ਭਾਰਤ ਨੇ 2019 'ਚ ਵਧਾਇਆ ਪ੍ਰਮਾਣੂ ਜ਼ਖ਼ੀਰਾ ਪਰ ਚੀਨ ਤੇ ਪਾਕਿਸਤਾਨ ਤੋਂ ਘੱਟ ਹਨ ਹਥਿਆਰ
Published : Jun 16, 2020, 8:18 am IST
Updated : Jun 16, 2020, 8:18 am IST
SHARE ARTICLE
India increased nuclear arsenal in 2019, but has fewer weapons than China, Pak: SIPRI report.
India increased nuclear arsenal in 2019, but has fewer weapons than China, Pak: SIPRI report.

ਭਾਰਤ ਨੇ ਪਿਛਲੇ ਸਾਲ 10 ਹਥਿਆਰ ਜੋੜ ਕੇ ਅਪਣੇ ਪਰਮਾਣੂ ਹਥਿਆਰ ਘਰ ਵਿਚ ਵਾਧਾ ਕੀਤਾ ਪਰ ਚੀਨ ਅਤੇ ਪਾਕਿਸਤਾਨ ਦੀ ਤੁਲਨਾ

ਲੰਡਨ, 15 ਜੂਨ : ਭਾਰਤ ਨੇ ਪਿਛਲੇ ਸਾਲ 10 ਹਥਿਆਰ ਜੋੜ ਕੇ ਅਪਣੇ ਪਰਮਾਣੂ ਹਥਿਆਰ ਘਰ ਵਿਚ ਵਾਧਾ ਕੀਤਾ ਪਰ ਚੀਨ ਅਤੇ ਪਾਕਿਸਤਾਨ ਦੀ ਤੁਲਨਾ ਵਿਚ ਦੇਸ਼ ਕੋਲ ਘੱਟ ਹਥਿਆਰ ਹਨ। ਸਵੀਡਨ ਦੇ ਇਕ ਪ੍ਰਮੁਖ ਬੁੱਧੀਜੀਵੀ ਵਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। 'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਚੀਚਿਊਟ' (ਸਿਪਰੀ) ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਅਤੇ ਚੀਨ ਦੋਹਾਂ ਨੇ 2019 ਵਿਚ ਅਪਣੇ ਪਰਮਾਣੂ ਜ਼ਖ਼ੀਰੇ ਵਿਚ ਵਾਧਾ ਕੀਤਾ। ਚੀਨ ਦੇ ਹਥਿਆਰਾਂ ਵਿਚ ਜਿਥੇ ਕੁੱਲ 320 ਹਥਿਆਰ ਹਨ ਉਥੇ ਪਾਕਿਸਤਾਨ ਕੋਲ 160 ਜਦੋਂਕਿ ਭਾਰਤ ਕੋਲ 150 ਹਥਿਆਰ ਹਨ।

ਰਿਪੋਰਟ ਵਿਚ ਸੁਚੇਤ ਕੀਤਾ ਗਿਆ,''ਚੀਨ ਅਪਣੇ ਪਰਮਾਣੂ ਹਥਿਆਰ ਘਰ ਦੇ ਮਹੱਤਵਪੂਰਨ ਆਧੁਨਿਕੀਕਰਨ ਦੇ ਅੱਧ ਵਿਚ ਹੈ। ਉਹ ਪਹਿਲੀ ਵਾਰ ਕਥਿਤ ਪਰਮਾਣੂ ਟ੍ਰਾਈਡ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਜ਼ਮੀਨ ਅਤੇ ਸਮੁੰਦਰ ਆਧਾਰਤ ਮਿਸਾਈਲ ਅਤੇ ਪਰਮਾਣੂ ਮਿਸਾਈਲ ਲੈ ਕੇ ਜਾਣ ਦੇ ਕਾਬਲ ਜਹਾਜ਼ ਨਾਲ ਬਣਿਆ ਹੋਇਆ ਹੈ।'' ਸਿਪਰੀ ਨੇ ਅਪਣੀ 2019 ਦੀ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਦੇ ਪ੍ਰਮਾਣੂ ਜ਼ਖ਼ੀਰੇ ਵਿਚ 290 ਹਥਿਆਰ ਹਨ ਜਦੋਂ ਕਿ ਭਾਰਤ ਕੋਲ 130 ਤੋਂ 140 ਦੇ ਕਰੀਬ ਹਥਿਆਰ ਹਨ। ਪਾਕਿਸਤਾਨ ਦੇ ਪਰਮਾਣੂ ਹਥਿਆਰ ਘਰ ਵਿਚ 150 ਤੋਂ 160 ਹਥਿਆਰ ਸਨ ਜੋ ਇਸ ਸਾਲ ਦੇ ਅੰਕੜਿਆਂ ਵਿਚ ਵੀ ਉਨੇ ਹੀ ਹਨ।

File PhotoFile Photo

ਰਿਪੋਰਟ ਮੁਤਾਬਕ ਤੈਨਾਤ 1,750 ਪਰਮਾਣੂ ਹਥਿਆਰਾਂ ਨਾਲ ਅਮਰੀਕਾ ਚੋਟੀ 'ਤੇ ਹੈ ਜਿਸ ਕੋਲ ਕੁੱਲ ਪਰਮਾਣੂ ਹਥਿਆਰ 5,800 ਹਨ ਜਦੋਂਕਿ 1,570 ਤੈਨਾਤ ਅਤੇ ਕੁੱਲ 6,375 ਪਰਮਾਣੂ ਹਥਿਆਰਾਂ ਨਾਲ ਰੂਸ ਦੂਜੇ ਨੰਬਰ 'ਤੇ ਹੈ। ਬ੍ਰਿਟੇਨ ਕੋਲ ਕੁੱਲ 215 ਹਥਿਆਰ ਹਨ। ਰਿਪੋਰਟ ਮੁਤਾਬਕ 2020 ਦੀ ਸ਼ੁਰੂਆਤ ਵਿਚ ''ਨੌ ਪਰਮਾਣੂ ਮਲਕੀਤੀ ਵਾਲੇ ਦੇਸ਼ਾਂ- ਅਮਰੀਕਾ, ਰੂਸ, ਬ੍ਰਿਟੇਨ, ਫ਼੍ਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰ ਕੋਰੀਆ ਕੋਲ ਕੁੱਲ ਮਿਲਾ ਕੇ 13,400 ਪਰਮਾਣੂ ਹਥਿਆਰ ਸਨ। ਇਹ 2019 ਦੀ ਸ਼ੁਰੂਆਤ ਵਿਚ ਇਨਾਂ ਦੇਸ਼ਾਂ ਕੋਲ 13,865 ਪਰਮਾਣੂ ਹਥਿਆਰ ਹੋਣ ਦੇ ਸਿਪਰੀ ਦੇ ਅੰਦਾਜ਼ੇ ਤੋਂ ਘੱਟ ਹਨ।''           (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement