ 'ਤੇ ਸੋਨਾ ਦਿੱਤਾ ਸੀ, ਉਨ੍ਹਾਂ ਥਾਵਾਂ ਦੀ ਨਿਗਰਾਨੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ।  ਅਦਾਲਤ ’ਚ ਦਾਇਰ ਹਲਫ਼ਨਾਮੇ ਦੇ ਅਨੁਸਾਰ ਪੁਲਿਸ ਨੇ ਪੀੜਤ ਤੋਂ ਸੋਨਾ ਇਕੱਠਾ ਕਰਨ ਲਈ ਵਰਤੀ ਗਈ ਇੱਕ ਕਾਰ ਦਾ ਪਤਾ ਲਗਾਇਆ ਅਤੇ ਜਾਂਚ   ਦੌਰਾਨ ਗੁਜਰਾਤੀ ਭਾਰਤੀ ਸ਼ਵੇਤਾ ਪਟੇਲ ਦਾ ਨਾਮ ਸਾਹਮਣੇ ਆਇਆ। 

ਇਹ ਵੀ ਪੜੋ:Punjab News : 34 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੀਤਾ ਜ਼ਬਰ ਜਨਾਹ

ਇਸ ਸਬੰਧੀ ਜਾਰਜੀਆ ਦੀ ਰਹਿਣ ਵਾਲੀ ਸ਼ਵੇਤਾ ਪਟੇਲ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਦੱਸਿਆ ਕਿ ਇਸ ਮਾਮਲੇ 'ਚ ਉਸ ਦਾ ਕੰਮ ਸਿਰਫ਼ ਬੈਗ ਚੁੱਕਣਾ ਸੀ ਅਤੇ ਕਿੰਗ ਨਾਂ ਦਾ ਵਿਅਕਤੀ ਉਸ ਨੂੰ ਇਸ ਕੰਮ ਲਈ ਨਿਰਦੇਸ਼ ਦੇ ਰਿਹਾ ਸੀ। ਸ਼ਵੇਤਾ ਪਟੇਲ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਕੁਝ ਦਿਨ ਪਹਿਲਾਂ ਉੱਤਰੀ ਕੈਰੋਲੀਨਾ ਦੇ ਇੱਕ ਬਜ਼ੁਰਗ ਵਿਅਕਤੀ ਤੋਂ 25 ਹਜ਼ਾਰ ਡਾਲਰ ਦੀ ਠੱਗੀ ਮਾਰੀ। ਇਸ ਮਾਮਲੇ 'ਚ ਪੁਲਿਸ ਨੇ ਹੁਣ ਤੱਕ ਗ੍ਰਿਫ਼ਤਾਰ ਇਕਲੌਤੀ ਦੋਸ਼ੀ ਸ਼ਵੇਤਾ ਪਟੇਲ 'ਤੇ 1 ਲੱਖ ਡਾਲਰ ਤੋਂ ਜ਼ਿਆਦਾ ਦੀ ਚੋਰੀ ਦਾ ਦੋਸ਼ ਲਗਾਇਆ ਹੈ। ਸ਼ਵੇਤਾ ਪਟੇਲ ਖ਼ਿਲਾਫ਼ ਦੋਸ਼ ਪਹਿਲੀ ਡਿਗਰੀ ਦਾ ਅਪਰਾਧ ਹੈ, ਜਿਸ ’ਚ ਦੋਸ਼ੀ ਸਾਬਤ ਹੋਣ 'ਤੇ ਉਸ ਨੂੰ 30 ਸਾਲ ਤੱਕ ਦੀ ਕੈਦ ਅਤੇ 10,000 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। 
ਪੁਲਿਸ ਨੂੰ ਸ਼ੱਕ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਰੈਕੇਟ ਅਮਰੀਕਾ ਦੇ ਵੱਖ-ਵੱਖ ਰਾਜਾਂ ਤੋਂ ਚਲਾਇਆ ਜਾ ਰਿਹਾ ਹੈ। ਹਾਲ ਹੀ ’ਚ ਅਮਰੀਕਾ ਦੇ ਵੱਖ-ਵੱਖ ਰਾਜਾਂ ’ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਲੱਖਾਂ ਡਾਲਰਾਂ ਦਾ ਸੋਨਾ ਲੁੱਟਿਆ ਗਿਆ ਹੈ ਅਤੇ ਅਜਿਹੇ ਕਈ ਮਾਮਲਿਆਂ ’ਚ ਭਾਰਤੀ ਗੁਜਰਾਤੀ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ।

(For more news apart from  Indian woman arrested in fraud case one and half million dollars in America News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement