ਟਾਟਾ ਮੋਟਰਜ਼ ਨੇ ਪੇਸ਼ ਕੀਤਾ ਧਮਾਕੇਦਾਰ ਆਫਰ, ਮਿਲ ਰਿਹਾ ਹੈ ਭਾਰੀ ਡਿਸਕਾਊਟ
Published : Dec 8, 2017, 3:53 pm IST
Updated : Dec 8, 2017, 10:23 am IST
SHARE ARTICLE

ਨਵੀਂ ਦਿੱਲੀ- ਨਵੇਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਲਗਭਗ ਹਰ ਸੈਕਟਰ ਦੀਆਂ ਕੰਪਨੀਆਂ ਇਸ ਮੌਕੇ 'ਤੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ 'ਚ ਲੱਗ ਗਈਆਂ ਹਨ। ਇਸ ਦੌੜ 'ਚ ਟਾਟਾ ਮੋਟਰਜ਼ ਨੇ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਗ੍ਰਾਹਕਾਂ ਲਈ ਖਾਸ ਆਫਰ ਪੇਸ਼ ਕੀਤਾ ਹੈ। ਹਾਲਾਂਕਿ ਸਾਲ ਦਾ ਆਖਰੀ ਮਹੀਨਾ ਹੋਣ ਕਰਕੇ ਲਗਭਗ ਸਾਰੀਆਂ ਆਟੋ ਕੰਪਨੀਆਂ ਨੇ ਸੇਲ ਵਧਾਉਣ ਲਈ ਕਈ ਤਰ੍ਹਾਂ ਦੇ ਡਿਸਕਾਊਂਟ ਲਾਂਚ ਕੀਤੇ ਹਨ ਪਰ ਟਾਟਾ ਮੋਟਰਜ਼ ਨੇ ਜੋ ਆਫਰ ਦਿੱਤਾ ਹੈ। 

ਉਹ ਕਾਰ ਦੇ ਸ਼ੌਕੀਨ ਲੋਕਾਂ ਨੂੰ ਖੁਸ਼ ਕਰ ਸਕਦਾ ਹੈ। ਦਰਅਸਲ, ਦੇਸ਼ ਦੀ ਦਿੱਗਜ ਕਾਰ ਕੰਪਨੀ ਟਾਟਾ ਮੋਟਰਜ਼ ਗ੍ਰਾਹਕਾਂ ਨੂੰ 1 ਰੁਪਏ ਦੀ ਡਾਊਨ ਪੇਮੈਂਟ 'ਤੇ ਕਾਰ ਖਰੀਦਣ ਦਾ ਮੌਕਾ ਦੇ ਰਹੀ ਹੈ। ਕੰਪਨੀ ਨੇ ਇਹ ਆਫਰ 'ਮੈਗਾ ਆਫਰ ਮੈਕਸ ਸੈਲੀਬਰੇਸ਼ਨ ਕੈਂਪੇਨ' ਤਹਿਤ ਦਿੱਤਾ ਹੈ।



ਟਾਟਾ ਮੋਟਰਜ਼ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਮਾਡਲ ਅਤੇ ਵੈਰੀਐਂਟ ਦੇ ਹਿਸਾਬ ਨਾਲ ਗ੍ਰਾਹਕਾਂ ਨੂੰ 1 ਲੱਖ ਰੁਪਏ ਦੀ ਬਚਤ ਵੀ ਹੋਵੇਗੀ। ਕੰਪਨੀ ਨੇ ਗ੍ਰਾਹਕਾਂ ਨੂੰ ਫਾਈਨਾਂਸ ਦੀ ਸੁਵਿਧਾ ਦੇਣ ਲਈ ਬੈਂਕਾਂ ਨਾਲ ਹੱਥ ਵੀ ਮਿਲਾਇਆ ਹੈ। ਕੰਪਨੀ ਦੇ ਇਸ ਆਫਰ 'ਚ ਕਈ ਮਾਡਲਾਂ 'ਤੇ ਛੋਟ ਵੀ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਕਈ ਫਾਈਨਾਂਸਰਾਂ ਅਤੇ ਬੈਂਕਾਂ ਨਾਲ ਸਮਝੌਤਾ ਕੀਤਾ ਹੈ। 

ਜਿਸ ਤਹਿਤ ਗ੍ਰਾਹਕਾਂ ਨੂੰ ਆਕਰਸ਼ਿਤ ਸਕੀਮ ਤਹਿਤ 100 ਫੀਸਦੀ ਫਾਈਨਾਂਸ ਦੀ ਸੁਵਿਧਾ ਮਿਲੇਗੀ। ਇਸ ਦਾ ਮਤਲਬ ਹੈ ਕਿ ਗ੍ਰਾਹਕ ਕਿਸੇ ਵੀ ਕਾਰ ਲਈ 100 ਫੀਸਦੀ ਤਕ ਫੰਡਿੰਗ ਕਰਾ ਸਕਦੇ ਹਨ। ਟਾਟਾ ਮੋਟਰਜ਼ ਨੇ ਕਿਹਾ ਕਿ ਕਾਰ ਬਦਲਣ ਲਈ ਇਹ ਗ੍ਰਾਹਕਾਂ ਕੋਲ ਵਧੀਆ ਮੌਕਾ ਹੋਵੇਗਾ ਅਤੇ ਨਾਲ ਹੀ ਵੱਡੀ ਬਚਤ ਵੀ ਹੋਵੇਗੀ।



ਕੰਪਨੀ ਦੇ ਜਿਨ੍ਹਾਂ ਮਾਡਲਾਂ 'ਤੇ ਬਚਤ ਆਫਰ ਪੇਸ਼ ਕੀਤੇ ਗਏ ਹਨ, ਉਨ੍ਹਾਂ 'ਚ ਹੈਕਸਾ, ਟਿਆਗੋ, ਟਿਗੋਰ, ਜ਼ੈਸਟ ਅਤੇ ਸਟਰੋਮ ਸ਼ਾਮਲ ਹਨ। ਹੈਕਸਾ ਦੀ ਸ਼ੁਰੂਆਤੀ ਕੀਮਤ 11.9 ਲੱਖ ਰੁਪਏ ਹੈ ਅਤੇ ਇਸ 'ਤੇ 78,000 ਰੁਪਏ ਤਕ ਦੀ ਛੋਟ ਪੇਸ਼ ਕੀਤੀ ਗਈ ਹੈ। ਉੱਥੇ ਹੀ, ਟਿਆਗੋ ਕਾਰ ਦੀ ਕੀਮਤ 3.27 ਲੱਖ ਰੁਪਏ ਤੋਂ ਸ਼ੁਰੂ ਹੈ ਅਤੇ ਇਸ 'ਤੇ ਕੰਪਨੀ ਵੱਲੋਂ 26,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। 

ਟਿਗੋਰ ਦੀ ਕੀਮਤ 4.63 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ 'ਤੇ 32,000 ਰੁਪਏ ਤਕ ਦੀ ਛੋਟ ਦਿੱਤੀ ਗਈ ਹੈ। ਇਸ ਦੇ ਇਲਾਵਾ ਜ਼ੈਸਟ ਮਾਡਲ ਦੀ ਸ਼ੋਅਰੂਮ ਕੀਮਤ 5.31 ਲੱਖ ਰੁਪਏ ਹੈ, ਜਿਸ 'ਤੇ 68,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ, ਜਦੋਂ ਕਿ ਟਾਟਾ ਸਟਰੋਮ 'ਤੇ 1 ਲੱਖ ਰੁਪਏ ਤਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ ਅਤੇ ਇਸ ਦੀ ਕੀਮਤ 10.53 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement