ਕਿਹਾ, ਅਮਰੀਕਾ ਬਿਮਾਰੀ ਨੂੰ ਸਮਝ ਚੁੱਕਾ ਹੈ, ਜਲਦ ਹੋਵੇਗੀ ਖ਼ਤਮ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਅਤੇ ਉਸ ਦੇ ਇਲਾਜ ਲਈ ਟੀਕਿਆਂ ਦੇ ਮਾਮਲੇ ਵਿਚ ਕਾਫੀ ਤਰੱਕੀ ਕਰ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ ਸੀ ਪਰ ਅਜਿਹਾ ਹੋਇਆ। ਪੂਰੀ ਦੁਨੀਆਂ ਵਿਚ ਜੋ ਹੋਇਆ ਉਹ ਬਹੁਤ ਦੁਖਦਾਈ ਹੈ। ਪਰ ਸਾਡੀ ਗਿਣਤੀ ਘੱਟ ਹੈ ਅਤੇ ਇਹ ਸੁਧਰ ਰਹੀ ਹੈ ਅਤੇ ਇਕ ਦਿਨ ਇਹ ਘੱਟ ਕੇ ਖ਼ਤਮ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ, ''ਟੀਕਿਆਂ ਦੇ ਮਾਮਲੇ ਵਿਚ ਅਸੀਂ ਬਹੁਤ ਚੰਗੀ ਤਰੱਕੀ ਹਾਸਲ ਕਰ ਰਹੇ ਹਾਂ। ਤਾਂ ਇਕ ਤਰ੍ਹਾਂ ਨਾਲ ਅਸੀਂ ਇਲਾਜ ਦੇ ਉਦੇਸ਼ ਵਿਚ ਅਤੇ ਬਚਾਅ ਦੀ ਦਿਸ਼ਾ ਵਿਚ ਚੰਗੀ ਤਰੱਕੀ ਕਰ ਰਹੇ ਹਾਂ। ਮੈਂ ਨਤੀਜੇ ਦੇਖੇ ਹਨ। ਕੰਮ ਕਰ ਰਹੇ ਕੁਝ ਲੋਕਾਂ ਨਾਲ ਮੈਂ ਮੁਲਾਕਾਤ ਕੀਤੀ ਹੈ, ਸ਼ਾਨਦਾਰ ਲੋਕ, ਮਹਾਨ ਲੋਕ, ਅਜਿਹੇ ਲੋਕ ਜੋ ਪਹਿਲਾਂ ਸਫ਼ਲਤਾ ਹਾਸਲ ਕਰ ਚੁੱਕੇ ਹਨ।''
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਬੀਮਾਰੀ ਨੂੰ ਸਮਝ ਚੁੱਕਾ ਹੈ ਅਤੇ ਸਭ ਸਿੱਖ ਚੁੱਕਾ ਹੈ। ਨਾਲ ਹੀ ਕਿਹਾ ਕਿ ਅਮਰੀਕਾ ਵਿਚ ਹੁਣ ਲਾਗ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ।
ਉਨ੍ਹਾਂ ਨੇ ਕਿਹਾ,''ਟੀਕਿਆਂ, ਇਲਾਜ ਅਤੇ ਰੋਗਮੁਕਤ ਹੋਣ ਦੇ ਸੰਬੰਧ ਵਿਚ ਅਸੀਂ ਤੁਹਾਡੇ ਲਈ ਕੁਝ ਬਹੁਤ ਚੰਗੀ ਖਬਰ ਲਿਆਵਾਂਗੇ ਕਿਉਂਕਿ ਮੇਰਾ ਅਨੁਮਾਨ ਹੈ ਕਿ ਜੇਕਰ ਤੁਸੀਂ ਇਲਾਜ ਦੇ ਤੌਰ 'ਤੇ ਦੇਖੋ ਅਤੇ ਜੇਕਰ ਇਹ ਤੇਜ਼ੀ ਨਾਲ ਕੰਮ ਕਰਦਾ ਹੈ ਤਾਂ ਤੁਸੀਂ ਇਸ ਨੂੰ ਰੋਗਮੁਕਤ ਹੋਣਾ ਹੀ ਕਹੋਗੇ। ਕੀ ਤੁਸੀਂ ਨਹੀਂ ਕਹੋਗੇ। ਇਸ ਲਈ ਮੈਨੂੰ ਲਗਦਾ ਹੈ ਕਿ ਇਸ 'ਤੇ ਸਾਨੂੰ ਚੰਗੀ ਖਬਰ ਮਿਲਣ ਵਾਲੀ ਹੈ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।