
ਭਾਰਤੀ ਮੂਲ ਦੀ ਅਮਰੀਕੀ ਔਰਤ ਦਿਵਿਆ ਸੂਰਿਆਦੇਵਰਾ ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਜਨਰਲ ਮੋਟਰਜ਼
ਨਵੀਂ ਦਿੱਲੀ (ਏਜੰਸੀ), ਭਾਰਤੀ ਮੂਲ ਦੀ ਅਮਰੀਕੀ ਔਰਤ ਦਿਵਿਆ ਸੂਰਿਆਦੇਵਰਾ ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਜਨਰਲ ਮੋਟਰਜ਼ (ਜੀਏਮ) ਦੀ ਮੁਖ ਵਿੱਤੀ ਅਧਿਕਾਰੀ (ਸੀਐਫ਼ਓ) ਦੇ ਪਦ ਉੱਤੇ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਹੈ। ਉਹ ਇਸ ਸਾਲ ਪਹਿਲੀ ਸਤੰਬਰ ਨੂੰ ਅਪਣੀ ਇਸ ਅਹੁਦੇ ਦੀ ਜਿੰਮੇਵਾਰੀ ਨੂੰ ਸੰਭਾਲੇਗੀ ਅਤੇ ਜਨਰਲ ਮੋਟਰਜ਼ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੈਰੀ ਬੱਰਾ ਨੂੰ ਰਿਪੋਰਟ ਕਰੇਗੀ।
Dhivya Suryadevaraਦੱਸ ਦਈਏ ਕਿ ਜਨਰਲ ਮੋਟਰਜ਼ ਦੁਨੀਆ ਦੀ ਪਹਿਲੀ ਆਟੋ ਕੰਪਨੀ ਬਣ ਗਈ ਹੈ, ਜਿਸਦੇ ਸੀਈਓ ਅਤੇ ਸੀਐਫ਼ਓ ਦੋਵਾਂ ਜ਼ਿਮੇਵਾਰ ਪਦਾਂ ਦੀ ਕਮਾਨ ਔਰਤਾਂ ਦੇ ਹੱਥ ਵਿਚ ਹੈ। ਭਾਰਤ ਵਿਚ ਜੰਮੀ ਅਤੇ ਪਲੀ 39 ਸਾਲਾ ਸੂਰਿਆਦੇਵਰਾ ਨੇ ਮਦਰਾਸ ਕਾਲਜ ਤੋਂ ਕਾਮਰਸ ਵਿਚ ਬੈਚਲਰ ਦੀ ਡਿਗਰੀ ਲਈ ਹੈ। ਉਹ 22 ਸਾਲ ਦੀ ਉਮਰ ਵਿਚ ਉਹ ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਚੱਲੀ ਗਈ। ਉੱਥੇ ਉਨ੍ਹਾਂ ਨੇ ਐਮਬੀਏ ਦੀ ਡਿਗਰੀ ਹਾਸਲ ਕੀਤੀ ਅਤੇ ਨਿਵੇਸ਼ ਬੈਂਕ ਯੂਬੀਐਸ ਵਿਚ ਪਹਿਲੀ ਨੌਕਰੀ ਕੀਤੀ। ਇਸ ਤੋਂ ਇੱਕ ਸਾਲ ਬਾਅਦ 25 ਸਾਲ ਦੀ ਉਮਰ ਵਿਚ ਉਹ ਜਨਰਲ ਮੋਟਰਜ਼ ਗਰੁੱਪ ਨਾਲ ਜੁੜ ਗਈ ਸੀ।
ਸੂਰਿਆਦੇਵਰਾ ਨੂੰ 2016 ਵਿਚ ਆਟੋਮੋਟਿਵ ਖੇਤਰ ਦੀ ‘ਰਾਇਜ਼ਿੰਗ ਸਟਾਰ’ ਦਾ ਖਿਤਾਬ ਵੀ ਮਿਲਿਆ ਸੀ। ਪਿਛਲੇ ਸਾਲ 40 ਸਾਲ ਤੋਂ ਘੱਟ ਉਮਰ ਦੀ ਸ਼੍ਰੇਣੀ ਵਿਚ ਸੂਰਿਆਦੇਵਰਾ ਨੂੰ ਡੇਟਰਾਇਟ ਬਿਜ਼ਨੇਸ-40 ਵਿਚ ਨਾਮਜ਼ਦ ਕੀਤਾ ਗਿਆ। ਜਨਰਲ ਮੋਟਰਸ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਕੰਪਨੀ ਦੀ ਮੌਜੂਦਾ ਵਾਇਸ ਪ੍ਰੇਸਿਡੇਂਟ (ਕਾਰਪੋਰੇਟ ਫਾਇਨੇਂਸ) ਸੂਰਿਆਦੇਵਰਾ ਪਹਿਲੀ ਸਤੰਬਰ ਨੂੰ ਚਕ ਸਟੀਵੰਸ ਦੀ ਜਗ੍ਹਾ ਲਵੇਗੀ। ਬੱਰਾ ਅਤੇ ਸੂਰਿਆਦੇਵਰਾ ਵਾਹਨ ਉਦਯੋਗ ਵਿਚ ਸਿਖਰ ਪਦਾਂ ਉੱਤੇ ਪੁੱਜਣ ਵਾਲੀਆਂ ਪਹਿਲੀਆਂ ਔਰਤਾਂ ਵਿਚ ਸ਼ਾਮਲ ਹਨ।
Dhivya Suryadevara
ਸੂਰਿਆਦੇਵਰਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਜਪਾਨ ਦੇ ਸਾਫਟਬੈਂਕ ਗਰੁਪ ਕਾਰਪ ਦੁਆਰਾ ਜਨਰਲ ਮੋਟਰਜ਼ ਕਰੂਜ਼ ਵਿਚ 2.25 ਅਰਬ ਡਾਲਰ ਦੇ ਨਿਵੇਸ਼ ਨੂੰ ਸੁਰੱਖਿਅਤ ਰੱਖਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੈਲਫ਼ ਡਰਾਇਵਿੰਗ ਵਾਹਨ ਸਟਾਰਟ ਅਪ ਕਰੂਜ਼ ਦੀ ਪ੍ਰਾਪਤੀ ਸਮੇਤ ਕਈ ਮਹੱਤਵਪੂਰਣ ਸੌਦਿਆਂ ਵਿਚ ਵੱਡੀ ਭੂਮਿਕਾ ਨਿਭਾਈ।
ਜਨਰਲ ਮੋਟਰਜ਼ ਦੀ ਸੀਈਓ ਮੈਰੀ ਬੱਰਾ ਨੇ ਕਿਹਾ ਕਿ ਸਾਡੇ ਵਿੱਤੀ ਓਪਰੇਸ਼ਨ ਵਿਚ ਸੂਰਿਆਦੇਵਰਾ ਨੇ ਕਈ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਅਨੁਭਵ ਅਤੇ ਅਗਵਾਈ ਨੇ ਪਿਛਲੇ ਕਈ ਸਾਲਾਂ ਜਨਰਲ ਮੋਟਰਜ਼ ਨੂੰ ਮਜ਼ਬੂਤ ਵਪਾਰਕ ਨਤੀਜੇ ਦਿੱਤੇ ਹਨ।